ਟਿਕਟ ਨਾ ਮਿਲਣ ’ਤੇ ਬਿਨਾਂ ਮਾਸਕ ਯਾਤਰੀਆਂ ਨੂੰ ਬੱਸ ਅੱਡੇ ’ਚ ਕਰਨੀ ਪਈ ਨਿਯਮਾਂ ਦੀ ਪਾਲਣਾ

Sunday, Aug 09, 2020 - 08:02 AM (IST)

ਟਿਕਟ ਨਾ ਮਿਲਣ ’ਤੇ ਬਿਨਾਂ ਮਾਸਕ ਯਾਤਰੀਆਂ ਨੂੰ ਬੱਸ ਅੱਡੇ ’ਚ ਕਰਨੀ ਪਈ ਨਿਯਮਾਂ ਦੀ ਪਾਲਣਾ

ਜਲੰਧਰ, (ਪੁਨੀਤ)–ਬੱਸ ਅੱਡੇ ਵਿਚ ਸਿਹਤ ਵਿਭਾਗ ਦੇ ਨਿਯਮਾਂ ਦੀ ਪਾਲਣਾ ਨਾ ਹੋਣੀ ਰੋਡਵੇਜ਼ ਦੇ ਅਧਿਕਾਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ, ਜਿਸ ਕਾਰਣ ਉਨ੍ਹਾਂ ਵਲੋਂ ਥੋੜ੍ਹੀ ਸਖ਼ਤੀ ਕਰ ਕੇ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਰਿਹਾ ਹੈ। ਇਸੇ ਲੜੀ ਅਧੀਨ ਬੀਤੇ ਦਿਨ ਮਾਸਕ ਨਾ ਪਹਿਨਣ ਵਾਲੇ ਯਾਤਰੀਆਂ ਨੂੰ ਕੰਡਕਟਰਾਂ ਨੇ ਟਿਕਟਾਂ ਦੇਣ ਤੋਂ ਨਾਂਹ ਕਰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਮਾਸਕ ਪਹਿਨ ਲਏ ਅਤੇ ਨਿਯਮਾਂ ਦੀ ਪਾਲਣਾ ਕਰਨ ਲੱਗੇ। ਜੋ ਲੋਕ ਮਾਸਕ ਪਹਿਨ ਕੇ ਆਏ, ਉਨ੍ਹਾਂ ਨੂੰ ਟਿਕਟਾਂ ਦੇਣ ਤੋਂ ਇਲਾਵਾ ਚਿਤਾਵਨੀ ਵੀ ਦਿੱਤੀ ਗਈ ਕਿ ਉਨ੍ਹਾਂ ਬੱਸ ਵਿਚ ਬੈਠ ਕੇ ਮਾਸਕ ਉਤਾਰਿਆ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਅਧਿਕਾਰੀਆਂ ਨੇ ਕਿਹਾ ਕਿ ਮਾਸਕ ਪਹਿਨ ਕੇ ਲੋਕ ਖੁਦ ਨੂੰ ਸੁਰੱਖਿਅਤ ਰੱਖਣ ਦੇ ਨਾਲ-ਨਾਲ ਵਾਇਰਸ ਨੂੰ ਵੀ ਫੈਲਣ ਤੋਂ ਰੋਕ ਸਕਦੇ ਹਨ। ਅਸੀਂ ਲੋਕਾਂ ਨੂੰ ਜਾਗਰੂਕ ਕਰਦਿਆਂ ਪੋਸਟਰ ਲਗਾਏ ਅਤੇ ਅਨਾਊਂਸਮੈਂਟ ਵੀ ਕਰਵਾਈ ਪਰ ਲੋਕ ਇਸ ਪਾਸਿਓਂ ਲਾਪ੍ਰਵਾਹੀ ਵਰਤ ਰਹੇ ਹਨ। ਬੱਸ ਅੱਡੇ ਵਿਚ ਦੇਖਣ ਵਿਚ ਆਇਆ ਕਿ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਲੜਕੀਆਂ ਵਧੇਰੇ ਜਾਗਰੂਕ ਹਨ, ਜਿਨ੍ਹਾਂ ਅੱਜ ਸਟਾਈਲਿਸ਼ ਅਤੇ ਕੱਪੜਿਆਂ ਨਾਲ ਮੈਚਿੰਗ ਮਾਸਕ ਪਹਿਨ ਰੱਖੇ ਸਨ।

81 ਪ੍ਰਾਈਵੇਟ ਨੂੰ ਮਿਲਾ ਕੇ ਬੱਸ ਅੱਡੇ ਤੋਂ 258 ਬੱਸਾਂ ਰਵਾਨਾ

ਜਲੰਧਰ ਬੱਸ ਅੱਡੇ ਤੋਂ ਬੀਤੇ ਦਿਨ 258 ਬੱਸਾਂ ਚੱਲੀਆਂ, ਜਿਨ੍ਹਾਂ ਵਿਚ ਪੰਜਾਬ ਰੋਡਵੇਜ਼ ਦੀਆਂ 159, ਪੀ. ਆਰ. ਟੀ. ਸੀ. ਦੀਆਂ 18, ਜਦੋਂ ਕਿ ਪ੍ਰਾਈਵੇਟ ਟਰਾਂਸਪੋਰਟਰਾਂ ਦੀਆਂ 81 ਬੱਸਾਂ ਸ਼ਾਮਲ ਹਨ। ਰੋਡਵੇਜ਼ ਨੂੰ 159 ਬੱਸਾਂ ਤੋਂ 2,13,798 ਰੁਪਏ ਪ੍ਰਾਪਤ ਹੋਏ।


 


author

Lalita Mam

Content Editor

Related News