CM ਮਾਨ ਦਾ ਅਹਿਮ ਬਿਆਨ, ‘ਅਜੇ 2 ਸੂਬਿਆਂ ’ਚ ਹੈ ‘ਆਪ’ ਸਰਕਾਰ, ਪਾਰਟੀ ਛੇਤੀ ਹੀ 130 ਕਰੋੜ ਲੋਕਾਂ ਤੱਕ ਪਹੁੰਚੇਗੀ’

Tuesday, Apr 11, 2023 - 01:16 AM (IST)

CM ਮਾਨ ਦਾ ਅਹਿਮ ਬਿਆਨ, ‘ਅਜੇ 2 ਸੂਬਿਆਂ ’ਚ ਹੈ ‘ਆਪ’ ਸਰਕਾਰ, ਪਾਰਟੀ ਛੇਤੀ ਹੀ 130 ਕਰੋੜ ਲੋਕਾਂ ਤੱਕ ਪਹੁੰਚੇਗੀ’

ਕਰਤਾਰਪੁਰ (ਸਾਹਨੀ)-ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਹਿਲੇ ਸਾਲ ਵਿਚ 28 ਹਜ਼ਾਰ ਨੌਕਰੀਆਂ, 504 ਮੁਹੱਲਾ ਕਲੀਨਿਕ, ਪੰਜਾਬ ਦੇ 80 ਫੀਸਦੀ ਪੰਜਾਬ ਦੇ ਲੋਕਾਂ ਦੇ ਜ਼ੀਰੋ ਬਿਜਲੀ ਬਿੱਲ, ਯੋਗਤਾ ਦੇ ਆਧਾਰ ’ਤੇ ਨੌਕਰੀਆਂ, ਉਹ ਕਰ ਕੇ ਵਿਖਾਇਆ, ਜੋ ਸ਼ਾਇਦ ਦੇਸ਼ ਦੀਆਂ ਸਿਆਸੀ ਪਾਰਟੀਆਂ ਲਈ ਸਿਰਫ਼ ਚੋਣਾਵੀ ਸਟੰਟ ਹੁੰਦੇ ਸਨ। ਪੰਜਾਬ ਦੇ ਲੋਕਾਂ ਨੇ ਇਕ ਬਟਨ ਦਬਾ ਕੇ ‘ਆਪ’ ਦੀ ਸਰਕਾਰ ਬਣਾਈ ਤੇ ਅੱਜ ਵਿਕਾਸ ਲਈ ਸੈਂਕੜੇ ਬਟਨ ਦਬਾਏ ਜਾ ਰਹੇ ਹਨ, ਇਹ ਸਭ ਤਾਂ ਹੀ ਸੰਭਵ ਹੈ, ਜੇਕਰ ਆਮ ਲੋਕਾਂ ਵਿਚ ਕੁਝ ਕਰਨ ਦਾ ਜਜ਼ਬਾ ਹੋਵੇ। ਇਹ ਵਿਚਾਰ ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਵਿਚ ‘ਆਪ’ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿਚ ਅੱਜ ਹਲਕਾ ਕਰਤਾਰਪੁਰ ’ਚ ਵਿਧਾਇਕ ਬਲਕਾਰ ਸਿੰਘ ਵੱਲੋਂ ‘ਆਪ’ ਦੇ ਹੱਕ ’ਚ ਕੀਤੀ ਗਈ ਪਹਿਲੀ ਚੋਣ ਜਨਸਭਾ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਗਟ ਕੀਤੇ।

ਇਹ ਖ਼ਬਰ ਵੀ ਪੜ੍ਹੋ : ਲੈਂਟਰ ਪਾਉਂਦਿਆਂ ਵਾਪਰਿਆ ਵੱਡਾ ਹਾਦਸਾ, ਰਾਜ ਮਿਸਤਰੀ ਅਤੇ 2 ਮਜ਼ਦੂਰਾਂ ਦੀ ਹੋਈ ਮੌਤ

ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਲੋਕ ਸਭਾ ’ਚ ਮੈਂਬਰ ਸਨ, ਉਹ ਪੰਜਾਬ ਦੇ ਲੋਕਾਂ ਦੇ ਮੁੱਦੇ ਪ੍ਰਮੁੱਖਤਾ ਨਾਲ ਉਠਾਉਂਦੇ ਰਹੇ ਅਤੇ ‘ਆਪ’ ਦੀ ਨੁਮਾਇੰਦਗੀ ਕਰਦੇ ਰਹੇ। ਉਨ੍ਹਾਂ ਨੇ ਉਹ ਜਜ਼ਬਾ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ’ਚ ਦੇਖਿਆ ਹੈ, ਇਕ ਵਾਰ ਤੁਸੀਂ ਉਸ ਨੂੰ ਸੰਸਦ ਮੈਂਬਰ ਬਣਾ ਲਓ ਤਾਂ ਉਹ ਆਪ ਉਸ ਨੂੰ ਖ਼ਾਸ ਤਰਕੀਬ ਦੇਣਗੇ ਅਤੇ ਪੰਜਾਬ ਨੂੰ ਲੋਕ ਸਭਾ ਵਿਚ ਨੁਮਾਇੰਦਗੀ ਕਰਨ ਲਈ ਕੋਈ ਨੌਜਵਾਨ ਆਗੂ ਵੀ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ 92 ਸੀਟਾਂ ’ਤੇ ‘ਆਪ’ ਨੂੰ ਇਤਿਹਾਸਕ ਜਿੱਤ ਦਿਵਾ ਕੇ ਕੀਰਤੀਮਾਨ ਸਥਾਪਿਤ ਕੀਤਾ ਹੈ ਅਤੇ ਪਾਰਟੀ ਨੇ ਜੋ ਵਾਅਦੇ ਕੀਤੇ ਸਨ, ਉਹ ਲਗਾਤਾਰ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨਾਂ ’ਚ ਸੂਬੇ ਵਿਚ ਪਏ ਮੀਂਹ ਨਾਲ ਫਸਲਾਂ ਨੂੰ ਨੁਕਸਾਨ ਹੋਇਆ ਹੈ। ਉਨ੍ਹਾਂ ਪੀੜਤਾਂ ਲਈ 12 ਹਜ਼ਾਰ ਤੋਂ 15 ਹਜ਼ਾਰ ਦਾ ਮੁਆਵਜ਼ਾ ਪ੍ਰਤੀ ਏਕੜ ਕਰ ਦੇਣ ਦਾ ਐਲਾਨ ਕੀਤਾ ਹੈ, ਜੋ 13 ਅਪ੍ਰੈਲ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ ਅਤੇ ਮਹਤਵਪੂਰਨ ਗੱਲ ਹੈ ਕਿ ਇਸ ਲਈ ਸਿਰਫ਼ ਪੀੜਤਾਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ, ਬਾਕੀ ਕਾਗਜ਼ੀ ਕਾਰਵਾਈ ਬਾਅਦ ਵਿਚ ਜਾਰੀ ਰਹੇਗੀ।

ਇਹ ਖ਼ਬਰ ਵੀ ਪੜ੍ਹੋ : ਫਿਰ ਕਹਿਰ ਮਚਾਉਣ ਲੱਗਾ ਕੋਰੋਨਾ, 3 ਮਰੀਜ਼ਾਂ ਦੀ ਲਈ ਜਾਨ, ਇੰਨੇ ਮਾਮਲੇ ਆਏ ਸਾਹਮਣੇ

ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਕੱਚੇ ਮੁਲਾਜ਼ਮਾਂ ਵਾਲੀ ਕਹਾਣੀ ਨੂੰ ਖਤਮ ਕਰ ਕੇ ਪੱਕੀ ਭਰਤੀ ਕਰਨਾ ਹੈ ਅਤੇ ਜਲਦ ਹੀ ਕੱਚੇ ਮੁਲਾਜ਼ਮ ਵੀ ਪੱਕੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਮਾਨ ਨੇ ਰਵਾਇਤੀ ਪਾਰਟੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਬਣਦੇ ਹੀ ਵਿਰੋਧੀ ਕਹਿਣ ਲੱਗ ਪਏ ਸਨ ਕਿ ਨੌਸਿਖੀਆ ਪਾਰਟੀ ਦੀ ਸਰਕਾਰ ਬਣੀ ਹੈ, ਇਹ ਤਿੰਨ ਮਹੀਨੇ ਵੀ ਨਹੀਂ ਚੱਲੇਗੀ ਪਰ ਹੁਣ ਜਦੋਂ ਵਿਕਾਸ ਦੇ ਕੰਮ ਤੇ ਲੋਕਾਂ ਤੱਕ ਪਹੁੰਚ ਹੋ ਰਹੀ ਹੈ ਤਾਂ ਉਹ ਵੀ ਉਨ੍ਹਾਂ ਦੀ ਸੋਚ ਤੋਂ ਪਰ੍ਹੇ ਹੈ ਤੇ ਉਹ ਵਿਕਾਸ ਦੇ ਕੰਮਾਂ ਦੀ ਗੱਲ ਕਰਨ ਦੀ ਬਜਾਏ ਸਾਡੇ ’ਤੇ ਗੱਲਾਂ ਕਰ ਕੇ ਆਪਣਾ ਚਾਅ ਪੂਰਾ ਕਰ ਰਹੇ ਹਨ। ਇਹ ਲੋਕ ਸਿਰਫ ਕੁਰਸੀ ਲਈ ਰਾਜਨੀਤੀ ਕਰਦੇ ਸਨ ਅਤੇ ‘ਆਪ’ ਲੋਕਾਂ ਲਈ ਕੰਮ ਕਰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਹਨੀਪ੍ਰੀਤ ਤੋਂ 50 ਲੱਖ ਦੀ ਫਿਰੌਤੀ ਮੰਗਣ ਵਾਲਾ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਚੜ੍ਹਿਆ ਪੁਲਸ ਅੜਿੱਕੇ

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਜੇ ਸਿਰਫ ਦੇਸ਼ ਦੇ 2 ਸੂਬਿਆਂ ਵਿਚ ਹੀ ਗਈ ਹੈ, ਪੂਰੇ ਦੇਸ਼ ਵਿਚ ਜਾਣਾ ਬਾਕੀ ਹੈ ਤੇ ਹਰ ਸੂਬਿਆਂ ਵਿਚ ‘ਆਪ’ ਦਾ ਝੰਡਾ ਲਹਿਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ’ਚ ਪੰਜਾਬ ਵਿਚ 8 ਟੋਲ ਪਲਾਜ਼ੇ ਬੰਦ ਕਰਵਾਏ ਜਾ ਚੁੱਕੇ ਹਨ ਤੇ 9ਵਾਂ ਵੀ ਦੋ ਦਿਨਾਂ ਵਿਚ ਬੰਦ ਕੀਤਾ ਜਾ ਰਿਹਾ ਹੈ। ਪਹਿਲਾਂ ਸਰਕਾਰਾਂ ਦੇ ਮੰਤਰੀ ਆਪਣਾ ਹਿੱਸਾ ਰੱਖ ਕੇ ਟੋਲ ਪਲਾਜ਼ਿਆਂ ਦਾ ਸਮਾਂ ਵਧਾ ਦਿੰਦੇ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਲੋਕਾਂ ’ਤੇ ਕਿਸੇ ਤਰ੍ਹਾਂ ਦਾ ਵਾਧੂ ਬੋਝ ਨਹੀਂ ਪਾਉਣ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਕਾਰਜਕਾਲ ਦੌਰਾਨ ਪੰਜਾਬ ਦੀ ਜੰਗਲਾਤ ਵਿਭਾਗ ਅਤੇ ਪੰਚਾਇਤੀ ਜ਼ਮੀਨ ਦੀ ਕਰੀਬ 9063 ਏਕੜ ਜ਼ਮੀਨ ਵੱਡੇ ਪਰਿਵਾਰਾਂ ਤੋਂ ਛੁਡਵਾਈ ਗਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਕਾਰਵਾਈ ਕੀਤੀ ਜਾਵੇਗੀ। ਸੂਬੇ ਵਿਚ ਰੇਤ 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਦੇਣ ਲਈ 50 ਖੱਡਾਂ ਨੂੰ ਖੋਲ੍ਹਿਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ 34 ਹੋਰ ਖੋਲ੍ਹੀਆਂ ਜਾ ਰਹੀਆਂ ਹਨ। ਇਹ ਸਭ ਇਕ ਸਾਲ ਦੀ ਪ੍ਰਕਿਰਿਆ ਹੈ, ਜੇਕਰ ਸਹਿਯੋਗ ਦਿੰਦੇ ਰਹੇ ਤਾਂ ਸੂਬੇ ਨੂੰ ਨੰਬਰ ਇਕ ਬਣਾਉਣ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ’ਚ ‘ਆਪ’ ਵਿਧਾਇਕ, ‘ਆਪ’ ਆਗੂ, ਵਰਕਰ ਅਤੇ ਪਿੰਡਾਂ ਦੇ ਪੰਚ-ਸਰਪੰਚ ਹਾਜ਼ਰ ਸਨ।


author

Manoj

Content Editor

Related News