10 ਲੱਖ ਤੋਂ ਵੱਧ ਦਾ ਵਿਕਿਆ ਪਾਕਿਸਤਾਨੀ ਨੀਲੀ ਰਾਵੀ ਕਿਸਮ ਦਾ 3 ਸਾਲਾਂ ਦਾ ''ਝੋਟਾ''

10/01/2020 10:30:16 AM

ਫ਼ਤਿਹਗੜ੍ਹ ਸਾਹਿਬ (ਜਗਦੇਵ) : ਕਹਿੰਦੇ ਹਨ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਸ਼ੌਂਕ ਭਾਵੇਂ ਖੇਡਾਂ ਵੱਲ ਹੋਵੇ, ਘੁੰਮਣ ਫਿਰਨ ਦਾ ਹੋਵੇ ਜਾਂ ਫਿਰ ਪਸ਼ੂ ਪਾਲਣ ਦਾ ਹੋਵੇ। ਅਜਿਹੇ ਹੀ ਕੁਝ ਪਸ਼ੂ ਪਾਲਣ ਦੇ ਸ਼ੌਕੀਨਾਂ ਨੇ ਸ਼ੌਂਕ ਦੇ ਨਾਲ-ਨਾਲ ਇਸ ਨੂੰ ਆਪਣਾ ਕਿੱਤਾ ਵੀ ਬਣਾ ਰਿਹਾ ਹੈ। ਜੀ ਹਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਝੋਟੇ ਦੀ, ਜਿਸ ਦੀ ਕੀਮਤ 10 ਲੱਖ 30 ਹਜ਼ਾਰ ਰੁਪਏ ਪਈ ਹੈ।

ਇਹ ਵੀ ਪੜ੍ਹੋ : ਸਕੂਲ ਪ੍ਰੀਖਿਆ 'ਚ ਅਸ਼ਲੀਲ ਵੀਡੀਓ ਚੱਲਣ ਮਗਰੋਂ ਹੁਣ ਕੁੜੀਆਂ ਦੀ ਆਨਲਾਈਨ ਕਲਾਸ 'ਚ ਹੋਈ ਗੰਦੀ ਹਰਕਤ

PunjabKesari

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਖੋਜੇ ਮਾਜਰਾ ਵਿਖੇ ਪਾਕਿਸਤਾਨੀ ਨੀਲੀ ਰਾਵੀ ਕਿਸਮ ਦਾ ਝੋਟਾ 10 ਲੱਖ 30 ਹਜ਼ਾਰ ਰੁਪਏ ’ਚ ਵਿਕਿਆ ਹੈ, ਜਿਸ ਦਾ ਨਾਂ ਹੈ ‘ਬੌਬ’ ਹੈ ਅਤੇ ਇਸ ਦੀ ਉਮਰ ਅਜੇ 3 ਸਾਲ ਹੈ। ਝੋਟੇ ਦੇ ਮਾਲਕ ਬਹਾਦਰ ਸਿੰਘ ਨੇ ਦੱਸਿਆ ਕਿ ਇਹ ਕਿਸਮ ਪੰਜਾਬ ’ਚ ਕਾਫੀ ਘੱਟ ਦੇਖਣ ਨੂੰ ਮਿਲਦੀ ਹੈ ਅਤੇ ਦੇਸ਼ ਦੀ ਵੰਡ ਤੋਂ ਬਾਅਦ ਇਸ ਦੀ ਜ਼ਿਆਦਾਤਰ ਕਿਸਮ ਪਾਕਿਸਤਾਨ ’ਚ ਹੀ ਰਹਿ ਗਈ ਸੀ, ਜਦੋਂ ਕਿ ਅਜਿਹੀ ਕਿਸਮ ਤਰਨਤਾਰਨ, ਫ਼ਰੀਦਕੋਟ, ਫ਼ਿਰੋਜ਼ਪੁਰ ਤੇ ਮੋਗਾ ’ਚ ਦੇਖਣ ਨੂੰ ਮਿਲਦੀ ਹੈ।

ਇਹ ਵੀ ਪੜ੍ਹੋ : ਆਪਸੀ ਰਿਸ਼ਤੇ ਹੋਏ ਤਾਰ-ਤਾਰ, ਭਤੀਜੇ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਬਜ਼ੁਰਗ ਤਾਇਆ

PunjabKesari

ਜ਼ਿਲ੍ਹਾ ਫਤਿਹਗੜ੍ਹ ਸਾਹਿਬ ’ਚ ਇਹੀ ਵਰਾਇਟੀ ਬਹੁਤ ਘੱਟ ਹੈ। ਉਨ੍ਹਾਂ ਦੱਸਿਆ ਕਿ ਇੱਥੇ ਹੀ ਬੱਸ ਨਹੀਂ, ਇਸ ਦੀ ਮਾਂ ਮੱਝ ਵੀ ਦੁੱਧ ਚੁਆਈ ਮੁਕਾਬਲਿਆਂ ’ਚ ਆਪਣਾ ਰਿਕਾਰਡ ਕਾਇਮ ਕਰ ਚੁੱਕੀ ਹੈ, ਜਿਸ ਨੇ ਡੇਢ ਲੱਖ ਰੁਪਏ ਤੱਕ ਇਨਾਮ ਵੀ ਜਿੱਤੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ 'ਰੇਲਾਂ' ਦਾ ਚੱਕਾ ਜਾਮ ਅੱਜ ਤੋਂ, ਅਣਮਿੱਥੇ ਸਮੇਂ ਲਈ 'ਧਰਨੇ' ਲਾਉਣਗੇ ਕਿਸਾਨ

ਉਨ੍ਹਾਂ ਦੱਸਿਆ ਕਿ ਅੱਜ ਦੀ ਨੌਜਵਾਨ ਪੀੜ੍ਹੀ ਜੋ ਵਿਦੇਸ਼ਾਂ ਵੱਲ ਰੁਝਾਨ ਕਰ ਰਹੀ ਹੈ, ਉਨ੍ਹਾਂ ਨੂੰ ਅਜਿਹੇ ਕਿੱਤਾ ਮੁਖੀ ਅਤੇ ਪਸ਼ੂ ਪਾਲਣ ਵਰਗੇ ਧੰਦੇ ਅਪਣਾਉਣੇ ਚਾਹੀਦੇ ਹਨ, ਕਿਉਂਕਿ ਇਸ ’ਚ ਵੀ ਬਹੁਤ ਕਮਾਈ ਹੈ। ਉਨ੍ਹਾਂ ਦੱਸਿਆ ਕਿ ਝੋਟੇ ਬੌਬ ਦਾ ਦੂਸਰਾ ਭਰਾ ਨੂਰ ਹੈ, ਜਿਸ ਦੀ ਕੀਮਤ ਉਨ੍ਹਾਂ ਵੱਲੋਂ 15 ਲੱਖ ਰੁਪਏ ਮੰਗੀ ਜਾ ਰਹੀ ਹੈ।



 


Babita

Content Editor

Related News