ਸੀ. ਐੱਮ. ਦੀ ਯੋਗਸ਼ਾਲਾ ਸਮਾਗਮ ਦੇ ਮੱਦੇਨਜ਼ਰ ਟ੍ਰੈਫਿਕ ਡਾਇਵਰਟ, ਇਹ ਰਹੇਗਾ ਰੂਟ ਪਲਾਨ

06/18/2023 8:25:05 PM

ਜਲੰਧਰ (ਵਰੁਣ) : ਪੀ. ਏ. ਪੀ. ਗਰਾਊਂਡ ਜਲੰਧਰ ਵਿਖੇ 20 ਜੂਨ 2023 ਨੂੰ ਕਰਵਾਏ ਜਾ ਰਹੇ ਸੀ. ਐੱਮ. ਦੀ ਯੋਗਸ਼ਾਲਾ ਸਮਾਗਮ, ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਾ ਰਹੀ ਹੈ, ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਡਾਇਵਰਸ਼ਨ/ਪਾਰਕਿੰਗ ਦਾ ਵੇਰਵਾ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਪੁਲਸ ਟ੍ਰੈਫਿਕ ਜਲੰਧਰ ਕੰਵਲਪ੍ਰੀਤ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ਵਿਚ ਪਹੁੰਚ ਰਹੇ ਮਹਿਮਾਨਾਂ, ਵਲੰਟੀਅਰਾਂ, ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੀਆਂ ਕਾਰਾਂ, ਬੱਸਾਂ ਅਤੇ ਦੋਪਹੀਆ ਵਾਹਨਾਂ ਦੀ ਢੁੱਕਵੀਂ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪਟਿਆਲਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਦਰਦਨਾਕ ਮੌਤ

ਉਨ੍ਹਾਂ ਦੱਸਿਆ ਕਿ ਬੀ. ਐੱਸ. ਐੱਫ. ਚੌਕ ਤੋਂ ਲਾਡੋਵਾਲੀ ਰੋਡ ਤੱਕ ਦੋਵੇਂ ਪਾਸੇ ਆਯੂਸ਼ ਤੇ ਨਰਸਿੰਗ ਸਟਾਫ਼ ਲਈ, ਗੁਰੂ ਨਾਨਕਪੁਰਾ ਰੋਡ ਤੋਂ ਚਾਲੀ ਕੁਆਰਟਰ ਸਟੇਸ਼ਨ ਸਾਈਡ ਵਲੰਟੀਅਰਾਂ ਲਈ, ਗੁਰੂ ਨਾਨਕਪੁਰਾ ਰੋਡ ਤੋਂ ਚਾਲੀ ਕੁਆਰਟਰ ਸਟੇਸ਼ਨ ਸਾਈਡ ਅੰਦਰਲੇ ਪਾਸੇ ਜਨਰਲ ਪਾਰਕਿੰਗ ਦੋਪਹੀਆ, ਕ੍ਰਿਸ਼ਨਾ ਫੈਕਟਰੀ ਲਾਈਟਾਂ ਤੋਂ ਕੱਟ ਚਾਲੀ ਕੁਆਰਟਰ ਸਟੇਸ਼ਨ ਸਾਈਡ ਖੱਬੇ ਪਾਸੇ ਸਟਾਫ਼ ਲਈ, ਕੱਟ ਚਾਲੀ ਕੁਆਰਟਰ ਤੋਂ ਫਾਟਕ ਗੁਰੂ ਨਾਨਕਪੁਰ ਵੱਲ ਖੱਬੇ ਪਾਸੇ ਸਕੂਲੀ ਬੱਸਾਂ ਲਈ, ਗੁਰੂ ਨਾਨਕਪੁਰ ਫਾਟਕ ਤੋਂ ਗੇਟ ਬੈਕ ਸਾਈਡ ਪੀ. ਏ. ਪੀ. ਗਰਾਊਂਡ ਕਾਲਜ ਬੱਸਾਂ ਲਈ ਅਤੇ ਗੇਟ ਬੈਕ ਸਾਈਡ ਪੀ. ਏ. ਪੀ. ਗਰਾਊਂਡ ਤੋਂ ਕ੍ਰਿਸ਼ਨਾ ਫੈਕਟਰੀ ਲਾਈਟਾਂ ਜਨਰਲ ਪਾਰਕਿੰਗ ਲਈ ਨਿਰਧਾਰਿਤ ਕੀਤੀਆਂ ਗਈਆਂ ਹਨ।

ਇਹ ਖ਼ਬਰ ਵੀ ਪੜ੍ਹੋ : ਹਰਸਿਮਰਤ ਬਾਦਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਲਿਖਿਆ ਪੱਤਰ, MSP ਦੀ ਗਾਰੰਟੀ ਸਣੇ ਚੁੱਕੇ ਕਈ ਮੁੱਦੇ

ਟ੍ਰੈਫਿਕ ਦੇ ਬਦਲਵੇਂ ਰੂਟਾਂ ਬਾਰੇ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਨੇ ਦੱਸਿਆ ਕਿ ਕੋਟ ਰਾਮਦਾਸ/ਲੱਧੇਵਾਲੀ/ਬੇਅੰਤ ਨਗਰ ਸਾਈਡ ਤੋਂ ਜਲੰਧਰ ਸ਼ਹਿਰ ਆਉਣ ਵਾਲੀ ਟ੍ਰੈਫਿਕ ਵਾਇਆ ਪੀ. ਏ. ਪੀ. ਪੁਲ ਰਾਹੀਂ ਸ਼ਹਿਰ ਅੰਦਰ ਪ੍ਰਵੇਸ਼ ਕਰੇਗੀ। ਬੀ. ਐੱਸ. ਐੱਫ. ਚੌਕ ਤੋਂ ਗੁਰੂ ਨਾਨਕਪੁਰਾ/ਕੋਟ ਰਾਮਦਾਸ/ਲੱਧੇਵਾਲੀ/ਬੇਅੰਤ ਨਗਰ ਸਾਈਡ ਜਾਣ ਵਾਲੀ ਟ੍ਰੈਫਿਕ ਵਾਇਆ ਪੀ. ਏ. ਪੀ./ਰਾਮਾ ਮੰਡੀ ਪੁਲ ਰਾਹੀਂ ਸ਼ਹਿਰ ਤੋਂ ਬਾਹਰ ਜਾਵੇਗੀ। ਬੀ. ਐੱਸ. ਐੱਫ. ਚੌਕ ਤੋਂ ਲਾਡੋਵਾਲੀ ਰੋਡ ਨੂੰ ਜਾਣ ਵਾਲੀ ਟ੍ਰੈਫਿਕ ਵਾਇਆ ਬੱਸ ਸਟੈਂਡ ਪੁਲ ਰਾਹੀਂ ਜਾਵੇਗੀ। ਰੇਲਵੇ ਸਟੇਸ਼ਨ ਤੋਂ ਗੁਰੂ ਨਾਨਕਪੁਰਾ/ਬੀ. ਐੱਸ. ਐੱਫ. ਚੌਕ ਨੂੰ ਜਾਣ ਵਾਲੀ ਟ੍ਰੈਫਿਕ ਅਲਾਸਕਾ ਚੌਕ ਤੋਂ ਬੱਸ ਸਟੈਂਡ ਸਾਈਡ ਜਾਵੇਗੀ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 20 ਜੂਨ ਨੂੰ ਸਵੇਰੇ 6 ਵਜੇ ਤੋਂ 9 ਵਜੇ ਤੱਕ ਆਉਣ-ਜਾਣ ਲਈ ਟ੍ਰੈਫਿਕ ਦੇ ਪ੍ਰਬੰਧਾਂ ਨੂੰ ਮੁੱਖ ਰੱਖਦੇ ਹੋਏ ਬਦਲਵੇਂ ਰੂਟਾਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪ੍ਰਬੰਧਾਂ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਹੈਲਪਲਾਈਨ ਨੰਬਰ 0181-2227296 ’ਤੇ ਸੰਪਰਕ ਕੀਤਾ ਜਾ ਸਕਦਾ ਹੈ।


Manoj

Content Editor

Related News