ਮੋਹਾਲੀ : ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਵਿਅਕਤੀ

04/04/2017 7:20:17 PM

ਮੋਹਾਲੀ— ਮੋਹਾਲੀ ਦੇ ਨਾਲ ਲੱਗਦੇ ਸੁਹਾਨਾ ਦੇ ਇਕ ਢਾਬੇ ''ਚ ਮਾਮੂਲੀ ਬਹਿਸ ਤੋਂ ਬਾਅਦ ਇਕ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ ਗਈਆਂ। ਗੋਲੀ ਲੱਗਣ ਕਾਰਨ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜ਼ਖਮੀ ਦੀ ਪਛਾਣ ਤ੍ਰਿਲੋਕ ਸਿੰਘ ਦੇ ਰੂਪ ''ਚ ਹੋਈ ਹੈ। ਵਾਰਦਾਤ ਦੀ ਵਜ੍ਹਾ ਆਪਸੀ ਬਹਿਸ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਜ਼ਖਮੀ ਤ੍ਰਿਲੋਕ ਸਿੰਘ, ਕਰਤਾਰ ਸਿੰਘ ਅਤੇ ਹਨੀ ਤਿੰਨੇ ਆਪਸ ਵਿਚ ਰਿਸ਼ਤੇਦਾਰ ਹਨ ਅਤੇ ਇਕ ਢਾਬੇ ਵਿਚ ਬੈਠ ਕੇ ਗੱਲਾਂ ਕਰ ਰਹੇ ਸਨ ਇਸ ਦੌਰਾਨ ਤ੍ਰਿਲੋਕ ਸਿੰਘ ਅਤੇ ਕਰਤਾਰ ਸਿੰਘ ਵਿਚਾਲੇ ਮਾਮੂਲੀ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਬਹਿਸ ਨੇ ਖੂਨੀ ਰੂਪ ਧਾਰਨ ਕਰ ਲਿਆ ਅਤੇ ਕਰਤਾਰ ਸਿੰਘ ਨੇ ਤ੍ਰਿਲੋਕ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਇਸ ਦੌਰਾਨ ਝੜਪ ਵਿਚ ਕਰਤਾਰ ਸਿੰਘ ਅਤੇ ਹਨੀ ਵੀ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਮੋਹਾਲੀ ਦੇ ਫੇਸ 6 ਸਥਿਤ ਹਸਪਤਾਲ ''ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਤ੍ਰਿਲੋਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Gurminder Singh

Content Editor

Related News