ਬੱਸ ਸਟੈਂਡ ''ਚ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਦੇ ਇਲਜ਼ਾਮ ''ਚ 10 ਗ੍ਰਿਫਤਾਰ

Tuesday, Oct 08, 2019 - 04:25 PM (IST)

ਬੱਸ ਸਟੈਂਡ ''ਚ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਦੇ ਇਲਜ਼ਾਮ ''ਚ 10 ਗ੍ਰਿਫਤਾਰ

ਅੰਮ੍ਰਿਤਸਰ (ਅਨਿਲ) : 3 ਅਕਤੂਬਰ ਬਾਅਦ ਦੁਪਹਿਰ ਦਿਨ-ਦਿਹਾੜੇ ਬੱਸ ਸਟੈਂਡ 'ਚ ਗੋਲੀਆਂ ਚਲਾ ਕੇ 2 ਟਰਾਂਸਪੋਰਟਰਾਂ ਦੇ ਕਰਿੰਦਿਆਂ ਵੱਲੋਂ ਇਕ-ਦੂਜੇ 'ਤੇ ਲਾਠੀਆਂ ਅਤੇ ਬੇਸ ਬਾਲ ਨਾਲ ਹਮਲਾ ਕਰ ਕੇ ਬੱਸਾਂ ਨੂੰ ਨੁਕਸਾਨ ਪਹੁੰਚਾਇਆ। ਇਸ ਨਾਲ ਹਫੜਾ-ਦਫੜੀ ਮਚ ਗਈ ਸੀ। ਯਾਤਰੀ ਆਪਣੀ ਜਾਨ ਬਚਾਉਣ ਲਈ ਬੱਸ ਸਟੈਂਡ 'ਚ ਇਧਰ-ਉੱਧਰ ਭੱਜੇ ਸਨ। ਇਸ ਕੜੀ ਅਧੀਨ ਕਮਿਸ਼ਨਰ ਪੁਲਸ ਡਾ. ਸੁਖਚੈਨ ਸਿੰਘ ਗਿੱਲ ਨੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਸ਼ਹਿਰ 'ਚ ਮਾਹੌਲ ਖ਼ਰਾਬ ਕਰਨ ਵਾਲੇ ਵਿਅਕਤੀ ਜੋ ਵੀ ਹੋਣ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਏ. ਡੀ. ਸੀ. ਪੀ.-3 ਹਰਪਾਲ ਸਿੰਘ ਅਤੇ ਥਾਣਾ ਰਾਮਬਾਗ ਦੇ ਐੱਸ. ਐੱਚ. ਓ. ਨੀਰਜ ਕੁਮਾਰ ਨੇ ਗੁੰਡਾਗਰਦੀ ਕਰਨ ਵਾਲੇ ਅਨਸਰਾਂ ਨੂੰ ਮੌਕੇ 'ਤੇ ਜਾ ਕੇ ਖਦੇੜਿਆ ਸੀ। ਮੌਕੇ ਤੋਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਏ. ਐੱਸ. ਆਈ. ਪਵਨ ਕੁਮਾਰ ਦੇ ਬਿਆਨਾਂ 'ਤੇ ਥਾਣਾ ਰਾਮ ਬਾਗ ਵਿਚ 7 ਮੁਲਜ਼ਮਾਂ ਨੂੰ ਨਾਮਜ਼ਦ ਕਰ ਕੇ 30-40 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ। ਥਾਣਾ ਰਾਮਬਾਗ ਦੇ ਐੱਸ. ਐੱਚ. ਓ. ਨੀਰਜ ਕੁਮਾਰ ਨੇ ਦੱਸਿਆ ਕਿ ਜਦੋਂ ਤੋਂ ਇਹ ਘਟਨਾ ਵਾਪਰੀ, ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਆਪਣੇ ਸੋਰਸ ਨਾਲ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਦਿਨ-ਰਾਤ ਛਾਪੇਮਾਰੀ ਕੀਤੀ ਜਾ ਰਹੀ ਸੀ ਕਿਉਂਕਿ ਮੌਕੇ ਤੋਂ ਘਟਨਾ ਵਾਲੇ ਦਿਨ ਸਿਰਫ 3 ਮੁਲਜ਼ਮਾਂ ਨੂੰ ਹੀ ਗ੍ਰਿਫਤਾਰ ਕੀਤਾ ਜਾ ਸਕਿਆ ਸੀ ਅਤੇ ਬਾਕੀ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ। ਘਟਨਾ ਉਪਰੰਤ ਅੱਜ ਤੱਕ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ 3 ਦਿਨ ਦਾ ਪੁਲਸ ਰਿਮਾਂਡ ਮਿਲਿਆ ਹੈ।

ਐੱਸ. ਐੱਚ. ਓ. ਨੀਰਜ ਕੁਮਾਰ ਨੇ ਦੱਸਿਆ ਕਿ ਰਿਮਾਂਡ ਦੌਰਾਨ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਗ੍ਰਿਫਤਾਰ ਮੁਲਜ਼ਮਾਂ ਤੋਂ ਉਨ੍ਹਾਂ ਦੇ ਸਾਥੀਆਂ ਦੀ ਡੂੰਘਾਈ ਨਾਲ ਪੁੱਛਗਿਛ ਕਰ ਕੇ ਜੋ ਕਿ ਇਸ ਕਾਂਡ ਵਿਚ ਸ਼ਾਮਲ ਹਨ, ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤਾਂਕਿ ਭਵਿੱਖ ਵਿਚ ਸ਼ਹਿਰ ਵਿਚ ਅਜਿਹੀ ਹਰਕਤ ਦੁਬਾਰਾ ਕਰਨ ਦੀ ਹਿੰਮਤ ਨਾ ਕਰ ਸਕਣ।

ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਗੁਰਸ਼ਰਨਜੀਤ ਉਰਫ ਬਾਗ ਨਿਵਾਸੀ ਦਸ਼ਮੇਸ਼ ਨਗਰ, ਗੁਰਦਾਸਪੁਰ, ਗੌਰਵਦੀਪ ਸਿੰਘ ਉਰਫ ਗੌਰਵ ਨਿਵਾਸੀ ਗੱਗੋਮਹਿਲ, ਗੁਰਵਿੰਦਰ ਸਿੰਘ ਨਿਵਾਸੀ ਭੂਆ ਨੰਗਲੀ, ਕੰਵਲਪ੍ਰੀਤ ਸਿੰਘ ਨਿਵਾਸੀ ਮੱਦੀਪੁਰ, ਬਲਦੇਵ ਸਿੰਘ ਉਰਫ ਬੱਬੂ ਨਿਵਾਸੀ ਹਰਗੋਬਿੰਦ ਨਗਰ ਛੇਹਰਟਾ ਉਕਤ 5 ਮੁਲਜ਼ਮ ਬਾਬਾ ਬੁੱਢਾ ਟਰਾਂਸਪੋਰਟ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਜੁਡੀਸ਼ੀਅਲ ਕਸਟਡੀ ਵਿਚ ਭੇਜਿਆ ਚੁੱਕਿਆ ਹੈ। ਮੁਲਜ਼ਮ ਰਾਜ ਕੁਮਾਰ ਉਰਫ ਰਾਜੂ ਨਿਵਾਸੀ ਆਨੰਦ ਨਗਰ, ਜਗਦੀਪ ਸਿੰਘ, ਸੁਖਦਿਆਲ ਸਿੰਘ ਨਿਵਾਸੀ ਪਿੰਡ ਗੱਗੋਮਾਹਲ ਅੰਮ੍ਰਿਤਸਰ, ਸੰਨੀ ਕੁਮਾਰ, ਰਣਜੀਤ ਸਿੰਘ ਉਰਫ ਬਿੱਟੂ ਨਿਵਾਸੀ ਪਿੰਡ ਉਠਣਥਾ ਸਿੰਘ, ਬਠਿੰਡਾ, ਅਵਤਾਰ ਸਿੰਘ ਨਿਵਾਸੀ ਪਿੰਡ ਅਬਲੋ ਜ਼ਿਲਾ ਬਠਿੰਡਾ ਨਿਊ ਦੀਪ ਟਰਾਂਸਪੋਰਟ ਨਾਲ ਸਬੰਧਤ ਹਨ।


author

Anuradha

Content Editor

Related News