ਅੌਰਤ ਵੱਲੋਂ ਬੁਲਟ ’ਤੇ ਪਟਾਕੇ ਮਾਰਨ ਤੋਂ ਰੋਕਣ ਉੱਤੇ ਨੌਜਵਾਨਾਂ ਦੁਕਾਨ ਤੇ ਘਰ ਦੀ ਕੀਤੀ ਭੰਨ-ਤੋਡ਼
Monday, Aug 27, 2018 - 12:17 AM (IST)
ਬਟਾਲਾ, (ਸੈਂਡੀ)- ਕਾਦੀਅਾਂ ਦੇ ਕਾਲਜ ਰੋਡ ਉੱਪਰ ਕੁਝ ਨੌਜਵਾਨਾਂ ਵੱਲੋਂ ਬੁਲਟ ’ਤੇ ਪਟਾਕੇ ਮਾਰਨ ਤੋਂ ਰੋਕਣ ’ਤੇ ਦੁਕਾਨ ਤੇ ਘਰ ਦੀ ਭੰਨ-ਤੋੜ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੀਨਾ ਕੁਮਾਰੀ ਪਤਨੀ ਜਸਪਾਲ ਚੰਦ ਵਾਸੀ ਮੁਹੱਲਾ ਸੰਤ ਨਗਰ ਨੇ ਦੱਸਿਆ ਕਿ ਮੇਰੀ ਕਾਲਜ ਰੋਡ ’ਤੇ ਸਥਿਤ ਬੁਟੀਕ ਦੀ ਦੁਕਾਨ ਹੈ ਤੇ ਕਾਲਜ ਤੋਂ ਛੁੱਟੀ ਸਮੇਂ ਕੁਝ ਨੌਜਵਾਨ ਬੁਲਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤੇ ਪਟਾਕੇ ਮਾਰਨ ਲੱਗੇ। ਜਦੋਂ ਮੈਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਮੇਰੇ ਨਾਲ ਗਾਲੀ-ਗਲੋਚ ਕੀਤੀ ਅਤੇ ਸਾਡੇ ਘਰ ’ਚ ਇੱਟਾਂ ਮਾਰਨੀਅਾਂ ਸ਼ੁਰੂ ਕਰ ਦਿੱਤੀਅਾਂ ਤੇ ਦੁਕਾਨ ਦੀ ਵੀ ਭੰਨ-ਤੋਡ਼ ਕੀਤੀ, ਜਿਸ ਨਾਲ ਸਾਡਾ ਕਾਫ਼ੀ ਨੁਕਸਾਨ ਹੋ ਗਿਆ। ਇਸ ਸਬੰਧੀ ਥਾਣਾ ਕਾਦੀਅਾਂ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।
