ਗੋਲ਼ੀ ਮਾਰ ਕੇ ਤੇ ਦਾਤਰ ਨਾਲ ਹਮਲੇ ਕਰਕੇ ਵਿਅਕਤੀ ਨੂੰ ਕੀਤਾ ਗੰਭੀਰ ਜ਼ਖਮੀ

Wednesday, Sep 13, 2023 - 03:58 PM (IST)

ਗੋਲ਼ੀ ਮਾਰ ਕੇ ਤੇ ਦਾਤਰ ਨਾਲ ਹਮਲੇ ਕਰਕੇ ਵਿਅਕਤੀ ਨੂੰ ਕੀਤਾ ਗੰਭੀਰ ਜ਼ਖਮੀ

ਬਟਾਲਾ (ਸਾਹਿਲ, ਯੋਗੀ, ਬਲਜੀਤ, ਅਸ਼ਵਨੀ) : ਰੰਜਿਸ਼ਨ ਗੋਲ਼ੀ ਚਲਾ ਕੇ ਅਤੇ ਦਾਤਰ ਮਾਰ ਕੇ ਵਿਅਕਤੀ ਨੂੰ ਗੰਭੀਰ ਜ਼ਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਦੇ ਚੱਲਦੇ ਡੇਰਾ ਬਾਬਾ ਨਾਨਕ ਥਾਣੇ ਦੀ ਪੁਲਸ ਨੇ 5 ਪਛਾਤਿਆਂ ਤੇ ਇਕ ਅਣਪਛਾਤੇ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਹਰਮਨਜੋਤ ਸਿੰਘ ਉਰਫ ਹੇਮਾ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਮੇਘਾਂ ਨੇ ਲਿਖਵਾਇਆ ਹੈ ਕਿ ਕਰੀਬ 4/5 ਮਹੀਨੇ ਪਹਿਲਾਂ ਉਹ ਗਲੀ ਵਿਚੋਂ ਗੁਰਜੰਟ ਸਿੰਘ ਪੁੱਤਰ ਜਗਮੋਹਨ ਸਿੰਘ ਦੇ ਘਰ ਨੇੜਿਓਂ ਲੰਘ ਰਿਹਾ ਸੀ ਕਿ ਸਾਡੀ ਆਪਸ ਵਿਚ ਉਕਤ ਨੌਜਵਾਨ ਸਮੇਤ ਇਸਦੇ ਲੜਕੇ ਹਰਪ੍ਰੀਤ ਸਿੰਘ ਅਤੇ ਜਗਤਾਰ ਸਿੰਘ ਉਰਫ ਹੈਪੀ ਪੁੱਤਰ ਹਰਪਾਲ ਸਿੰਘ ਵਾਸੀਆਨ ਮੇਘਾਂ ਨਾਲ ਤਕਰਾਰ ਬਾਜ਼ੀ ਹੋ ਗਈ ਸੀ, ਪਰੰਤੂ ਅੱਜ ਬੀਤੇ ਉਹ ਤੇ ਉਸਦਾ ਭਰਾ ਜੁਗਰਾਜ ਸਿੰਘ ਆਪਣੇ ਟਰੈਕਟਰ ਨੂੰ ਵੈਲਡਿੰਗ ਕਰਵਾਉਣ ਲਈ ਅੱਡਾ ਧਰਮਕੋਟ ਰੰਧਾਵਾ ਵਿਖੇ ਗਈ ਸੀ ਕਿ ਸ਼ਾਮ 5 ਵਜੇ ਦੇ ਕਰੀਬ ਉਕਤ ਤਿੰਨਾਂ ਨੇ ਆਪਣੇ ਦੋਸਤਾਂ ਅੰਮ੍ਰਿਤ ਸਿੰਘ ਪੁੱਤਰ ਹਰਪ੍ਰੀਤ ਸਿੰਘ ਤੇ ਨਿਹਾਲ ਸਿੰਘ ਪੁੱਤਰ ਲਖਵੰਤ ਸਿੰਘ ਵਾਸੀ ਠੇਠਰਕੇ ਅਤੇ ਇਕ ਅਣਪਛਾਤੇ ਵਿਅਕਤੀ ਨਾਲ ਅੱਡਾ ਧਰਮਕੋਟ ਰੰਧਾਵਾ ਵਿਖੇ ਬੁਲਾਇਆ।

ਜਿਥੇ ਅੰਮਿ੍ਰਤਸਰ ਨੇ ਆਪਣੀ ਡੱਬ ਵਿਚੋਂ ਪਿਸਤੌਲ ਕੱਢ ਕੇ ਸਿੱਧਾ ਮੇਰੇ ’ਤੇ ਫਾਇਰ ਕੀਤਾ, ਜੋ ਕਿ ਮੇਰੀ ਖੱਬੀ ਬਾਂਹ ’ਤੇ ਲੱਗਾ, ਜਦਕਿ ਨਿਹਾਲ ਸਿੰਘ ਨੇ ਦਸਤੀ ਦਾਤਰ ਨਾਲ ਮੇਰੇ ’ਤੇ ਕਰ ਦਿੱਤਾ ਜਿਸ ਨਾਲ ਮੈਂ ਗੰਭੀਰ ਜ਼ਖਮੀ ਹੋ ਗਿਆ ਅਤੇ ਇਸੇ ਦੌਰਾਨ ਲੋਕ ਇਕੱਠੇ ਹੁੰਦੇ ਦੇਖ ਉਕਤ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਅਤੇ ਉਪਰੰਤ ਮੈਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਹੋਰ ਜਾਣਕਾਰੀ ਮੁਤਾਬਕ ਉਕਤ ਮਾਮਲੇ ਸਬੰਧੀ ਏ.ਐੱਸ.ਆਈ ਬਲਵਿੰਦਰ ਸਿੰਘ ਚੌਕੀ ਇੰਚਾਰਜ ਧਰਮਕੋਟ ਰੰਧਾਵਾ ਨੇ ਕਾਰਵਾਈ ਕਰਦਿਆਂ ਉਕਤ ਪੰਜ ਪਛਾਤਿਆਂ ਤੇ 3 ਅਣਪਛਾਤਿਆਂ ਖਿਲਾਫ ਧਾਰਾ 307, 148, 149 ਆਈ.ਪੀ.ਸੀ ਅਤੇ ਅਸਲਾ ਐਕਟ ਤਹਿਤ ਮੁਕੱਦਮਾ ਨੰ.118 ਉਪਰੋਕਤ ਥਾਣੇ ਵਿਚ ਦਰਜ ਕਰ ਦਿੱਤਾ ਹੈ।


author

Gurminder Singh

Content Editor

Related News