ਮਜੀਠੀਆ ਨੂੰ ਬੋਲੇ ਸਿੱਧੂ ''ਹੱਟ ਪਿੱਛੇ, ਮੈਨੂੰ ਸਿਆਸਤ ਨਾ ਸਿਖਾ''

Sunday, Oct 01, 2017 - 11:02 PM (IST)

ਮਜੀਠੀਆ ਨੂੰ ਬੋਲੇ ਸਿੱਧੂ ''ਹੱਟ ਪਿੱਛੇ, ਮੈਨੂੰ ਸਿਆਸਤ ਨਾ ਸਿਖਾ''

ਗੁਰਦਾਸਪੁਰ (ਚਾਵਲਾ) : ਗੁਰਦਾਸਪੁਰ ਜ਼ਿਮਨੀ ਚੋਣ ਲਈ ਡੇਰਾ ਬਾਬਾ ਨਾਨਕ 'ਚ ਕਾਂਗਰਸ ਲਈ ਪ੍ਰਚਾਰ ਕਰਨ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਬਿਕਰਮ ਸਿੰਘ ਮਜੀਠੀਆ 'ਤੇ ਤਿੱਖਾ ਹਮਲਾ ਬੋਲਿਆ ਹੈ। ਅਕਾਲੀ ਦਲ ਦੀ ਸਿਆਸੀ ਦੁਰਦਸ਼ਾ ਲਈ ਸਿੱਧੂ ਨੇ ਅਕਾਲੀ ਦਲ ਖਾਸਕਰ ਮਜੀਠੀਆ ਨੂੰ ਜ਼ਿੰਮੇਵਾਰ ਦੱਸਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਮਜੀਠੀਆ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ 'ਤੇ ਤਿੱਖਾ ਵਿਅੰਗ ਕੀਤਾ ਅਤੇ ਉਨ੍ਹਾਂ ਨੂੰ ਸਿਆਸਤ ਨਾ ਸਿਖਾਉਣ ਦੀ ਗੱਲ ਆਖੀ। ਸਿੱਧੂ ਦੇ ਨਾਲ ਕਾਂਗਰਸ ਦਾ ਪ੍ਰਚਾਰ ਕਰਨ ਲਈ ਵਿਧਾਇਕ ਸੁਖਜਿੰਦਰ ਰੰਧਾਵਾ ਅਤੇ ਮੁਹੰਮਦ ਸਦੀਕ ਵੀ ਮੌਜੂਦ ਸਨ।
ਸਿੱਧੂ ਨੇ ਕਿਹਾ ਕਿ ਇਸ ਸਮੇਂ ਜਿਹੜੇ ਹਾਲਾਤ ਅਕਾਲੀ ਦਲ ਦੇ ਚੱਲ ਰਹੇ ਹਨ, ਇਸ ਲਈ ਸਭ ਤੋਂ ਵੱਧ ਬਿਕਰਮ ਸਿੰਘ ਮਜੀਠੀਆ ਜ਼ਿੰਮੇਵਾਰ ਹੈ। ਸਿੱਧੂ ਨੇ ਕਿਹਾ ਕਿ ਕਾਂਗਰਸ ਦੀ ਸਟੇਜਾਂ 'ਤੇ ਸਰਦਾਰੀ ਨਜ਼ਰ ਆਉਂਦੀ ਹੈ ਪਰ ਅਕਾਲੀ ਦਲ ਦੀ ਸਟੇਜਾਂ 'ਤੇ ਬਲਾਤਕਾਰੀ ਅਤੇ ਚਿੱਟੇ ਵਪਾਰੀ ਨਜ਼ਰ ਆਉਂਦੇ ਹਨ।


Related News