2020 ’ਚ ਅੰਮ੍ਰਿਤਸਰ ਨਿਗਮ ਦੇ ਵਿੱਤੀ ਹਾਲਾਤ ਰਹੇ ਡਾਂਵਾਡੋਲ
Thursday, Dec 31, 2020 - 11:44 AM (IST)
ਅੰਮ੍ਰਿਤਸਰ (ਰਮਨ) : 2020 ’ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਨਿਗਮ ਦੇ ਵਿੱਤੀ ਹਾਲਾਤ ਡਾਂਵਾਡੋਲ ਹੋ ਗਏ, ਜਿਸ ਕਾਰਣ ਤਨਖ਼ਾਹ ਦੇਣਾ ਮੁਹਾਲ ਹੋਇਆ ਪਿਆ ਹੈ। ਵਿਭਾਗਾਂ ਦੀ ਰਿਕਵਰੀ ਉਲਟੇ ਮੂੰਹ ਪਈ ਹੈ। ਵਿਕਾਸ ਕਾਰਜ ਵੱਖ-ਵੱਖ ਪ੍ਰਾਜੈਕਟਾਂ ਤਹਿਤ ਹੁੰਦੇ ਜਾ ਰਹੇ ਹਨ, ਉੱਥੇ ਹੀ ਨਿਗਮ ਹੁਣ ਗ੍ਰਾਂਟਾਂ ’ਤੇ ਨਿਰਭਰ ਹੈ । ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਕੋਮਲ ਮਿੱਤਲ ਦੀ ਸੂਝ ਅਤੇ ਤਾਲਮੇਲ ਕਾਰਣ ਹੀ ਨਿਗਮ ਦੀ ਗੱਡੀ ਚਲਦੀ ਰਹੀ ਹੈ, ਉਥੇ ਹੀ ਉਨ੍ਹਾਂ ਨੇ ਸ਼ਹਿਰ ’ਚ ਵਿਕਾਸ ਕੰਮ ਵੀ ਨਹੀਂ ਰੁਕਣ ਦਿੱਤੇ। ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਇਕਜੁੱਟ ਹੋ ਕੇ ਡਟ ਕੇ ਕੰਮ ਕੀਤਾ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੂੰ ਮਿਲਣਗੀਆਂ ਜਿਸਮਾਨੀ ਸੋਸ਼ਣ ਸਬੰਧੀ ਵਿਸ਼ੇਸ਼ ਰਿਸਪਾਂਸ ਟੀਮਾਂ
2020 ’ਚ ਨਿਗਮ ਕਾਫ਼ੀ ਚੰਗੇ ਅਤੇ ਮਾੜੇ ਦੌਰ ’ਚੋਂ ਗੁਜ਼ਰਿਆ ਹੈ। ਸ਼ੁਰੂਆਤੀ ਪੜਾਅ ’ਚ ਫ਼ਰਵਰੀ ਮਹੀਨੇ ਹੋਈ ਹਾਊਸ ਦੀ ਬੈਠਕ ’ਚ ਮੇਅਰ ਅਤੇ ਡਿਪਟੀ ਮੇਅਰ ਦਾ ਆਪਸੀ ਵੱਡਾ ਟਕਰਾਅ ਹੋਇਆ ਸੀ। ਬਾਅਦ ’ਚ ਕੁਝ ਮਹੀਨੇ ਲੰਘ ਜਾਣ ’ਤੇ ਗੱਲ ਸੀਨੀਅਰ ਲੀਡਰਸ਼ਿਪ ਦੇ ਦਖ਼ਲਅੰਦਾਜ਼ੀ ਕਰਨ ’ਤੇ ਖ਼ਤਮ ਹੋਈ ਪਰ ਦੋਵਾਂ ’ਚ ਮਨੋਂ ਅੱਜ ਵੀ ਦਰਾੜਾਂ ਹਨ। ਨਿਗਮ ਪ੍ਰਸ਼ਾਸਨ ’ਚ ਅਧਿਕਾਰੀਆਂ ’ਤੇ ਭਿ੍ਰਸ਼ਟਾਚਾਰ ਦੇ ਦੋਸ਼ ਲੱਗੇ, ਜਿਸ ’ਚ ਨਿਗਮ ਦੇ ਐੱਮ. ਟੀ. ਪੀ. ਨੂੰ ਡਿਸਮਿਸ ਕਰ ਦਿੱਤਾ ਗਿਆ, ਉਥੇ ਹੀ ਕਈ ਅਧਿਕਾਰੀਆਂ ਸਬੰਧੀ ਲਿਖਤੀ ’ਚ ਭਿ੍ਰਸ਼ਟਾਚਾਰ ਦੀਆਂ ਸ਼ਿਕਾਇਤਾਂ ਆਈਆਂ। ਕਈ ਕੌਂਸਲਰ ਉਨ੍ਹਾਂ ਨਾਲ ਨਾਰਾਜ਼ ਰਹੇ। ਨਿਗਮ ’ਚ ਸਾਲ ਦੇ ਅਖ਼ੀਰਲੇ ਦਿਨ ਰੱਖੀ ਗਈ ਹਾਊਸ ਦੀ ਬੈਠਕ ’ਚ ਨਵੇਂ ਸਾਲ ਲਈ ਵਿਕਾਸ ਕੰਮਾਂ ਦੀ ਨੀਂਹ ਰੱਖੀ ਗਈ ਹੈ, ਜਿਸ ’ਚ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ’ਚ ਵਿਕਾਸ ਕੰਮਾਂ ਦੇ ਮਤੇ ਪਾਏ ਗਏ ਹਨ, ਜਿਸ ਸਬੰਧੀ ਅੱਗੇ ਨਵੇਂ ਸਾਲ ’ਚ ਵਾਰਡਾਂ ’ਚ ਕੰਮ ਹੋਵੇਗਾ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਭਾਜਪਾ ਨੂੰ ਚੁਣੌਤੀ,ਖੇਤੀ ਬਿੱਲਾਂ ’ਤੇ ਹਰਸਿਮਰਤ ਦੇ ਦਿਖਾਓ ਹਸਤਾਖ਼ਰ
ਭਾਜਪਾ ਕੌਂਸਲਰ ਨਾਰਾਜ਼
ਭਾਜਪਾ ਕੌਂਸਲਰਾਂ ਵਲੋਂ ਹਮੇਸ਼ਾ ਮੇਅਰ ਨੂੰ ਨਿਸ਼ਾਨੇ ’ਤੇ ਲਿਆ ਜਾਂਦਾ ਹੈ। ਕੁਝ ਮਹੀਨੇ ਪਹਿਲਾਂ ਵੀ ਉਨ੍ਹਾਂ ਵਲੋਂ ਇਕ ਪ੍ਰੈੱਸ ਕਾਨਫ਼ਰੰਸ ’ਚ ਸ਼ਹਿਰ ’ਚ ਨਾਜਾਇਜ਼ ਉਸਾਰੀਆਂ ਸਬੰਧੀ ਦੋਸ਼ ਲਾਏ ਗਏ ਸਨ, ਉਥੇ ਹੀ ਹੁਣ ਫ਼ਿਰ ਉਨ੍ਹਾਂ ਕਿਹਾ ਹੈ ਕਿ ਹਾਊਸ ਦੀ ਬੈਠਕ ਸਬੰਧੀ ਉਨ੍ਹਾਂ ਤੋਂ ਕੁਝ ਪੁੱਛਿਆ ਨਹੀਂ ਗਿਆ ਹੈ, ਨਾ ਹੀ ਉਨ੍ਹਾਂ ਦੀਆਂ ਵਾਰਡਾਂ ’ਚ ਹੋਣ ਵਾਲੇ ਕੰਮਾਂ ਸਬੰਧੀ ਕੋਈ ਗੱਲਬਾਤ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ’ਤੇ ਸੁਖਬੀਰ ਬਾਦਲ ਦਾ ਬਿਆਨ, ਕਿਹਾ ਪ੍ਰਧਾਨ ਮੰਤਰੀ ਨੇ ਸਭ ਤੋਂ ਵੱਡੇ ਗੁਨਾਹਗਾਰ
ਸੀਵਰਮੈਨ ਦੀ ਮੌਤ ਤੋਂ ਬਾਅਦ ਲਿਆ ਸਬਕ
ਕੁਝ ਮਹੀਨੇ ਪਹਿਲਾਂ ਫੈਜ਼ਪੁਰਾ ’ਚ ਸੀਵਰੇਜ ਦੀ ਗੈਸ ਨਾਲ ਸੀਵਰਮੈਨ ਦੀ ਹੋਈ ਮੌਤ ਤੋਂ ਬਾਅਦ ਯੂਨੀਅਨ ਦੇ ਵਿਰੋਧ ਨਾਲ ਅਧਿਕਾਰੀਆਂ ’ਤੇ ਕੇਸ ਦਰਜ ਹੋਇਆ, ਉੱਥੇ ਹੀ ਖਜ਼ਾਨਾ ਗੇਟ ’ਚ ਵੀ ਇਕ ਸੀਵਰਮੈਨ ਬੇਹੋਸ਼ ਹੋ ਗਿਆ ਸੀ। ਨਿਗਮ ਪ੍ਰਸ਼ਾਸਨ ਨੇ ਇਨ੍ਹਾਂ ਘਟਨਾਵਾਂ ਤੋਂ ਸਬਕ ਲਿਆ ਅਤੇ ਹੁਣ ਸੀਵਰੇਜ ’ਚੋਂ ਗਾਰ ਕੱਢਣ ਵਾਲੀਆਂ 10 ਗੱਡੀਆਂ ਖ਼ਰੀਦੀਆਂ ਹਨ, ਜਿਸ ਕਾਰਣ ਹੁਣ ਕੋਈ ਵੀ ਸੀਵਰਮੈਨ ਮੇਨਹੋਲ ’ਚ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਦੁਖਦ ਖ਼ਬਰ: ਚੰਗੇ ਭਵਿੱਖ ਲਈ ਕੈਨੇਡਾ ਗਏ ਮਾਪਿਆ ਦੇ ਇਕਲੌਤੇ ਪੁੱਤ ਦੀ ਹਾਦਸੇ ’ਚ ਮੌਤ
ਗੈਸ ਪਾਈਪਲਾਈਨ ਕੰਪਨੀ ਨੇ ਪੁੱਟੀਆਂ ਸੜਕਾਂ
ਸ਼ਹਿਰ ਵਿਚ ਪਾਈ ਜਾ ਰਹੀ ਗੈਸ ਪਾਈਪਲਾਈਨ ਲਈ ਕੰਪਨੀ ਵਲੋਂ ਸ਼ਹਿਰ ਦੀਆਂ ਸਡ਼ਕਾਂ ਨੂੰ ਜਗ੍ਹਾ-ਜਗ੍ਹਾ ਤੋਂ ਪੁੱਟਿਆ ਗਿਆ, ਜਿਸਦੇ ਨਾਲ ਜਿੱਥੇ ਸੀਵਰੇਜ ਸਿਸਟਮ ਠੱਪ ਹੋਇਆ, ਉੱਥੇ ਹੀ ਵਾਟਰ ਸਪਲਾਈ ਦੀਆਂ ਪਾਈਪਾਂ ਨੂੰ ਡੈਮੇਜ਼ ਕਰ ਦਿੱਤਾ। ਪਾਸ਼ ਏਰੀਆ ਦੇ ਹਰ ਕੋਨੇ ’ਤੇ ਟੋਏ ਪਾ ਦਿੱਤੇ ਗਏ ਹਨ, ਜਿਸ ਕਾਰਣ ਪ੍ਰਸ਼ਾਸਨ ਕਾਫ਼ੀ ਦੁਖੀ ਹੈ ਅਤੇ ਲੋਕ ਰੋਜ ਇਨ੍ਹਾਂ ਦਾ ਸ਼ਿਕਾਰ ਹੋ ਰਹੇ ਹਨ।
ਇਹ ਵੀ ਪੜ੍ਹੋ : ਸਾਲ 2020 ’ਚ ਗੁਰੂ ਦੀ ਨਗਰੀ ਨੂੰ ਦੁੱਖ ਭਰੇ ਦਿਨ ਦੇਖਣ ਨੂੰ ਮਿਲੇ
ਯੂਨੀਅਨਾਂ ਦਾ ਰਿਹਾ ਦਬਾਅ
ਨਗਰ ਨਿਗਮ ਵਿਚ ਯੂਨੀਅਨਾਂ ਦਾ ਸ਼ੁਰੂ ਤੋਂ ਹੀ ਦਬਾਅ ਰਿਹਾ ਹੈ, ਉੱਥੇ ਹੀ ਆਟੋ ਵਰਕਸ਼ਾਪ ਵਿਚ ਨਾਹਰ ਗਰੁੱਪ ਦਾ ਐਕਸੀਅਨ ਨਾਲ 36 ਦਾ ਅੰਕਡ਼ਾ ਰਿਹਾ । ਕੁਈ ਮੁੱਦਿਆਂ ’ਤੇ ਕਈ ਵਾਰ ਗੱਡੀਆਂ ਦਾ ਚੱਕਾ ਵੀ ਜਾਮ ਕੀਤਾ । ਨਿਗਮ ਵਿਚ ਜੇਕਰ ਯੂਨੀਅਨ ਦੀਆਂ ਮੰਗਾਂ ਨੂੰ ਸਵਿਕਾਰ ਨਾ ਕੀਤਾ ਜਾਵੇ ਤਾਂ ਪਤਾ ਨਹੀਂ ਕਿਸ ਸਮੇਂ ਹੜਤਾਲ ਹੋ ਜਾਵੇ।
ਇਹ ਵੀ ਪੜ੍ਹੋ : ਪੰਜਾਬ ਦੇ ਸਿਆਸੀ ਦ੍ਰਿਸ਼ ਅਤੇ ਪ੍ਰਬੰਧਕੀ ਢਾਂਚੇ ਨੂੰ ਬਦਲੇਗਾ ਕਿਸਾਨ ਅੰਦੋਲਨ?
ਬੀ. ਆਰ. ਟੀ. ਐੱਸ. ਦੀ ਹਾਲਤ ਖ਼ਰਾਬ
ਸ਼ਹਿਰ ’ਚ 550 ਕਰੋੜਾ ਤੋਂ ਉੱਪਰ ਦੇ ਚੱਲ ਰਹੇ ਪ੍ਰਾਜੈਕਟ ਤਹਿਤ ਚੱਲ ਰਹੀਆਂ ਬੱਸਾਂ ਘਾਟੇ ’ਚ ਚੱਲ ਰਹੀਆਂ ਹਨ। ਕੋਰੋਨਾ ਸਮੇਂ ਵਿਚ ਜਿੱਥੇ ਉਕਤ ਬੱਸਾਂ ਬੰਦ ਸਨ, ਉਥੇ ਹੀ ਹੁਣ ਵੀ ਕਈ ਵਾਰ ਇਨ੍ਹਾਂ ਦਾ ਪਹੀਆ ਰੁਕ ਚੁੱਕਾ ਹੈ। ਕਦੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲਦੀ ਤਾਂ ਕਦੇ ਗੱਡੀਆਂ ’ਚ ਤੇਲ ਪਵਾਉਣ ਲਈ ਪਹੀਆ ਰੁਕ ਜਾਂਦਾ ਹੈ। ਇਹ ਬੱਸਾਂ ਘਾਟੇ ’ਚ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ : ਲੇਖਾ-ਜੋਖਾ-2020: ‘ਕੋਰੋਨਾ’ ਅਤੇ ‘ਕਿਸਾਨਾਂ’ ਦੇ ਨਾਂ ਰਿਹਾ ਸਮੁੱਚੇ ਵਰ੍ਹੇ ਦਾ ਮੁੱਖ ਘਟਨਾਕ੍ਰਮ
ਸਮਾਰਟ ਸਿਟੀ ਤਹਿਤ ਕਰੋੜਾਂ ਰੁਪਏ ਦੇ ਪ੍ਰਾਜੈਕਟ ਹੋਏ ਪੂਰੇ
ਹੈਰੀਟੇਜ ਸਟਰੀਟ ’ਚ 2. 21 ਕਰੋੜਾਂ ਦੀ ਲਾਗਤ ਨਾਲ ਲੋਕਾਂ ਲਈ ਫ੍ਰੀ ਵਾਈਫਾਈ, ਫਾਇਰ ਬਿਗ੍ਰੇਡ ਦੀਆਂ ਆਧੁਨਿਕ ਸਮੱਗਰੀਆਂ ਲਈ 1. 59 ਕਰੋੜਾਂ ਰੁਪਏ, ਆਂਗਣਵਾੜੀ ਸੈਂਟਰਾਂ ਲਈ 14 ਲੱਖ ਰੁਪਏ , ਸਰਕਾਰੀ ਸਕੂਲਾਂ ਵਿਚ ਸਮਾਰਟ ਕਲਾਸ ਰੂਮ ਬਣਾਉਣ ਲਈ 6. 17 ਕਰੋਡ਼ ਰੁਪਏ , ਸ਼ਹਿਰ ਵਿਚ 20 ਰਿਵਰਸ ਵੈਂਡਿੰਗ ਮਸ਼ੀਨਾਂ, ਜੋਕਿ ਪਲਾਸਿਟਕ ਬੋਤਲਾਂ ਨੂੰ ਡਿਸਪੋਜ਼ ਆਫ਼ ਕਰਨ ਲਈ 2. 53 ਕਰੋਡ਼ਾਂ ਰੁਪਏ ਦਾ ਖਰਚ ਹੋਇਆ, ਸ਼ਹਿਰ ਦੀ ਸਮਾਰਟ ਐੱਲ. ਈ. ਡੀ. ਸਟਰੀਟ ਲਾਈਟ ਲਈ 35. 75 ਕਰੋੜ ਰੁਪਏ ਖਰਚ ਕੀਤੇ, ਸਰਕਾਰੀ ਬਿਲਡਿੰਗਾਂ ’ਤੇ ਸੋਲਰ ਪੈਨਲ ਲਵਾਉਣ ਲਈ 10. 4 ਕਰੋੜਾਂ ਰੁਪਏ ਖਰਚ ਕੀਤੇ। ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨਾਂ ਖਰੀਦਣ ਲਈ 58 ਲੱਖ ਰੁਪਏ ਖਰਚ ਕੀਤੇ ਗਏ। ਇਹ ਸਾਰੇ ਪ੍ਰੋਜੈਕਟ ਪੂਰੇ ਜੋ ਚੁੱਕੇ ਹਨ ।
ਇਹ ਵੀ ਪੜ੍ਹੋ :ਸਰਹੱਦ ਪਾਰੋਂ ਅੱਤਵਾਦ ਨੂੰ ਠੱਲ੍ਹਣ ਲਈ ਮੁੱਖ ਮੰਤਰੀ ਦੀ ਅਗਵਾਈ ’ਚ ਸਥਾਪਿਤ ਹੋਵੇਗਾ ਐੱਸ. ਪੀ. ਵੀ.
ਇਹ ਪ੍ਰਾਜੈਕਟ ਚੱਲ ਰਹੇ
ਰਣਜੀਤ ਐਵੀਨਿਊ ’ਚ 1.93 ਕਰੋੜਾਂ ਰੁਪਏ ਦੀ ਲਾਗਤ ਨਾਲ ਸਾਈਕਲ ਟ੍ਰੈਕ ਬਣ ਰਿਹਾ ਹੈ। ਇਹ ਪ੍ਰੋਜੈਕਟ ਅਪ੍ਰੈਲ 2021 ’ਚ ਪੂਰਾ ਹੋਵੇਗਾ, ਗੋਲਬਾਗ ’ਚ ਸੁੰਦਰੀਕਰਨ ਅਤੇ ਸਪੋਰਟਸ ਲਈ 5. 07 ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ । ਇਹ ਪ੍ਰਾਜੈਕਟ 2021 ਵਿਚ ਪੂਰਾ ਹੋਵੇਗਾ, ਸਰਕੂਲਰ ਰੋਡ ਨੂੰ ਸਮਾਰਟ ਰੋਡ ਬਣਾਉਣ ਲਈ 125 ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ , ਇਹ ਪ੍ਰਾਜੈਕਟ 2022 ਵਿਚ ਪੂਰਾ ਹੋਵੇਗਾ। ਜੰਕਸ਼ਨ ਇੰਪਰੂਵਮੈਂਟ ਤਹਿਤ ਮਜੀਠਾ ਰੋਡ ਅਤੇ ਸ਼ਹਿਰ ਦੇ ਛੇਹਰਟਾ, ਰਾਮ ਤੀਰਥ, ਭੰਡਾਰੀ ਪੁਲ ਚੌਕ ਅਤੇ ਬਟਾਲਾ ਰੋਡ ਆਦਿ ’ਤੇ 25 ਕਰੋੜ ਦਾ ਕੰਮ ਹੋਵੇਗਾ। ਇਹ 2021 ’ਚ ਪੂਰਾ ਹੋਵੇਗਾ। ਪਾਰਕਾਂ ਦਾ ਮੁੜ ਸੁੰਦਰੀਕਰਨ 3. 07 ਕਰੋੜਾਂ ਰੁਪਏ ਨਾਲ ਹੋਵੇਗਾ। ਇਹ ਮਾਰਚ 2021 ਤਕ ਪੂਰਾ ਹੋਵੇਗਾ, ਐਲੀਵੇਟਿਡ ਰੋਡ ’ਤੇ ਖਾਲੀ ਥਾਵਾਂ ’ਤੇ ਡਿਵੈਲਪਮੈਂਟ ਦੇ ਸਿਵਲ ਕਾਰਜ 7. 35 ਕਰੋੜਾਂ ਰੁਪਏ ਦੇ ਹੋਣਗੇ। ਇਹ ਸਾਲ 2021 ’ਚ ਪੂਰਾ ਹੋਵੇਗਾ, ਐਲੀਵੇਟਿਡ ਰੋਡ ਦੇ ਇਲੈਕਟ੍ਰੀਕਲ ਕੰਮ 4. 77 ਕਰੋੜਾਂ ਰੁਪਏ ਦੀ ਲਾਗਤ ਨਾਲ ਹੋਣਗੇ । ਇਹ ਅਪ੍ਰੈਲ 2021 ’ਚ ਪੂਰਾ ਹੋਵੇਗਾ, 2 ਫੁੱਟ ਓਵਰ ਬÇ੍ਰਜ ਬਣਾਉਣ ਦਾ ਕੰਮ 5.35 ਕਰੋੜਾਂ ਰੁਪਏ ਨਾਲ ਹੋਵੋਗਾ । ਇਹ ਪ੍ਰਾਜੈਕਟ ਜੁਲਾਈ 2021 ’ਚ ਪੂਰਾ ਹੋਵੇਗਾ। 29 ਸੈਲਫ਼ ਸਵਿਸ ਟੂਰਿਸਟ ਇਨਫੋਰਮੇਸ਼ਨ ਲਈ ਖੋਖੇ ਲਾਉਣ ਲਈ 3. 99 ਕਰੋੜਾਂ ਰੁਪਏ ਲਾਗਤ ਆਏਗੀ ।