ਬੱਸ ਦੀ ਲਪੇਟ ''ਚ ਆਉਣ ਨਾਲ ਔਰਤ ਦੀ ਮੌਤ
Friday, Dec 08, 2017 - 06:17 PM (IST)
ਗੁਰਦਾਸਪੁਰ (ਦੀਪਕ) – ਬੱਸ ਦੀ ਲਪੇਟ 'ਚ ਆਉਣ ਨਾਲ ਇਕ ਔਰਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਦਕਿ ਦੂਸਰੀ ਵਾਲ-ਵਾਲ ਬਚ ਗਈ।
ਜਾਣਕਾਰੀ ਅਨੁਸਾਰ ਸੋਨੀਆ ਅਤੇ ਰੋਜੀ ਵਾਸੀ ਸਠਿਆਲੀ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਪਿੰਡ ਤੋਂ ਕਾਹਨੂੰਵਾਨ ਨਿੱਜੀ ਕੰਮ ਲਈ ਜਾ ਰਹੇ ਸੀ। ਇਸ ਦੌਰਾਨ ਜਦ ਤਹਿਸੀਲ ਦਫਤਰ ਦੇ ਸਾਹਮਮਣੇ ਪਹੁੰਚੀਆਂ ਤਾਂ ਉਨ੍ਹਾਂ ਦੀ ਸਕੂਟਰੀ ਦਾ ਸੰਤੁਲਨ ਵਿਗੜਨ ਕਾਰਨ ਦੋਵੇਂ ਸੜਕ 'ਤੇ ਡਿੱਗ ਗਈਆ। ਇਸ ਦੌਰਾਨ ਨੇੜਿਓਂ ਲੰਘ ਰਹੀ ਬੱਸ ਨੰ. ਪੀ.ਬੀ.06 ਕਿਓ 9505 ਦੀ ਲਪੇਟ ’ਚ ਆ ਗਈ। ਜਿਸ ਕਾਰਨ ਰੋਜੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਸੋਨੀਆ ਇਸ ਹਾਦਸੇ ਦੌਰਾਨ ਵਾਲ-ਵਾਲ ਬਚ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਗੁਰਦਾਸਪੁਰ ਭੇਜ ਦਿੱਤੀ ਹੈ। ਜਦਕਿ ਬੱਸ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
