ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਪਾਈ ਵੋਟ
Sunday, May 19, 2019 - 12:37 PM (IST)

ਪਟਿਆਲਾ (ਬਲਜਿੰਦਰ, ਰਾਣਾ)—ਪੰਜਾਬ ਕੈਬਨਿਟ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਉਨ੍ਹਾਂ ਦੇ ਪੁੱਤਰ ਯੂਥ ਕਾਂਗਰਸੀ ਆਗੂ ਮੋਹਿਤ ਮਹਿੰਦਰਾ ਨੇ ਪਰਿਵਾਰ ਸਮੇਤ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਮੌਕੇ ਸਿਹਤ ਮੰਤਰੀ ਨੇ ਸਮੁੱਚੇ ਵੋਟਰਾਂ ਨੂੰ 100 ਫੀਸਦੀ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੋਟਰ ਆਪਣੀ ਵੋਟ ਦਾ ਸੋਚ-ਸਮਝ ਕੇ ਇਸਤੇਮਾਲ ਕਰਨ, ਕਿਉਂਕਿ ਇਨ੍ਹਾਂ ਵੋਟਾਂ ਨਾਲ ਸਾਨੂੰ ਅਗਲੇ ਪੰਜ ਸਾਲ ਲਈ ਸਰਕਾਰ ਚੁਣਨ ਦਾ ਮੌਕਾ ਦਿੱਤਾ ਗਿਆ ਹੈ।