ਬੰਟੀ ਰੋਮਾਣਾ ਨੇ ਚਰਨਜੀਤ ਬਰਾੜ ਨੂੰ ਦੱਸਿਆ ਟਟੀਰੀ, ਦਿੱਤਾ ਤਮਾਮ ਦੋਸ਼ਾਂ ਦਾ ਜਵਾਬ

Sunday, Jun 23, 2024 - 03:43 PM (IST)

ਬੰਟੀ ਰੋਮਾਣਾ ਨੇ ਚਰਨਜੀਤ ਬਰਾੜ ਨੂੰ ਦੱਸਿਆ ਟਟੀਰੀ, ਦਿੱਤਾ ਤਮਾਮ ਦੋਸ਼ਾਂ ਦਾ ਜਵਾਬ

ਚੰਡੀਗੜ੍ਹ: ਚਰਨਜੀਤ ਸਿੰਘ ਬਰਾੜ ਦੀ ਚਿੱਠੀ ਮਗਰੋਂ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਹੁਣ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਚਰਨਜੀਤ ਬਰਾੜ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਤਿੱਖਾ ਹਮਲਾ ਕੀਤਾ ਹੈ। ਰੋਮਾਣਾ ਨੇ ਚਰਨਜੀਤ ਬਰਾੜ ਨੂੰ 'ਟਟੀਰੀ' ਦੱਸਦਿਆਂ ਕਿਹਾ ਕਿ ਟਟੀਰੀ ਲੱਤਾਂ ਉੱਪਰ ਕਰ ਕੇ ਭੁਲੇਖੇ 'ਚ ਰਹਿੰਦੀ ਹੈ ਕਿ ਅਸਮਾਨ ਮੇਰਾ ਹੀ ਠੱਲ੍ਹਿਆ ਹੋਇਆ ਹੈ। ਇਹ ਭੁਲੇਖਾ ਕਿਸੇ ਨੂੰ ਵੀ ਨਹੀਂ ਰਹਿਣਾ ਚਾਹੀਦਾ। 

ਇਹ ਖ਼ਬਰ ਵੀ ਪੜ੍ਹੋ - ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗ ਕਰਨ ਵਾਲੀ ਕੁੜੀ ਖ਼ਿਲਾਫ਼ ਵੱਡਾ ਐਕਸ਼ਨ

ਬੰਟੀ ਰੋਮਾਣਾ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਚਰਨਜੀਤ ਬਰਾੜ ਤਿੰਨ ਪਹੀਆਂ ਵਾਲਾ ਘੜੁੱਕਾ ਚਲਾਉਂਦਾ ਹੁੰਦਾ ਸੀ। ਇਸ ਵਿਚ ਲੁਕਾਉਣ ਵਾਲੀ ਕਿਹੜੀ ਗੱਲ ਹੈ। ਬਰਾੜ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ ਮਿਲਣ ਦਾ ਸਮਾਂ ਨਾ ਮਿਲਣ ਦੇ ਦੋਸ਼ ਦਾ ਜਵਾਬ ਦਿੰਦਿਆਂ ਬੰਟੀ ਰੋਮਾਣਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਦੇ ਦਫ਼ਤਰ ਦੇ ਵਿਚ ਜਿਹੜੇ ਬੰਦੇ ਨੂੰ ਬਾਕਾਇਦਾ ਨੇਮ ਪਲੇਟ ਦੇ ਨਾਲ ਕਮਰਾ ਮਿਲਿਆ ਹੋਵੇ, ਉਹ ਕਹੇ ਕਿ ਮੈਨੂੰ ਮਿਲਣ ਦਾ ਸਮਾਂ ਨਹੀਂ ਮਿਲਿਆ ਤਾਂ ਇਹ ਗੱਲ ਮੰਨਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੀ ਕੋਈ ਕੰਮ ਹੁੰਦਾ ਸੀ ਤਾਂ ਕਈ ਵਾਰ ਪ੍ਰਧਾਨ ਸਾਹਿਬ ਦੀ ਬਜਾਏ ਚਰਜਨੀਤ ਨੂੰ ਹੀ ਫ਼ੋਨ ਕਰ ਕੇ ਕਹਿ ਦਿੰਦੇ ਹੁੰਦੇ ਸੀ। ਇਸ ਲਈ ਅਜਿਹਾ ਕਹਿਣਾ ਬੇਤੁਕਾ ਹੈ। ਬੰਟੀ ਰੋਮਾਣਾ ਨੇ ਕਿਹਾ ਕਿ ਪ੍ਰਧਾਨ ਸਾਹਿਬ ਹਰ ਵਰਕਰ ਦੇ ਘਰ ਜਾਂਦੇ ਹਨ, ਜੇ ਮੇਰੇ ਘਰ ਆ ਗਏ ਤਾਂ ਕੀ ਗਲਤ ਹੈ। 

ਇਹ ਖ਼ਬਰ ਵੀ ਪੜ੍ਹੋ - ਗੁਰਦੁਆਰਾ ਥੜ੍ਹਾ ਸਾਹਿਬ ਨੇੜੇ ਵਾਪਰਿਆ ਭਿਆਨਕ ਹਾਦਸਾ! ਵਿਅਕਤੀ ਨੇ ਮੌਕੇ 'ਤੇ ਤੋੜਿਆ ਦਮ

ਬੰਟੀ ਰੋਮਾਣਾ ਨੇ ਕਿਹਾ ਕਿ ਬਰਾੜ ਨੇ ਦਫ਼ਤਰ ਵਿਚ ਬਹਿ ਕੇ ਚੁਗਲੀਆਂ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਸਾਡਾ ਪਰਿਵਾਰ ਸ਼ੁਰੂ ਤੋਂ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ। 50-52 ਸਾਲ ਬਾਅਦ 2022 ਵਿਚ ਆ ਕੇ ਮੈਨੂੰ MLA ਦੀ ਟਿਕਟ ਮਿਲੀ ਹੈ। 2008-09 ਦੇ ਵਿਚ ਸਾਨੂੰ ਕੌਂਸਲਰ ਦੀ ਟਿਕਟ ਦੇਣ ਤੋਂ ਇਨਕਾਰ ਕੀਤਾ ਗਿਆ ਸੀ, ਪਰ ਮੈਂ ਬਰਾੜ ਵਾਂਗ ਪਾਰਟੀ ਛੱਡ ਕੇ ਨਹੀਂ ਗਿਆ। ਚਰਨਜੀਤ ਬਰਾੜ ਨੇ ਸੁਖਬੀਰ ਬਾਦਲ ਨੂੰ ਇਸ ਲਈ ਛੱਡਿਆ ਕਿ ਉਸ ਨੂੰ ਪਟਿਆਲਾ ਤੋਂ ਲੋਕ ਸਭਾ ਟਿਕਟ ਨਹੀਂ ਮਿਲੀ, ਉਸ ਨੂੰ ਦਫ਼ਤਰ ਦਾ ਇੰਚਾਰਜ ਨਹੀਂ ਬਣਾਇਆ, ਨਵਾਂਸ਼ਹਿਰ ਤੋਂ ਟਿਕਟ ਨਹੀਂ ਦਿੱਤੀ ਜਾਂ ਰਾਜ ਸਭਾ ਦਾ ਵਾਅਦਾ ਨਹੀਂ ਕੀਤਾ। ਰੋਮਾਣਾ ਨੇ ਕਿਹਾ ਕਿ ਸਾਡੀ ਵਫ਼ਾਦਾਰੀ ਟਿਕਟ ਤਕ ਸੀਮਤ ਨਹੀਂ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News