ਮੰਤਰੀ ''ਆਸ਼ੂ'' ਨੂੰ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦਾ ਪ੍ਰਧਾਨ ਬਣਾਉਣ ''ਤੇ ਹਾਈਕੋਰਟ ਨੇ ਲਾਈ ਰੋਕ

Monday, Dec 14, 2020 - 01:59 PM (IST)

ਮੰਤਰੀ ''ਆਸ਼ੂ'' ਨੂੰ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦਾ ਪ੍ਰਧਾਨ ਬਣਾਉਣ ''ਤੇ ਹਾਈਕੋਰਟ ਨੇ ਲਾਈ ਰੋਕ

ਲੁਧਿਆਣਾ : ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਨਵੇਂ ਨਿਯੁਕਤ ਕੀਤੇ ਗਏ ਪ੍ਰਧਾਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ ਹੋਰ ਅਹੁਦਾ ਅਧਿਕਾਰੀਆਂ ਦੀਆਂ ਚੋਣਾਂ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਰੋਕ ਲਾ ਦਿੱਤੀ ਗਈ ਹੈ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 25 ਜਨਵਰੀ ਨੂੰ ਹੋਣੀ ਤੈਅ ਕੀਤੀ ਹੈ।

ਇਹ ਵੀ ਪੜ੍ਹੋ : ਹੈਵਾਨ ਬਣਿਆ ਪਿਓ ਭੁੱਲਿਆ ਰਿਸ਼ਤੇ ਦੀ ਮਰਿਆਦਾ, ਮਾਸੂਮ ਧੀ ਦਾ ਮੂੰਹ ਬੰਨ੍ਹ ਪਸ਼ੂਆਂ ਦੇ ਵਾੜੇ 'ਚ ਮਿਟਾਈ ਹਵਸ

ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਪੁਰਾਣੀ ਐਸੋਸੀਏਸ਼ਨ ਦੇ ਜੁਆਇੰਟ ਸਕੱਤਰ ਤਜਿੰਦਰ ਸਿੰਘ ਨੇ ਪਟੀਸ਼ਨ ਦਾਇਰ ਕੀਤੀ ਸੀ ਕਿ ਐਸੋਸੀਏਸ਼ਨ ਨੇ ਫਰਵਰੀ ਅਤੇ ਮਾਰਚ 2020 ਦੌਰਾਨ ਚੋਣਾਂ ਕਰਵਾਉਣ ਦਾ ਫ਼ੈਸਲਾ ਕੀਤਾ ਸੀ। ਕੋਰੋਨਾ ਲਾਗ ਦੀ ਬੀਮਾਰੀ ਕਾਰਨ ਉਸ ਸਮੇਂ ਚੋਣਾਂ ਨਹੀਂ ਹੋ ਸਕੀਆਂ।

ਇਹ ਵੀ ਪੜ੍ਹੋ : ਕਿਸਾਨਾਂ ਦੀ ਹਮਾਇਤ 'ਚ ਆਏ ਖੰਨਾ ਦੇ 'ਹੋਟਲ ਮਾਲਕਾਂ' ਨੇ ਕਰ ਦਿੱਤਾ ਵੱਡਾ ਐਲਾਨ

ਇਸ ਤੋਂ ਬਾਅਦ ਐਸੋਸੀਏਸ਼ਨ ਨੇ 22 ਨਵੰਬਰ ਨੂੰ ਚੋਣਾਂ ਦਾ ਫ਼ੈਸਲਾ ਲਿਆ ਅਤੇ ਕਿਸੇ ਕਾਰਨ ਤਾਰੀਖ਼ ਬਦਲ ਕੇ 27 ਦਸੰਬਰ ਕਰ ਦਿੱਤਾ ਗਿਆ। ਇਸ ਦੌਰਾਨ ਖੇਡ ਮਹਿਕਮੇ ਦੇ ਅਧਿਕਾਰੀਆਂ ਨੇ ਦਖ਼ਲ ਦਿੰਦੇ ਹੋਏ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ। ਇਸ ਕਮੇਟੀ ਨੇ ਪੁਰਾਣੀ ਐਸੋਸੀਏਸ਼ਨ ਦੇ ਅਹੁਦਾ ਅਧਿਕਾਰੀਆਂ ਨੂੰ ਬਿਨਾਂ ਦੱਸੇ 13 ਦਸੰਬਰ ਨੂੰ ਚੋਣਾਂ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਜਣੇਪੇ ਦੇ ਆਪਰੇਸ਼ਨ ਦੌਰਾਨ ਡਾਕਟਰਾਂ ਨੇ ਕੀਤੀ ਵੱਡੀ ਗ਼ਲਤੀ, ਜਨਾਨੀ ਦੇ ਢਿੱਡ 'ਚ ਛੱਡਿਆ ਡੇਢ ਫੁੱਟ ਲੰਬਾ ਤੌਲੀਆ

ਇਸ ਪਟੀਸ਼ਨ 'ਚ ਖੇਡ ਮਹਿਕਮੇ ਦੀ ਦਖ਼ਲ ਅੰਦਾਜ਼ੀ ਤੋਂ ਬਿਨਾਂ ਪੁਰਾਣੀ ਐਸੋਸੀਏਸ਼ਨ ਨੂੰ ਦੱਸੇ ਚੋਣਾਂ ਕਰਵਾਉਣ ਦੀ ਗੱਲ ਰੱਖੀ ਗਈ। ਉਨ੍ਹਾਂ ਦੀ ਪਟੀਸ਼ਨ 'ਤੇ ਜੱਜ ਨੇ ਸੁਣਵਾਈ ਕਰਦੇ ਹੋਏ ਤੁਰੰਤ ਪ੍ਰਭਾਵ ਨਾਲ ਚੋਣਾਂ ਦੇ ਨਤੀਜਿਆਂ 'ਤੇ ਰੋਕ ਲਾ ਦਿੱਤੀ।

ਨੋਟ : ਹਾਈਕੋਰਟ ਵੱਲੋਂ ਕੈਬਨਿਟ ਮੰਤਰੀ ਆਸ਼ੂ ਨੂੰ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦਾ ਪ੍ਰਧਾਨ ਬਣਾਉਣ ਤੋਂ ਰੋਕ ਲਾਉਣ ਬਾਰੇ ਦਿਓ ਰਾਏ
 


author

Babita

Content Editor

Related News