ਖੁਦ ਨੂੰ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦਾ PA ਦੱਸ ਵਿਅਕਤੀ ਨੇ ਠੱਗੇ 4.50 ਲੱਖ ਰੁਪਏ

Sunday, Nov 14, 2021 - 04:18 PM (IST)

ਖੁਦ ਨੂੰ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦਾ PA ਦੱਸ ਵਿਅਕਤੀ ਨੇ ਠੱਗੇ 4.50 ਲੱਖ ਰੁਪਏ

ਬਟਾਲਾ (ਸਾਹਿਲ) - ਖੁਦ ਨੂੰ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦਾ ਪੀ.ਏ ਦੱਸ ਕੇ 4 ਲੱਖ 50 ਹਜ਼ਾਰ ਰੁਪਏ ਠੱਗਣ ਵਾਲੇ ਵਿਅਕਤੀ ਵਿਰੁੱਧ ਥਾਣਾ ਸਦਰ ਦੀ ਪੁਲਸ ਨੇ ਕੇਸ ਦਰਜ ਕਰ ਦਿੱਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਦਰਖ਼ਾਸਤ ਵਿਚ ਪ੍ਰੇਮ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਸੀੜਾ ਨੇ ਦੱਸਿਆ ਕਿ ਉਸਦੀ ਕੁੜੀ ਜਲੰਧਰ ਨੇੜੇ ਪਿੰਡ ਜੰਡਿਆਲਾ ਮੰਝ ਵਿਖੇ ਵਿਆਹੀ ਸੀ, ਜਿਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਉਸ ਨੇ ਦੱਸਿਆ ਕਿ ਸਾਡੇ ਰਿਸ਼ਤੇਦਾਰ ਰਵਿੰਦਰ ਸਿੰਘ ਜੋ ਅਕਸਰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜਾਂਦਾ ਹੈ, ਦਾ ਮੇਲ ਬਲਿਹਾਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਲਹਿਰਕਾ ਥਾਣਾ ਕੱਥੂਨੰਗਲ ਨਾਲ ਹੋਇਆ। 

ਪੜ੍ਹੋ ਇਹ ਵੀ ਖ਼ਬਰ ਵੱਡੀ ਖ਼ਬਰ : ਚੋਣ ਮੈਦਾਨ 'ਚ ਉਤਰੇਗੀ ਸੋਨੂੰ ਸੂਦ ਦੀ ਭੈਣ ਮਾਲਵਿਕਾ 

ਕਾਫੀ ਵਾਕਫੀਅਤ ਹੋਣ ਉਪਰੰਤ ਰਵਿੰਦਰ ਸਿੰਘ ਨੇ ਸਾਨੂੰ ਦੱਸਿਆ ਕਿ ਬਲਿਹਾਰ ਸਿੰਘ ਪੰਜਾਬ ਸਰਕਾਰ ਦੀ ਮੰਤਰੀ ਰਜ਼ੀਆ ਸੁਲਤਾਨਾ ਮਲੇਰਕੋਟਲਾ ਦਾ ਪੀ.ਏ ਅਤੇ ਜੇਕਰ ਤੁਹਾਨੂੰ ਕੋਈ ਕੰਮ ਹੋਵੇ ਤਾਂ ਦੱਸਣਾ। ਪ੍ਰੇਮ ਸਿੰਘ ਮੁਤਾਬਕ ਇਸ ਤੋਂ ਬਾਅਦ ਸਾਡੇ ਉਕਤ ਰਿਸ਼ਤੇਦਾਰ ਨੇ ਸਾਨੂੰ ਕਿਹਾ ਕਿ ਅਸੀਂ ਕੁੜੀ ਦਾ ਮਸਲਾ ਕੈਬਿਨਟ ਮੰਤਰੀ ਦੇ ਉਕਤ ਪੀ.ਏ ਕੋਲੋਂ ਕਰਵਾ ਲੈਂਦੇ ਹਾਂ, ਜਿਸ ’ਤੇ ਬਲਹਿਾਰ ਸਿੰਘ ਸਾਡੇ ਘਰ ਆਇਆ। ਉਸ ਨੇ ਕਿਹਾ ਕਿ ਮੈਂ ਐੱਸ.ਐੱਸ.ਪੀ ਜਲੰਧਰ ਨਾਲ ਫੋਨ ’ਤੇ ਗੱਲ ਕਰਕੇ ਤੁਹਾਡੀ ਕੁੜੀ ਦੇ ਝਗੜੇ ਸਬੰਧੀ ਮਸਲਾ ਹੱਲ ਕਰਵਾ ਦੇਵਾਂਗਾ। 

ਪੜ੍ਹੋ ਇਹ ਵੀ ਖ਼ਬਰ ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਮਾਚਿਸ ਦੀ ਡੱਬੀ ਕਾਰਨ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ (ਤਸਵੀਰਾਂ)

ਉਕਤ ਦਰਖਾਸਤਕਰਤਾ ਨੇ ਪੁਲਸ ਨੂੰ ਦਿੱਤੀ ਦਰਖ਼ਾਸਤ ਵਿਚ ਇਹ ਵੀ ਦੱਸਿਆ ਹੈ ਕਿ ਇਸ ਤੋਂ ਉਕਤ ਵਿਅਕਤੀ ਨੇ ਮੇਰੇ ਮੁੰਡੇ ਗੁਰਪ੍ਰੀਤ ਸਿੰਘ ਦੀ ਪੜ੍ਹਾਈ ਸਬੰਧੀ ਮੈਨੂੰ ਪੁੱਛਿਆ ਤਾਂ ਮੈਂ ਉਸ ਨੂੰ ਸਾਰੀ ਜਾਣਕਾਰੀ ਦਿੱਤੀ, ਜਿਸ ’ਤੇ ਉਕਤ ਪੀ.ਏ ਨੇ ਕਿਹਾ ਕਿ ਮੈਂ ਮੰਤਰੀ ਸਾਹਿਬਾ ਨੂੰ ਕਹਿ ਕੇ ਇਸ ਨੂੰ ਪਟਵਾਰੀ ਦੀ ਸਰਕਾਰੀ ਨੌਕਰੀ ਦਿਵਾ ਦੇਵਾਂਗਾ, ਜਿਸ ਲਈ 9 ਲੱਖ ਰੁਪਏ ਦੇਣਗੇ ਹੋਣਗੇ।

ਪੜ੍ਹੋ ਇਹ ਵੀ ਖ਼ਬਰ ਨਵਜੰਮੇ ਗੰਭੀਰ ਬੱਚਿਆਂ ਦੀ ਕੀਮਤੀ ਜਾਨ ਬਚਾਉਣ ਲਈ ਪੰਜਾਬ ਦੇ ਇਸ ਪ੍ਰਸਿੱਧ ਹਸਪਤਾਲ ’ਚ ਨਹੀਂ ਹੈ ਵੈਂਟੀਲੇਟਰ

ਦਰਖਾਸਤਕਰਤਾ ਪ੍ਰੇਮ ਸਿੰਘ ਮੁਤਾਬਕ ਬੀਤੀ 19 ਜਨਵਰੀ 2021 ਨੂੰ ਪੀ.ਏ ਬਲਿਹਾਰ ਸਿੰਘ ਫਿਰ ਸਾਡੇ ਘਰ ਆਇਆ, ਜਿਸ ’ਤੇ ਉਸ ਨੇ ਮੇਰੇ ਮੁੰਡੇ ਗੁਰਪ੍ਰੀਤ ਸਿੰਘ ਦੇ ਸਕੂਲ ਦੇ ਸਰਟੀਫਿਕੇਟ ਤੇ ਹੋਰ ਜ਼ਰੂਰੀ ਦਸਤਾਵੇਜ਼ ਲੈ ਲਏ ਅਤੇ ਮੈਂ ਸਾਢੇ 4 ਲੱਖ ਰੁਪਏ ਦਾ ਚੈੱਕ ਉਕਤ ਪੀ.ਏ ਦੇ ਨਾਂ ’ਤੇ ਕੱਟ ਦਿੱਤਾ। ਉਸ ਦੱਸਿਆ ਕਿ ਚੈੱਕ ਕਲੀਅਰ ਹੋਣ ਤੋਂ ਦੋ ਦਿਨ ਬਾਅਦ ਫਿਰ ਉਕਤ ਵਿਅਕਤੀ ਸਾਡੇ ਘਰ ਆਇਆ ਅਤੇ ਕਹਿਣ ਲੱਗਾ ਕਿ ਤੁਹਾਡੀ ਕੁੜੀ ਦੇ ਕੰਮ ਦੇ ਸਬੰਧ ਜਲੰਧਰ ਐੱਸ.ਐੱਸ.ਪੀ ਨੂੰ ਮਿਲਣ ਜਾਣਾ ਹੈ। ਇਸ ਲਈ ਗੱਡੀ ਵਿਚ ਤੇਲ ਪੁਆਉਦ ਵਾਸਤੇ ਪੈਸੇ ਦਿਓ, ਜੋ ਮੈਂ ਉਕਤ ਨੂੰ 3000 ਰੁਪਏ ਦੇ ਦਿੱਤੇ।

ਪੜ੍ਹੋ ਇਹ ਵੀ ਖ਼ਬਰ ਸ਼ਰਮਨਾਕ: ਨਵਜੰਮੀ ਬੱਚੀ ਨੂੰ ਟ੍ਰੇਨ ਦੀ ਸੀਟ ਹੇਠ ਛੱਡ ਗਏ ਕਲਯੁੱਗੀ ਮਾਪੇ, ਦਿਲ ਨੂੰ ਝੰਜੋੜ ਦੇਣਗੀਆਂ ਇਹ ‘ਤਸਵੀਰਾਂ’

ਦਰਖਾਸਤਕਰਤਾ ਪ੍ਰੇਮ ਸਿੰਘ ਨੇ ਦਰਖਾਸਤ ਵਿਚ ਦੱਸਿਆ ਕਿ ਉਕਤ ਪੀ.ਏ ਨਾ ਤਾਂ ਸਾਡੀ ਕੁੜੀ ਦੇ ਸਹਰੇ ਪਰਿਵਾਰ ਨਾਲ ਝਗੜੇ ਦਾ ਕੋਈ ਨਿਪਟਾਰਾ ਕਰਵਾਇਆ ਅਤੇ ਨਾ ਹੀ ਗੁਰਪ੍ਰੀਤ ਸਿੰਘ ਦੀ ਨੌਕਰੀ ਬਾਰੇ ਕੁਝ ਦੱਸਿਆ। ਉਹ ਟਾਲ ਮਟੋਲ ਕਰਨ ਲੱਗ ਪਿਆ। ਥਾਣਾ ਘਣੀਏ ਕੇ ਬਾਂਗਰ ਦੇ ਐੱਸ.ਐੱਚ.ਓ ਅਮੋਲਕਦੀਪ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਡੀ.ਐੱਸ.ਪੀ ਫਤਿਹਗੜ੍ਹ ਚੂੜੀਆਂ ਵਲੋਂ ਕੀਤੇ ਜਾਣ ਤੋਂ ਬਾਅਦ ਐੱਸ.ਐੱਸ.ਪੀ ਬਟਾਲਾ ਦੇ ਹੁਕਮਾਂ ਮੁਤਾਬਕ ਉਕਤ ਦਰਖਾਸਤਕਰਤਾ ਦੀ ਦਰਖਾਸਤ ਦੇ ਆਧਾਰ ’ਤੇ ਖੁਦ ਨੂੰ ਰਜ਼ੀਆ ਸੁਲਤਾਨਾ ਦਾ ਪੀ.ਏ ਦੱਸਦੇ ਵਿਅਕਤੀ ਬਲਿਹਾਰ ਵਿਰੁੱਧ ਧੋਖਾਧੜੀ ਕਰਨ ਦੇ ਦੋਸ਼ ਹੇਠ ਧਾਰਾ 420 ਆਈ.ਪੀ.ਸੀ ਤਹਿਤ ਮੁਕੱਦਮਾ ਨੰ.83 ਦਰਜ ਕਰ ਦਿੱਤਾ ਗਿਆ ਹੈ।

 ਪੜ੍ਹੋ ਇਹ ਵੀ ਖ਼ਬਰ -ਪ੍ਰਤਾਪ ਬਾਜਵਾ ਨੇ CM ਚੰਨੀ ਨੂੰ ਲਿਖਿਆ ਪੱਤਰ, ਕਿਹਾ-'ਗੁਰਪੁਰਬ' ’ਤੇ ਬਟਾਲਾ ਵਾਸੀਆਂ ਨੂੰ ਦਿਓ ਇਹ ਖ਼ਾਸ ਤੋਹਫ਼ਾ


author

rajwinder kaur

Content Editor

Related News