ਬੱਸ ਤੇ ਸਕੂਟਰੀ ਦੀ ਟੱਕਰ, 1 ਦੀ ਮੌਤ

Friday, Jul 20, 2018 - 07:27 AM (IST)

ਗੁਰਾਇਆ, (ਮੁਨੀਸ਼)- ਮੁੱਖ ਮਾਰਗ ਗੁਰਾਇਆ ’ਤੇ ਬੱਸ ਅਤੇ ਸਕੂਟਰੀ ਦੀ ਹੋਈ ਟੱਕਰ ’ਚ ਸਕੂਟਰੀ ਚਾਲਕ ਦੀ ਮੌਤ ਹੋ ਗਈ। ਥਾਣਾ ਗੁਰਾਇਆ ਦੇ ਏ. ਐੱਸ. ਆਈ. ਜਗਦੀਸ਼ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਵਾਰੀਅਾਂ ਨਾਲ ਭਰੀ ਸਤਲੁਜ ਕੰਪਨੀ ਦੀ ਬੱਸ  ਜੋ ਗੁਰਾਇਆ ਤੋਂ ਲੁਧਿਆਣਾ ਵੱਲ ਨੂੰ ਸਰਵਿਸ ਲਾਈਨ ’ਤੇ ਜਾ ਰਹੀ ਸੀ, ਜਦ ਬੱਸ ਮੇਨ ਹਾਈਵੇ ’ਤੇ ਚਡ਼੍ਹਨ ਲੱਗੀ ਤਾਂ ਉਲਟ ਦਿਸ਼ਾ ਤੋਂ ਟੀ. ਵੀ. ਐੱਸ. ਸਕੂਟਰੀ ’ਤੇ ਸਵਾਰ ਹੋ ਕੇ ਆ ਰਹੇ  ਵਿਅਕਤੀ ਦੀ ਟੱਕਰ ਹੋ ਗਈ, ਜਿਸ ਕਾਰਨ ਸਕੂਟਰੀ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁਲਸ ਨੇ ਦੱਸਿਆ ਮ੍ਰਿਤਕ ਦੀ ਅਜੇ ਤੱਕ ਕੋਈ ਵੀ ਪਛਾਣ ਨਹੀਂ ਹੋ ਸਕੀ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ, ਜੋ ਕਿ ਦਸੂਹਾ (ਜ਼ਿਲਾ ਹੁਸ਼ਿਆਰਪੁਰ) ਤੋਂ ਆ ਰਹੇ ਹਨ, ਜਿਨ੍ਹਾਂ ਦੇ ਆਉਣ ’ਤੇ ਹੀ ਮ੍ਰਿਤਕ ਵਿਅਕਤੀ ਦੀ ਪਛਾਣ ਹੋਵੇਗੀ। ਉਨ੍ਹਾਂ ਦੱਸਿਆ ਕਿ ਬੱਸ ਨੂੰ ਕਾਬੂ  ’ਚ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।


Related News