ਬੱਸ ਨੇ ਗ੍ਰੰਥੀ ਨੂੰ ਕੁਚਲਿਆ; ਮੌਤ

Tuesday, Jun 13, 2017 - 04:27 AM (IST)

ਬੱਸ ਨੇ ਗ੍ਰੰਥੀ ਨੂੰ ਕੁਚਲਿਆ; ਮੌਤ

ਹੁਸ਼ਿਆਰਪੁਰ, (ਜ.ਬ.)- ਹੁਸ਼ਿਆਰਪੁਰ ਤੋਂ ਜਲੰਧਰ ਜਾ ਰਹੀ ਕਰਤਾਰ ਬੱਸ ਨੇ ਐਕਟਿਵਾ ਸਵਾਰ ਗ੍ਰੰਥੀ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ ਗ੍ਰੰਥੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੱਸ ਚਾਲਕ ਬੱਸ ਛੱਡ ਕੇ ਫ਼ਰਾਰ ਹੋ ਗਿਆ। ਮ੍ਰਿਤਕ ਦੇ ਦੋਹਤੇ ਜਰਨੈਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਨਾਨਾ ਗੁਰਬਚਨ ਸਿੰਘ (70) ਵਾਸੀ ਮੰਡਿਆਲਾ, ਜੋ ਕਿ ਆਰਮੀ 'ਚੋਂ ਸੇਵਾਮੁਕਤ ਮੇਜਰ ਸੀ ਤੇ ਹੁਣ ਉਹ ਗ੍ਰੰਥੀ ਵਜੋਂ ਸੇਵਾ ਨਿਭਾ ਰਿਹਾ ਸੀ। 
ਅੱਜ ਸਵੇਰੇ ਜਦੋਂ ਉਹ ਆਪਣੇ ਐਕਟਿਵਾ ਸਕੂਟਰ 'ਤੇ ਕਿਸੇ ਕੰਮ ਲਈ ਹੁਸ਼ਿਆਰਪੁਰ ਜਾ ਰਿਹਾ ਸੀ ਤਾਂ ਇਕ ਤੇਜ਼ ਰਫ਼ਤਾਰ ਕਰਤਾਰ ਕੰਪਨੀ ਦੀ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਗੰਭੀਰ ਜ਼ਖ਼ਮੀ ਗੁਰਬਚਨ 
ਸਿੰਘ ਨੂੰ ਸੋਨਾਲੀਕਾ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 
ਇਸ ਸਬੰਧੀ ਪੁਲਸ ਚੌਕੀ ਮੰਡਿਆਲਾ ਦੇ ਇੰਚਾਰਜ ਵਿਕਰਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਬੱਸ ਨੰ. ਪੀ ਬੀ 08-ਸੀ ਜ਼ੈੱਡ-8351 ਨੂੰ ਕਬਜ਼ੇ ਵਿਚ ਲੈ ਕੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News