ਗੁਰਬਚਨ ਸਿੰਘ ਨਾਲ ਹੋਈ ਧੱਕੇਸ਼ਾਹੀ ਵਿਰੁੱਧ ਵੱਖ-ਵੱਖ ਜਥੇਬੰਦੀਅਾਂ ਦਿੱਤਾ ਰੋਸ ਧਰਨਾ

08/03/2018 12:49:50 AM

ਮਜੀਠਾ,   (ਜ.ਬ)-  ਸਾਥੀ ਗੁਰਬਚਨ ਸਿੰਘ ਨਾਲ ਹੋਈ ਧੱਕੇਸ਼ਾਹੀ ਵਿਰੁੱਧ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਪੁਲਸ ਪ੍ਰਸ਼ਾਸਨ, ਮਾਲ ਵਿਭਾਗ ਤੇ ਸ਼ਰਾਰਤੀ ਅਨਸਰਾਂ ਖਿਲਾਫ ਐੱਸ. ਡੀ. ਐੱਮ. ਦਫਤਰ ਮਜੀਠਾ ਵਿਖੇ ਵਿਸ਼ਾਲ ਧਰਨਾ ਅਤੇ ਮੁਜ਼ਾਹਰਾ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਐਕਸ਼ਨ ਕਮੇਟੀ ਦੇ ਕਨਵੀਨਰ ਲਖਵਿੰਦਰ ਸਿੰਘ ਮੰਜਿਅਾਂਵਾਲੀ ਨੇ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਜਮਹੂਰੀ ਅਧਿਕਾਰ ਸਭਾ ਤੇ ਇਨਕਲਾਬੀ ਜਮਹੂਰੀ ਫਰੰਟ ਦੀ ਅਗਵਾਈ ’ਚ ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਨਾ ਹਿੱਸਾ ਲਿਆ।
ਧਰਨੇ ਨੂੰ ਸੰਬੋਧਨ ਕਰਦਿਅਾਂ ਵੱਖ-ਵੱਖ ਬੁਲਾਰਿਅਾਂ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਦੀ ਸ਼ਹਿ ’ਤੇ ਲਖਵਿੰਦਰ ਸਿੰਘ ਮਜੀਠਾ ਤੇ ਉਸ ਦੇ ਸਾਥੀਅਾਂ ਵੱਲੋਂ ਪਹਿਲਾਂ ਧੱਕੇ ਨਾਲ ਗੁਰਬਚਨ ਸਿੰਘ ਦੀ ਜ਼ਮੀਨ ’ਤੇ ਵੱਟ ਪਾ ਕੇ ਨਾਜਾਇਜ਼ ਕਬਜ਼ਾ ਕੀਤਾ ਗਿਆ, ਜਿਸ ਦਾ ਵਿਰੋਧ ਕਰਨ ’ਤੇ ਗੁਰਬਚਨ ਸਿੰਘ ਤੇ ਉਸ ਦੇ ਭਤੀਜੇ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਗਿਆ, ਜਿਸ ਸਬੰਧੀ ਇਨਸਾਫ ਲੈਣ ਲਈ ਸਮੂਹ ਜਥੇਬੰਦੀਅਾਂ ਐੱਸ. ਡੀ. ਐੱਮ. ਦਫਤਰ, ਪੁਲਸ ਪ੍ਰਸ਼ਾਸਨ ਤਅਧਿਕਾਰੀਅਾਂ ਨੂੰ ਮਿਲਦੀਅਾਂ ਰਹੀਅਾਂ ਪਰ ਉਨ੍ਹਾਂ ਵੱਲੋਂ ਪੀਡ਼ਤ ਪਰਿਵਾਰ ਨੂੰ ਇਨਸਾਫ ਦੇਣ ਦੀ ਬਜਾਏ ਸ਼ਰਾਰਤੀ ਅਨਸਰਾਂ ਦਾ ਪੱਖ ਪੂਰਿਆ ਜਾਂਦਾ ਰਿਹਾ। ਬੁਲਾਰਿਅਾਂ ਨੇ ਮੰਗ ਕੀਤੀ ਕਿ ਗਲਤ ਅਤੇ ਇਕਤਰਫਾ ਹੋਈ ਨਿਸ਼ਾਨਦੇਹੀ ਰੱਦ ਕਰ ਕੇ ਪੀਡ਼ਤ ਪਰਿਵਾਰ ਦੀ ਜ਼ਮੀਨ ’ਤੇ ਹੋਇਆ ਨਾਜਾਇਜ਼ ਕਬਜ਼ਾ ਛੁਡਵਾਇਆ ਜਾਵੇ ਅਤੇ ਹਮਲਾ ਕਰਨ ਵਾਲੇ ਅਨਸਰਾਂ ਨੂੰ ਫਡ਼ ਕੇ ਉਨ੍ਹਾਂ ’ਤੇ ਕਨੂੰਨੀ ਕਾਰਵਾਈ ਕੀਤੀ ਜਾਵੇ।
ਧਰਨੇ ’ਚ ਖੇਤ ਮਜ਼ਦੂਰ ਜਥੇਬੰਦੀ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਮਾਲਡ਼ੀ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਮਜ਼ਦੂਰਾਂ ਨੇ ਭਾਗ ਲਿਆ। ਧਰਨੇ ਨੂੰ ਡਾ. ਕੁਲਦੀਪ ਸਿੰਘ, ਦਲਜੀਤ ਸਿੰਘ ਚਿਤੌਡ਼ਗਡ਼੍ਹ, ਜਗਤਾਰ ਸਿੰਘ ਖੁੱਡਾ, ਪ੍ਰਮੋਦ ਕੁਮਾਰ ਬਟਾਲਾ, ਰਛਪਾਲ ਸਿੰਘ ਟਰਪਈ, ਕਸ਼ਮੀਰ ਸਿੰਘ ਧੰਗਈ, ਹੀਰਾ ਸਿੰਘ ਚੱਕ ਸਿਕੰਦਰ, ਮਲਕੀਅਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਜ਼ਿੰਮੇਵਾਰੀ ਯਸ਼ਪਾਲ ਝਬਾਲ ਨੇ ਨਿਭਾਈ।


Related News