ਬਿਜ਼ਨਸ ''ਚ ਵੱਧ ਮੁਨਾਫ਼ੇ ਦਾ ਲਾਲਚ ਦੇ ਕੇ 91 ਲੱਖ ਦੀ ਮਾਰੀ ਠੱਗੀ

12/5/2020 2:54:02 PM

ਰਾਜਪੁਰਾ (ਮਸਤਾਨਾ) : ਬਿਜ਼ਨਸ ਕਰ ਰਹੇ ਵਿਅਕਤੀ ਵਲੋਂ ਕਿਸੇ ਹੋਰ ਵਿਅਕਤੀ ਨੂੰ ਕਾਰੋਬਾਰ ਵਿਚ ਵੱਧ ਮੁਨਾਫ਼ਾ ਦੇਣ ਦਾ ਲਾਲਚ ਦੇ ਕੇ 91 ਲੱਖ ਰੁਪਏ ਲਗਵਾ ਦਿੱਤੇ ਫਿਰ ਨਾ ਤਾਂ ਅਸਲ ਮੋੜਿਆ ਤੇ ਨਾ ਹੀ ਕੋਈ ਮੁਨਾਫ਼ਾ ਦਿੱਤਾ। ਜਾਣਕਾਰੀ ਅਨੁਸਾਰ ਰਾਜਪੁਰਾ ਟਾਊਨ ਵਾਸੀ ਵਿਪਨ ਭਟੇਜਾ ਨੇ ਥਾਣਾ ਸਿਟੀ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਰਾਜਪੁਰਾ ਟਾਊਨ ਵਾਸੀ ਰਾਜ ਕੁਮਾਰ ਜੋ ਕਿ ਚਾਕਲੇਟ ਅਤੇ ਗੋਲੀਆਂ ਟਾਫੀਆਂ ਦਾ ਕਾਰੋਬਾਰ ਕਰਦਾ ਹੈ, ਉਸ ਨੇ ਮੇਰੇ ਕੋਲੋਂ ਇਹ ਕਹਿ ਕੇ 91 ਲੱਖ ਰੁਪਏ ਬਿਜ਼ਨਸ ਵਿਚ ਇਨਵੈਸਟ ਕਰਵਾ ਦਿੱਤੇ ਕਿ ਉਹ ਮੈਨੂੰ ਕਾਰੋਬਾਰ ਵਿਚੋਂ ਵੱਧ ਮੁਨਾਫ਼ਾ ਕਮਾ ਕੇ ਦਵੇਗਾ।

ਉਕਤ ਨੇ ਦੱਸਿਆ ਕਿ ਬਾਅਦ ਵਿਚ ਉਸ ਨੇ ਮੈਨੂੰ ਨਾ ਤਾਂ ਮੁਨਾਫ਼ਾ ਦਿੱਤਾ ਅਤੇ ਨਾ ਹੀ ਮੇਰੀ ਰਕਮ ਵਾਪਸ ਕੀਤੀ। ਬਾਅਦ ਵਿਚ ਉਸ ਨੇ ਮੈਨੂੰ ਇਕ 21 ਲੱਖ ਦਾ ਅਤੇ ਇਕ 70 ਲੱਖ ਦਾ ਚੈੱਕ ਵੀ ਦਿੱਤਾ ਜੋ ਕਿ ਉਸ ਨੇ ਮੈਨੂੰ ਬੈਂਕ ਵਿਚ ਲਗਵਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਪੁਲਸ ਨੇ ਵਿਪਨ ਭਟੇਜਾ ਦੀ ਸ਼ਿਕਾਇਤ 'ਤੇ ਰਾਜ ਕੁਮਾਰ ਖ਼ਿਲਾਫ਼ ਧਾਰਾ 406, 420 ਅਧੀਨ ਮਾਮਲਾ ਦਰਜ ਕਰ ਲਿਆ ਹੈ।


Gurminder Singh

Content Editor Gurminder Singh