ਬੁੜੈਲ ਮਾਡਲ ਜੇਲ ''ਚ ਛੇਤੀ ਹੀ ਸ਼ੁਰੂ ਹੋਵੇਗਾ ''ਗੋਬਰ ਗੈਸ ਪਲਾਂਟ''

09/20/2019 2:06:14 PM

ਚੰਡੀਗੜ੍ਹ (ਸੰਦੀਪ) : ਬੁੜੈਲ ਦੇ ਰਸੋਈ ਘਰ 'ਚ ਰੋਜ਼ਾਨਾ ਭਾਰੀ ਮਾਤਰਾ 'ਚ ਪ੍ਰਯੋਗ ਕੀਤੇ ਜਾਣ ਵਾਲੀ ਐੱਲ. ਪੀ. ਜੀ. ਗੈਸ ਦੀ ਬੱਚਤ ਕਰਨ ਦੇ ਮਕਸਦ ਨਾਲ ਜੇਲ ਪ੍ਰਬੰਧਨ ਵਲੋਂ ਇੱਥੇ ਜੇਲ ਖੇਤਰ 'ਚ ਗੋਬਰ ਗੈਸ ਪਲਾਂਟ ਲਾਇਆ ਗਿਆ ਹੈ। ਪ੍ਰਸ਼ਾਸਨ ਵਲੋਂ ਇੱਥੇ ਗੋਬਰ ਗੈਸ ਲਾਏ ਜਾਣ ਦੀ ਯੋਜਨਾ ਨੂੰ ਮਨਜ਼ੂਰੀ ਮਿਲ ਗਈ ਹੈ। 18 ਲੱਖ ਦੀ ਲਾਗਤ ਨਾਲ ਇਸ ਪਲਾਂਟ ਨੂੰ ਤਿਆਰ ਕੀਤਾ ਗਿਆ ਹੈ ਅਤੇ ਛੇਤੀ ਹੀ ਇਸ ਨੂੰ ਸ਼ੁਰੂ ਕੀਤਾ ਜਾਵੇਗਾ।
ਪਲਾਂਟ 'ਚ ਪ੍ਰਯੋਗ ਕੀਤੇ ਜਾਣ ਵਾਲੇ ਗੋਬਰ ਅਤੇ ਕੂੜੇ ਲਈ ਸੈਕਟਰ-45 ਸਥਿਤ ਗਊਸ਼ਾਲਾ ਅਤੇ ਨਗਰ ਨਿਗਮ ਨਾਲ ਕਰਾਰ ਕੀਤਾ ਗਿਆ ਹੈ, ਜਿੱਥੋਂ ਪਲਾਂਟ 'ਚ ਇਸਤੇਮਾਲ ਕੀਤੇ ਜਾਣ ਵਾਲੇ ਗੋਬਰ ਅਤੇ ਕੂੜੇ ਦੀ ਸਪਲਾਈ ਕੀਤੀ ਜਾ ਸਕੇ। ਰੋਜ਼ਾਨਾ ਗੋਬਰ ਗੈਸ ਪਲਾਂਟ 'ਚ 2 ਟਰਾਲੀ ਗੋਬਰ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਲਾਂਟ 'ਚ ਰੋਜ਼ਾਨਾ 4 ਤੋਂ 5 ਕੁਇੰਟਲ ਘਰੇਲੂ ਕੂੜੇ ਦਾ ਪ੍ਰਯੋਗ ਕੀਤਾ ਜਾਵੇਗਾ। ਇਸ ਗੈਸ ਦਾ ਇਸਤੇਮਾਲ ਜੇਲ ਦੀ ਰਸੋਈ ਘਰ 'ਚ ਖਾਣਾ ਬਣਾਉਣ ਲਈ ਕੀਤਾ ਜਾਵੇਗਾ। ਰੋਜ਼ਾਨਾ ਪਲਾਂਟ 'ਚ 10 ਤੋਂ 15 ਸਿਲੰਡਰ ਗੈਸ ਤਿਆਰ ਕੀਤੀ ਜਾਵੇਗੀ।
ਜਾਣਕਾਰੀ ਮੁਤਾਬਕ ਜੇਲ 'ਚ ਰੋਜ਼ਾਨਾ ਕੈਦੀਆਂ ਅਤੇ ਸ਼ਹਿਰ ਦੀਆਂ ਵੱਖ-ਵੱਖ ਆਂਗਨਵਾੜੀਆਂ ਦਾ ਭੋਜਨ ਤਿਆਰ ਕੀਤਾ ਜਾਂਦਾ ਹੈ। ਇਹ ਖਾਣਾ ਜੇਲ ਦੇ ਰਸੋਈ ਘਰ 'ਚ ਤਿਆਰ ਕੀਤਾ ਜਾਂਦਾ ਹੈ। ਰਸੋਈ 'ਚ ਨਿੱਤ 17 ਤੋਂ ਲੈ ਕੇ 18 ਐੱਲ. ਪੀ. ਜੀ. ਗੈਸ ਸਿਲੰਡਰਾਂ ਦੀ ਖਪਤ ਹੁੰਦੀ ਹੈ। ਗੋਬਰ ਗੈਸ ਪਲਾਂਟ 'ਚ ਰੋਜ਼ਾਨਾ 10 ਤੋਂ 15 ਸਿਲੰਡਰ ਗੋਬਰ ਗੈਸ ਤਿਆਰ ਕੀਤੇ ਜਾਣ ਨਾਲ ਇੰਨੇ ਹੀ ਸਿਲੰਡਰ ਐੱਲ. ਪੀ. ਜੀ. ਗੈਸ ਬਚਾਈ ਜਾ ਸਕੇਗੀ। ਗੋਬਰ ਗੈਸ ਐੱਲ. ਪੀ. ਜੀ ਦੇ ਮੁਕਾਬਲੇ 'ਚ ਸਸਤੀ ਪਵੇਗੀ।


Babita

Content Editor

Related News