ਚੋਣਾਂ ਦੇ ਮੱਦੇਨਜ਼ਰ 19 ਤੋਂ 21 ਅਤੇ 24 ਨੂੰ ਠੇਕੇ ਬੰਦ ਰਹਿਣਗੇ

Wednesday, Oct 16, 2019 - 06:12 PM (IST)

ਚੋਣਾਂ ਦੇ ਮੱਦੇਨਜ਼ਰ 19 ਤੋਂ 21 ਅਤੇ 24 ਨੂੰ ਠੇਕੇ ਬੰਦ ਰਹਿਣਗੇ

ਮੁੱਲਾਂਪੁਰ ਦਾਖਾ (ਕਾਲੀਆ) : ਵਿਧਾਨ ਸਭਾ ਹਲਕਾ ਦਾਖਾ ਵਿਚ ਹੋ ਰਹੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਹਲਕਾ ਦਾਖਾ ਅਤੇ ਇਸ ਦੇ ਨਾਲ ਲਗਦੇ 3 ਕਿਲੋਮੀਟਰ ਏਰੀਏ ਅਧੀਨ ਆਉਂਦੇ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਜ਼ਿਲਾ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਆਬਕਾਰੀ ਅਤੇ ਕਰ ਕਮਿਸ਼ਨ ਪੰਜਾਬ ਵੱਲੋਂ ਵਿਧਾਨ ਸਭਾ ਹਲਕਾ ਦਾਖਾ ਵਿਚ 19 ਅਕਤੂਬਰ ਸ਼ਾਮ 6 ਵਜੇ ਤੋਂ 21 ਅਕਤੂਬਰ ਸ਼ਾਮ 6 ਵਜੇ ਤੱਕ ਅਤੇ 24 ਅਕਤੂਬਰ ਨੂੰ ਪੂਰਾ ਦਿਨ ਡ੍ਰਾਈ ਡੇ ਰੱਖਣ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਚੋਣਾਂ ਦੌਰਾਨ ਵੋਟਾਂ ਪੇਣ ਅਤੇ ਨਤੀਜਿਆਂ ਦੀ ਪ੍ਰਕਿਰਿਆ ਸ਼ਾਂਤੀਪੂਰਨ ਹੋ ਨਿਬੜੇ।


author

Gurminder Singh

Content Editor

Related News