ਵਧੇ ਕਿਰਾਏ ਵਿਰੁੱਧ ਮਿੰਨੀ ਬੱਸਾਂ ਰੋਕੀਆਂ

Thursday, Jun 28, 2018 - 01:06 AM (IST)

ਵਧੇ ਕਿਰਾਏ ਵਿਰੁੱਧ ਮਿੰਨੀ ਬੱਸਾਂ ਰੋਕੀਆਂ

ਅੌਡ਼, (ਛਿੰਜੀ)- ਝਿੰਗਡ਼ਾਂ ਵਿਖੇ ਮਿੰਨੀ ਬੱਸਾਂ ਨੂੰ ਰੋਕ ਕੇ ਵਧਾਏ ਗਏ ਕਿਰਾਏ ਖਿਲਾਫ਼ ਰੋਸ ਪ੍ਰਗਟ ਕੀਤਾ ਗਿਆ ਅਤੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਮਿੰਨੀ ਬੱਸਾਂ ਦਾ ਕਿਰਾਇਆ ਪਹਿਲਾਂ ਵਾਂਗ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
 ਇਸ ਮੌਕੇ ਬਲਾਕ ਸੰਮਤੀ ਮੈਂਬਰ ਬਿਸ਼ਨ ਝਿੰਗਡ਼, ਸੁਰਿੰਦਰ ਛਿੰਦਾ ਬਸਪਾ ਆਗੂ, ਕਾ. ਕੁਲਦੀਪ ਝਿੰਗਡ਼, ਪ੍ਰਮਜੀਤ ਗਰੇਵਾਲ, ਪੰਚ ਨਿਰਮਲ ਰਾਮ ਤੋਂ ਭਾਰੀ ਗਿਣਤੀ ’ਚ ਬੀਬੀਆਂ ਨੇ ਬੱਸਾਂ ਦੇ ਵਧਾਏ ਕਿਰਾਏ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਲੋਕਾਂ ਨੂੰ ਪਹਿਲਾਂ ਹੀ ਨਵੇਂ-ਨਵੇਂ ਲਾਏ ਜਾ ਰਹੇ ਟੈਕਸਾਂ ਨੇ ਪ੍ਰੇਸ਼ਾਨ ਕੀਤਾ ਹੋਇਆ ਹੈ ਅਤੇ ਮਿੰਨੀ ਬੱਸਾਂ ਦਾ ਵਧਾਇਆ ਕਿਰਾਇਆ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਵਧਾਇਆ ਕਿਰਾਇਆ ਵਾਪਸ ਨਾ ਲਿਆ ਗਿਆ ਤਾਂ ਮਿੰਨੀ ਬੱਸਾਂ ਦਾ ਮੁਕੰਮਲ ਤੌਰ ’ਤੇ ਪਿੰਡਾਂ ’ਚੋਂ ਬਾਈਕਾਟ ਕੀਤਾ ਜਾਵੇਗਾ। 
ਹੋ ਰਹੀ ਲੁੱਟ-ਖਸੁੱਟ ਨੂੰ ਲੈ ਕੇ ਨਿੱਜੀ ਬੱਸਾਂ ਖਿਲਾਫ  ਪ੍ਰਗਟਾਇਆ ਰੋਸPunjabKesari
 ਭੱਦੀ, (ਚੌਹਾਨ)-ਹਾਲ ਹੀ ’ਚ ਪੰਜਾਬ ’ਚ ਡੀਜ਼ਲ ਦੇ ਰੇਟ ਵਧਣ ਕਾਰਨ ਬੱਸਾਂ ਦੇ ਕਿਰਾਏ ’ਚ ਮਾਮੂਲੀ ਵਾਧਾ ਕੀਤਾ ਗਿਆ ਸੀ ਪਰ ਭੱਦੀ ਦੇ ਆਲੇ-ਦੁਆਲੇ  ਤੋਂ ਚੱਲਣ ਵਾਲੀਆਂ ਪ੍ਰਾਈਵੇਟ ਬੱਸਾਂ ਵਾਲੇ ਲੋਕਾਂ ਕੋਲੋਂ ਵਾਧੂ ਕਿਰਾਇਆ ਵਸੂਲ ਰਹੇ ਹਨ। 
ਇਸ ਸਬੰਧੀ ਰੋਸ ਪ੍ਰਗਟ ਕਰਦਿਆਂ ਚਮਨ ਲਾਲ, ਸਰਵਣ ਦਾਸ, ਭਜਨ ਲਾਲ, ਰਕੇਸ਼ ਕੁਮਾਰ, ਪ੍ਰਕਾਸ਼ ਚੰਦ ਤੇ ਮਦਨ ਲਾਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬੱਸਾਂ ਵਾਲੇ ਭੱਦੀ ਤੋਂ ਬਲਾਚੌਰ ਦਾ ਕਿਰਾਇਆ 10 ਰੁਪਏ ਲੈਂਦੇ ਸਨ ਪਰ ਭਾਵੇਂ ਸਰਕਾਰ ਨੇ ਕੁਝ ਪੈਸੇ ਕਿਲੋਮੀਟਰ ਦੇ ਵਧਾਏ ਹਨ ਪਰ ਪ੍ਰਾਈਵੇਟ ਬੱਸ ਮਾਲਕ ਲੋਕਾਂ ਕੋਲੋਂ 10 ਦੀ ਥਾਂ 15 ਰੁਪਏ ਵਾਧੂ ਕਿਰਾਇਆ ਲੈਣ ਲੱਗ ਪਏ ਹਨ। 
ਇਥੇ ਹੀ ਬੱਸ ਨਹੀਂ, ਕਈ ਸਵਾਰੀਆਂ ਕੋਲੋਂ ਤਾਂ ਖੁੱਲੇ ਪੈਸੇ ਦਾ ਬਹਾਨਾ ਲਗਾ ਕੇ 10 ਕਿਲੋਮੀਟਰ ਦੇ 20 ਰੁਪਏ ਤੱਕ ਵਸੂਲੇ ਜਾ ਰਹੇ ਹਨ। ਸਬੰਧਤ ਲੋਕਾਂ ਨੇ ਜੀ.ਐੱਮ. ਸ਼ਹੀਦ ਭਗਤ ਸਿੰਘ ਨਗਰ ਦੇ ਟਰਾਂਸਟਪੋਰਟ ਵਿਭਾਗ ਤੋਂ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। 


Related News