''ਲੁਧਿਆਣਾ ਬੱਸ ਸਟੈਂਡ'' ''ਤੇ ਸ਼ੁਰੂ ਹੋਈ ਬੱਸ ਸੇਵਾ, ਜਾਣੋ ਪਹਿਲੇ ਦਿਨ ਦੇ ਹਾਲਾਤ
Wednesday, May 20, 2020 - 11:15 AM (IST)
ਲੁਧਿਆਣਾ (ਮੋਹਿਨੀ) : ਕੋਵਿਡ-19 ਦੇ ਚੱਲਦਿਆਂ ਜਿੱਥੇ ਟਰਾਂਸਪੋਰਟ ਪ੍ਰਣਾਲੀ ਬੰਦ ਪਈ ਹੋਈ ਸੀ, ਉੱਥੇ ਸੂਬਾ ਸਰਕਾਰ ਵੱਲੋਂ ਕਰਫਿਊ ਹਟਾਉਣ ਤੋਂ ਬਾਅਦ ਦੁਬਾਰਾ ਬੱਸ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਮੱਦੇਨਜ਼ਰ ਲੁਧਿਆਣਾ ਬੱਸ ਸਟੈਂਡ 'ਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਯਾਤਰੀਆਂ ਨੂੰ ਟਿਕਟ ਮੁਹੱਈਆ ਕਰਵਾਈ ਗਈ ਅਤੇ ਮੈਡੀਕਲ ਟੀਮ ਵਲੋਂ ਯਾਤਰੀਆਂ ਦਾ ਥਰਮਲ ਸਕਰੀਨਿੰਗ ਦੇ ਮਾਧਿਅਮ ਰਾਹੀਂ ਟੈਂਪਰੇਚਰ ਚੈੱਕ ਕੀਤਾ ਗਿਆ।ਬੱਸ ਸਟੈਂਡ ਤੋਂ ਰੋਡਵੇਜ਼ ਦੀਆਂ 3 ਬੱਸਾਂ ਚਲਾਈਆਂ ਗਈਆ, ਜਿਨ੍ਹਾਂ 'ਚ ਇਕ ਜਲੰਧਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ, ਉੱਥੇ ਹੀ ਪੀ. ਆਰ. ਟੀ. ਸੀ. ਦੀਆਂ 2 ਬੱਸਾਂ ਬਰਨਾਲਾ ਅਤੇ ਮਲੇਰਕੋਟਲਾ ਭੇਜੀਆਂ ਗਈਆਂ।
ਸਾਰੀਆਂ ਬੱਸਾਂ 'ਚ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ 'ਚ ਰੱਖਦਿਆਂ 30-30 ਯਾਤਰੀਆਂ ਨੂੰ ਬਿਠਾਇਆ ਗਿਆ ਅਤੇ ਸਾਰੇ ਯਾਤਰੀਆਂ ਨੂੰ ਬੱਸਾਂ 'ਚ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਦੇ ਹੱਥ ਸੈਨੇਟਾਈਜ਼ ਕਰਵਾਏ ਗਏ ਅਤੇ ਮਾਸਕ ਵੀ ਦਿੱਤੇ ਗਏ। ਇਹ ਬੱਸ ਸੇਵਾ ਸਵੇਰੇ 7.00 ਵਜੇ ਤੋਂ ਸ਼ਾਮ 7.00 ਵਜੇ ਤੱਕ ਚੱਲੇਗੀ ਪਰ 11 ਵਜੇ ਤੱਕ ਬੱਸ ਸਟੈਂਡ ਤੋਂ ਸਿਰਫ 5 ਬੱਸਾਂ ਹੀ ਵੱਖ-ਵੱਖ ਰੂਟਾਂ 'ਤੇ ਗਈਆਂ ਹਨ।