ਜ਼ਿਮਨੀ ਚੋਣਾਂ ਤੋਂ ਪਹਿਲਾਂ ਵਿਰੋਧੀਆਂ ਨੂੰ ਠਿੱਬੀ ਲਾਉਣ ਦੀ ਤਿਆਰੀ ''ਚ CM ਮਾਨ, ਦੋ ਵਿਰੋਧੀ ਵਿਧਾਇਕਾਂ ''ਤੇ ਅੱਖ
Wednesday, Sep 04, 2024 - 07:52 AM (IST)
ਚੰਡੀਗੜ੍ਹ : ਪਿਛਲੇ ਦਿਨੀਂ ਡਿੰਪੀ ਢਿੱਲੋਂ ਨੂੰ ਅਕਾਲੀ ਦਲ ਨਾਲੋਂ ਤੋੜ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਾਉਣ ਦੇ ਮੁੱਖ ਮੰਤਰੀ ਭਗੰਵਤ ਮਾਨ ਦੇ ਪੈਂਤੜੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਮੁੱਖ ਮੰਤਰੀ ਦੀ ਅੱਖ ਵਿਰੋਧੀ ਪਾਰਟੀਆਂ ਦੇ ਕੁਝ ਹੋਰ ਆਗੂਆਂ 'ਤੇ ਹੈ, ਜਿਨ੍ਹਾਂ ਵਿਚ ਦੋ-ਤਿੰਨ ਵਿਧਾਇਕ ਵੀ ਸ਼ਾਮਲ ਹਨ। 4 ਵਿਧਾਨ ਸਭਾ ਹਲਕਿਆਂ ਦੀਆਂ ਹੋਣ ਵਾਲੀ ਜ਼ਿਮਨੀ ਚੋਣਾਂ ਅਤੇ ਪੰਚਾਇਤੀ ਤੇ ਨਿਗਮਾਂ ਦੀਆਂ ਚੋਣਾਂ ਤੋਂ ਪਹਿਲਾਂ ਸੀ. ਐੱਮ. ਭਗਵੰਤ ਮਾਨ ਅਤੇ 'ਆਪ' ਲੀਡਰਸ਼ਿਪ ਵਿਰੋਧੀ ਪਾਰਟੀਆਂ ਨੂੰ ਸਿਆਸੀ ਝਟਕੇ ਦੇਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਵਾਰਿਸ ਦੇ ਐਲਾਨ ਮਗਰੋਂ ਸਤਿਸੰਗ 'ਚ ਪਹੁੰਚੇ ਬਾਬਾ ਗੁਰਿੰਦਰ ਢਿੱਲੋਂ, ਫਿਰ ਉਹ ਹੋਇਆ ਜੋ ਕਿਸੇ ਨੇ ਸੋਚਿਆ ਨਾ ਸੀ
ਮੁੱਖ ਮੰਤਰੀ ਤੇ ਪੰਜਾਬ ਪ੍ਰਧਾਨ ਹੋਣ ਨਾਤੇ ਉਹ ਪਿਛਲੇ ਸਮੇਂ ਵਾਂਗ ਵਿਰੋਧੀਆਂ ਨੂੰ ਝਟਕਾ ਦੇ ਕੇ ਸਿਆਸੀ ਠਿੱਬੀ ਲਾਉਣਾ ਚਾਹੁੰਦੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਜਲੰਧਰ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਵੀ ਉਨ੍ਹਾਂ ਇਸੇ ਪੈਂਤੜੇ 'ਤੇ ਕੰਮ ਕੀਤਾ ਸੀ ਅਤੇ ਵੱਡੀ ਜਿੱਤ ਹਾਸਲ ਕੀਤੀ ਸੀ। ਹੁਣ ਗਿੱਦੜਬਾਹਾ ਦੀ ਖ਼ਾਲੀ ਹੋਈ ਸੀਟ 'ਤੇ ਵੀ ਇੱਕੋ ਝਟਕੇ ਨਾਲ ਅਕਾਲੀ ਦਲ ਅਤੇ ਸੁਖਬੀਰ ਬਾਦਲ ਲਈ ਸੰਕਟ ਖੜ੍ਹਾ ਕਰ ਦਿੱਤਾ ਹੈ। ਇਹ ਵੀ ਪਤਾ ਲੱਗਾ ਹੈ ਭਗਵੰਤ ਮਾਨ ਨੇ ਦੋ ਵਿਰੋਧੀ ਵਿਧਾਇਕਾਂ ਨੂੰ 'ਆਪ' ਵਿਚ ਲਿਆਉਣ ਦੀ ਰਣਨੀਤੀ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਵਿਉਂਤ ਕਦੋਂ ਸਿਰੇ ਚੜ੍ਹੇਗੀ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਕ ਗੱਲ ਤਾਂ ਪੱਕੀ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਵਿਚ ਵੱਡੇ ਪੱਧਰ 'ਤੇ ਜੋੜ ਤੋੜ ਦੀ ਸਿਆਸਤ ਨਜ਼ਰ ਆ ਸਕਦੀ ਹੈ।