ਸਕੂਲ ਦੀ ਬੱਸ ਪਲਟੀ, ਬੱਚੇ ਵਾਲ-ਵਾਲ ਬਚੇ
Tuesday, Feb 13, 2018 - 06:24 PM (IST)

ਦਸੂਹਾ/ਟਾਂਡਾ (ਝਾਵਰ, ਪੰਡਿਤ)— ਅੱਜ ਸਵੇਰੇ ਪਿੰਡ ਖੁਣਖੁਣ ਕਲਾਂ ਨਜ਼ਦੀਕ ਸੈਟਪਾਲ ਕਾਨਵੈਟ ਸਕੂਲ ਦਸੂਹਾ ਦੀ ਬੱਸ ਪਲਟ ਗਈ। ਬੱਸ ਪਲਟਣ ਕਰਕੇ ਬੱਚਿਆਂ ਨੇ ਚੀਕ ਚਿਹਾੜਾ ਪਾ ਦਿੱਤਾ ਪਰ ਗਨੀਮਤ ਇਹ ਰਹੀ ਕਿ ਬੱਸ 'ਚ ਸਵਾਰ ਬੱਚੇ ਵਾਲ ਵਾਲ ਬੱਚ ਗਏ। ਬੱਸ ਦੇ ਡਰਾਈਵਰ ਹਰਪਾਲ ਸਿੰਘ ਲੇ ਦੱਸਿਆ ਕਿ ਉਹ ਕੰਧਾਲਾ ਜੱਟਾਂ, ਖੁਣਖੁਣ ਕਲਾਂ ਅਤੇ ਹੋਰ ਪਿੰਡਾਂ ਤੋਂ ਬੱਚੇ ਲੈ ਕੇ ਕਸਬਾ ਖੁੱਡਾ ਤੋਂ ਜਾ ਰਿਹਾ ਸੀ ਕਿ ਬਾਰਿਸ਼ ਕਾਰਨ ਚਿੱਕੜ ਹੋਣ ਕਰਕੇ ਬੱਸ ਪਲਟ ਗਈ। ਪਿੰਡ ਖੁਣਖੁਣ ਕਲਾਂ ਦੇ ਵਾਸੀ ਸਤਨਾਮ ਸਿੰਘ ਨੇ ਦੱਸਿਆ ਕਿ ਲਿੰਕ ਮਾਰਗ ਦੇ ਦੋਵੇਂ ਪਾਸੇ ਮਿੱਟੀ ਪਾਈ ਹੋਈ ਸੀ ਅਤੇ ਬਾਰਿਸ਼ ਕਾਰਨ ਸੜਕ 'ਤੇ ਚੱਲਣਾ ਮੁਸ਼ਕਿਲ ਸੀ। ਜਿਸ ਕਾਰਨ ਸਲਿੱਪ ਹੋ ਕੇ ਬੱਸ ਪਲਟ ਗਈ ਅਤੇ ਇਸ ਹਾਸਦੇ ਕਾਰਨ ਬੱਚੇ ਬਹੁਤ ਸਹਿਮ ਗਏ, ਜਿਨ੍ਹਾਂ ਨੂੰ ਪਿੰਡ ਦੇ ਲੋਕਾਂ ਦੀ ਸਹਾਇਤਾ ਦੇ ਨਾਲ ਬਾਹਰ ਕੱਢਿਆ। ਬੱਸ ਪਲਟਣ ਨਾਲ 2-3 ਬੱਚਿਆਂ ਨੂੰ ਕੁਝ ਝਰੀਟਾਂ ਜ਼ਰੂਰ ਲੱਗੀਆਂ ਪਰ ਬੱਚਿਆਂ ਦਾ ਵਾਲ ਵਾਲ ਬਚਾ ਹੋ ਗਿਆ।