3 ਵਿਧਾਇਕਾਂ ਦੀ ਮੌਤ ਤੇ 2 ਦੇ ਅਸਤੀਫ਼ਿਆਂ ਕਾਰਨ 5 ਸੀਟਾਂ ’ਤੇ ਹੋਵੇਗੀ ਜ਼ਿਮਨੀ ਚੋਣ

Monday, May 26, 2025 - 04:17 PM (IST)

3 ਵਿਧਾਇਕਾਂ ਦੀ ਮੌਤ ਤੇ 2 ਦੇ ਅਸਤੀਫ਼ਿਆਂ ਕਾਰਨ 5 ਸੀਟਾਂ ’ਤੇ ਹੋਵੇਗੀ ਜ਼ਿਮਨੀ ਚੋਣ

ਲੁਧਿਆਣਾ (ਹਿਤੇਸ਼)– ਚੋਣ ਕਮਿਸ਼ਨ ਵੱਲੋਂ ਲੁਧਿਆਣਾ ਵੈਸਟ ਸੀਟ ’ਤੇ 19 ਜੂਨ ਨੂੰ ਜ਼ਿਮਨੀ ਚੋਣ ਕਰਵਾਉਣ ਲਈ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ 4 ਸੂਬਿਆਂ ਦੀਆਂ 4 ਹੋਰ ਵਿਧਾਨ ਸਭਾ ਸੀਟਾਂ ’ਤੇ ਵੀ ਉਸੇ ਦਿਨ ਉਪ-ਚੋਣ ਹੋਵੇਗੀ। ਇਹ ਜ਼ਿਮਨੀ ਚੋਣ 3 ਵਿਧਾਇਕਾਂ ਦੀ ਮੌਤ ਅਤੇ 2 ਦੇ ਅਸਤੀਫੇ ਦੀ ਵਜ੍ਹਾ ਕਾਰਨ ਹੋਣ ਜਾ ਰਹੀ ਹੈ। ਲੁਧਿਆਣਾ ਪੱਛਮੀ ਸੀਟ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਉਪ-ਚੋਣ ਹੋਵੇਗੀ, ਇਸ ਤੋਂ ਇਲਾਵਾ ਗੁਜਰਾਤ ਦੀਆਂ 2, ਪੱਛਮੀ ਬੰਗਾਲ ਅਤੇ ਕੇਰਲ ਦੀ 1-1 ਸੀਟ ’ਤੇ ਵੀ 19 ਜੂਨ ਨੂੰ ਹੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਬੁਢਾਪਾ ਪੈਨਸ਼ਨ 'ਚ ਵਾਧੇ ਦੀ ਤਿਆਰੀ! ਹਰ ਮਹੀਨੇ ਮਿਲਣਗੇ 2500 ਰੁਪਏ

ਭਾਜਪਾ ਨੂੰ ਚੋਣ ਪ੍ਰਚਾਰ ਲਈ ਮਿਲੇਗਾ ਸਭ ਤੋਂ ਘੱਟ ਸਮਾਂ

ਲੁਧਿਆਣਾ ਦੇ ਹਲਕਾ ਪੱਛਮੀ ’ਚ ਹੋਣ ਜਾ ਰਹੀ ਉਪ-ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਸਭ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਇਹ ਤਿੰਨੋਂ ਉਮੀਦਵਾਰ ਆਪਣੀ ਵਾਰੀ ਦੇ ਹਿਸਾਬ ਨਾਲ ਮੀਟਿਗਾਂ ਦੇ ਰੂਪ ’ਚ ਏਰੀਆ ਕਵਰ ਕਰ ਚੁੱਕੇ ਹਨ ਪਰ ਭਾਜਪਾ ਵਲੋਂ ਹੁਣ ਤਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਇਸ ਤਰ੍ਹਾਂ ਭਾਜਪਾ ਨੂੰ ਚੋਣ ਪ੍ਰਚਾਰ ਲਈ ਸਭ ਤੋਂ ਘੱਟ ਸਮਾਂ ਮਿਲੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News