ਮੋਟਰਸਾਈਕਲ ਸਵਾਰ ਜੋੜੇ ਨੂੰ ਬੱਸ ਨੇ ਮਾਰੀ ਟੱਕਰ, ਪਤਨੀ ਦੀ ਮੌਤ

Wednesday, Mar 04, 2020 - 06:37 PM (IST)

ਮੋਟਰਸਾਈਕਲ ਸਵਾਰ ਜੋੜੇ ਨੂੰ ਬੱਸ ਨੇ ਮਾਰੀ ਟੱਕਰ, ਪਤਨੀ ਦੀ ਮੌਤ

ਸੁਜਾਨਪੁਰ (ਜੋਤੀ/ਬਖਸ਼ੀ) : ਬੀਤੀ ਦੇਰ ਸ਼ਾਮ ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ਦੇ ਪੁੱਲ ਨੰਬਰ-5 ਦੇ ਨੇੜੇ ਅਚਾਨਕ ਇਕ ਮੋਟਰਸਾਈਕਲ ਪੀਬੀ 35 ਐੱਸ 4363 ਦੇ ਪੰਜਾਬ ਰੋਡਵੇਜ਼ ਦੀ ਬਸ ਪੀਬੀ 09 ਐਕਸ 3607 ਦੀ ਚਪੇਟ ਵਿਚ ਆਉਣ ਨਾਲ ਮੋਟਰਸਾਈਕਲ ਸਵਾਰ ਔਰਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਜਿਸ ਨੂੰ ਕਮਿਊਨਿਸਟ ਹੈਲਥ ਸੈਂਟਰ ਸੁਜਾਨਪੁਰ ਵਿਚ ਦਾਖਲ ਕਰਵਾਇਆ, ਜਿਥੇ ਹਾਲਤ ਗੰਭੀਰ ਵੇਖਦੇ ਉਸ ਨੂੰ ਪਠਾਨਕੋਟ ਸਿਵਲ ਹਸਪਤਾਲ ਰੈਫਰ ਕਰ ਦਿੱਤਾ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਹਿਚਾਣ ਰਚਨਾ ਦੇਵੀ ਪਤਨੀ ਜਸਵੰਤ ਰਾਜ ਨਿਵਾਸੀ ਗੁਰਦਾਸਪੁਰ ਭਾਈਆ ਦੇ ਰੂਪ ਵਿਚ ਹੋਈ ਹੈ। 

ਇਸ ਸੰਬੰਧੀ ਸੁਜਾਨਪੁਰ ਪੁਲਸ ਥਾਣਾ ਮੁਖੀ ਭਾਰਤ ਭੂਸ਼ਣ ਸੈਣੀ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਆਪਣੇ ਪਤੀ ਜਸਵੰਤ ਰਾਜ ਨਾਲ ਸੁਜਾਨਪੁਰ ਤੋਂ ਆਪਣੇ ਪਿੰਡ ਵੱਲ ਜਾ ਰਹੀ ਸੀ । ਅਚਾਨਕ ਪਿਛੇ ਤੋਂ ਆ ਰਹੀ ਉਕਤ ਬੱਸ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਔਰਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਸੁਜਾਨਪੁਰ ਪੁਲਸ ਨੇ ਔਰਤ ਦੇ ਪਤੀ ਜਸਵੰਤ ਰਾਜ ਪੁੱਤਰ ਓੁਮ ਪ੍ਰਕਾਸ਼ ਦੇ ਬਿਆਨਾਂ 'ਤੇ ਬੱਸ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ।


author

Gurminder Singh

Content Editor

Related News