ਇਮਾਰਤਾਂ ਦੇ ਨਕਸ਼ੇ ਪਾਸ ਕਰਨ ਨੂੰ ਲੈ ਕੇ ਅਹਿਮ ਖ਼ਬਰ, ਲਿਆ ਗਿਆ ਇਹ ਵੱਡਾ ਫ਼ੈਸਲਾ

Wednesday, Aug 02, 2023 - 06:25 PM (IST)

ਇਮਾਰਤਾਂ ਦੇ ਨਕਸ਼ੇ ਪਾਸ ਕਰਨ ਨੂੰ ਲੈ ਕੇ ਅਹਿਮ ਖ਼ਬਰ, ਲਿਆ ਗਿਆ ਇਹ ਵੱਡਾ ਫ਼ੈਸਲਾ

ਲੁਧਿਆਣਾ (ਹਿਤੇਸ਼) : ਨਗਰ-ਨਿਗਮ ਦੀ ਇਮਾਰਤੀ ਸ਼ਾਖਾ ਦੇ ਅਧਿਕਾਰੀ ਹੁਣ ਨਕਸ਼ਾ ਪਾਸ ਕਰਨ ਦੇ ਆਨਲਾਈਨ ਸਿਸਟਮ ’ਚ ਇਕ ਵਾਰ ਹੀ ਇਤਰਾਜ਼ ਲਗਾ ਸਕਣਗੇ। ਇਹ ਫ਼ੈਸਲਾ ਸਰਕਾਰ ਵਲੋਂ ਲੰਬੇ ਸਮੇਂ ਤੋਂ ਪੈਂਡਿੰਗ ਚੱਲ ਰਹੇ ਕੇਸਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਇੱਥੇ ਦੱਸਣਾ ਉੱਚਿਤ ਹੋਵੇਗਾ ਕਿ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਵਲੋਂ ਸੈਟਿੰਗ ਜਾਂ ਸਿਫਾਰਸ਼ ਨਾ ਹੋਣ ਦੀ ਸੂਰਤ ’ਚ ਨਕਸ਼ੇ ਪਾਸ ਕਰਨ, ਸੀ. ਐੱਲ. ਯੂ. ਦੀ ਮਨਜ਼ੂਰੀ ਜਾਂ ਐੱਨ. ਓ. ਸੀ. ਜਾਰੀ ਕਰਨ ਦੇ ਕੇਸਾਂ ਨੂੰ ਬਿਨਾਂ ਕਾਰਨ ਇਤਰਾਜ਼ ਲਗਾ ਕੇ ਲਟਕਾਇਆ ਜਾ ਰਿਹਾ ਹੈ। ਹਾਲਾਂਕਿ ਇਸ ਸਮੱਸਿਆ ਦਾ ਹੱਲ ਕਰਨ ਲਈ ਲੋਕਲ ਬਾਡੀਜ਼ ਵਿਭਾਗ ਵਲੋਂ ਨਕਸ਼ੇ ਪਾਸ ਕਰਨ ਲਈ ਆਨਲਾਈਨ ਸਿਸਟਮ ਲਾਗੂ ਕੀਤਾ ਗਿਆ ਹੈ ਪਰ ਉਸ ’ਚ ਫਿਕਸ ਕੀਤੀ ਗਈ ਡੈੱਡਲਾਈਨ ਮੁਤਾਬਕ ਕੇਸ ਕਲੀਅਰ ਨਹੀਂ ਹੋ ਰਹੇ ਅਤੇ ਵੱਡੀ ਗਿਣਤੀ ’ਚ ਕੇਸ ਲੰਬੇ ਸਮੇਂ ਤੋਂ ਪੈਂਡਿੰਗ ਚੱਲ ਰਹੇ ਹਨ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋਣ ਤੋਂ ਇਲਾਵਾ ਨਕਸ਼ਾ ਪਾਸ ਹੋਣ ਦੇ ਇੰਤਜ਼ਾਰ ’ਚ ਨਾਜਾਇਜ਼ ਇਮਾਰਤਾਂ ਦੇ ਨਿਰਮਾਣ ਨੂੰ ਉਤਸ਼ਾਹ ਮਿਲ ਰਿਹਾ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ 5 ਅਗਸਤ ਤੱਕ ਛੁੱਟੀਆਂ ਦਾ ਐਲਾਨ

ਇਸ ਦੇ ਮੱਦੇਨਜ਼ਰ ਸਰਕਾਰ ਵਲੋਂ ਨਕਸ਼ਾ ਪਾਸ ਕਰਨ ਦੇ ਆਨਲਾਈਨ ਸਿਸਟਮ ’ਚ ਤਕਨੀਕੀ ਬਦਲਾਅ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੇ ਮੁਤਾਬਕ ਇਮਾਰਤੀ ਸ਼ਾਖਾ ਦੇ ਅਧਿਕਾਰੀ ਹੁਣ ਨਕਸ਼ਾ ਪਾਸ ਕਰਨ, ਸੀ. ਐੱਲ. ਯੂ. ਦੀ ਮਨਜ਼ੂਰੀ ਜਾਂ ਐੱਨ. ਓ. ਸੀ. ਜਾਰੀ ਕਰਨ ਦੇ ਕੇਸਾਂ ’ਤੇ ਵਾਰ-ਵਾਰ ਦੀ ਜਗ੍ਹਾ ਇਕ ਵਾਰ ਹੀ ਇਤਰਾਜ਼ ਲਗਾ ਸਕਦੇ ਹਨ।

ਇਹ ਵੀ ਪੜ੍ਹੋ : ਦੁਬਈ ’ਚ ਲਾਪਤਾ ਹੋਏ ਨੌਜਵਾਨ ਦੀ ਮੌਤ ਦੀ ਖ਼ਬਰ ਆਈ ਸਾਹਮਣੇ, ਦੁੱਖ ਨਾ ਸਹਾਰਦਿਆਂ ਮਾਂ ਨੇ ਵੀ ਤੋੜਿਆ ਦਮ

ਮੌਜੂਦਾ ਸਮੇਂ ਦੌਰਾਨ ਇਹ ਅਪਣਾਈ ਜਾ ਰਹੀ ਹੈ ਪ੍ਰਕਿਰਿਆ

ਮੌਜੂਦਾ ਸਮੇਂ ਦੌਰਾਨ ਆਰਕੀਟੈਕਟ ਵਲੋਂ ਨਕਸ਼ਾ ਅਪਲੋਡ ਕਰਨ ਤੋਂ ਬਾਅਦ ਡ੍ਰਾਫਟਸਮੈਨ, ਇੰਸਪੈਕਟਰ, ਏ. ਟੀ. ਪੀ., ਐੱਮ. ਟੀ. ਪੀ., ਜੁਆਇੰਟ ਕਮਿਸ਼ਨਰ ਤੋਂ ਲੈ ਕੇ ਕਮਿਸ਼ਨਰ ਵਲੋਂ ਨਕਸ਼ਾ ਪਾਸ ਕਰਨ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ। ਇਸ ਦੌਰਾਨ ਜੇਕਰ ਕੋਈ ਵੀ ਅਧਿਕਾਰੀ ਨਕਸ਼ੇ ’ਤੇ ਇਤਰਾਜ਼ ਲਗਾਉਂਦਾ ਹੈ ਤਾਂ ਰੱਦ ਹੋ ਕੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜ ਜਾਂਦਾ ਹੈ। ਫਿਰ ਆਰਕੀਟੈਕਟ ਵਲੋਂ ਇਤਰਾਜ਼ ਦੂਰ ਕਰਨ ਤੋਂ ਬਾਅਦ ਮੁੜ ਨਕਸ਼ਾ ਅਪਲੋਡ ਕਰ ਕੇ ਉੱਪਰ ਤੱਕ ਭੇਜਿਆ ਜਾਂਦਾ ਹੈ। ਇੱਥੋਂ ਤੱਕ ਕਿ ਕੁਝ ਅਧਿਕਾਰੀ ਇਕ ਤੋਂ ਬਾਅਦ ਇਕ ਇਤਰਾਜ਼ ਲਗਾਉਣ ਤੋਂ ਇਲਾਵਾ ਨਕਸ਼ਾ ਕਲੀਅਰ ਕਰਨ ਤੋਂ ਬਾਅਦ ਮੁੜ ਇਤਰਾਜ਼ ਲਗਾ ਰਹੇ ਹਨ। ਇਸ ਚੱਕਰ ’ਚ ਨਕਸ਼ਾ ਥੱਲੇ ਤੋਂ ਉੱਪਰ ਜਾਣ ਦੀ ਪ੍ਰਕਿਰਿਆ ’ਚ ਹੀ ਕਈ ਮਹੀਨੇ ਨਿਕਲ ਜਾਂਦੇ ਹਨ।

ਇਹ ਵੀ ਪੜ੍ਹੋ : ਜਲੰਧਰ ਦੇ ਥਾਣਾ 8 ਵਿਚ ਰਾਤ ਢਾਈ ਵਜੇ ਪਈਆਂ ਭਾਜੜਾਂ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ

ਹੁਣ ਇਸ ਤਰ੍ਹਾਂ ਹੋਵੇਗਾ ਕੰਮ

ਨਵੇਂ ਸਿਸਟਮ ’ਚ ਨਕਸ਼ਾ ਪਾਸ ਕਰਨ ਦੇ ਕੇਸ ’ਚ ਜੇਕਰ ਕਿਸੇ ਅਧਿਕਾਰੀ ਵਲੋਂ ਇਤਰਾਜ਼ ਲਗਾਇਆ ਜਾਂਦਾ ਹੈ ਤਾਂ ਰੱਦ ਹੋ ਕੇ ਵਾਪਸ ਆਰਕੀਟੈਕਟ ਕੋਲ ਜਾਣ ਦੀ ਬਜਾਏ ਉੱਪਰਲੇ ਅਧਿਕਾਰੀ ਕੋਲ ਜਾਵੇਗਾ। ਇਸੇ ਤਰ੍ਹਾਂ ਨਕਸ਼ਾ ਪਾਸ ਕਰਨ ਦਾ ਕੇਸ ਜੁਆਇੰਟ ਕਮਿਸ਼ਨਰ ਜਾਂ ਕਮਿਸ਼ਨਰ ਦੇ ਪੱਧਰ ’ਤੇ ਕੋਈ ਇਤਰਾਜ਼ ਲਗਾਉਣ ਤੋਂ ਬਾਅਦ ਹੀ ਥੱਲੇ ਆਵੇਗਾ। ਉਸ ਇਤਰਾਜ਼ ਨੂੰ ਦੂਰ ਕਰਨ ਤੋਂ ਬਾਅਦ ਨਕਸ਼ਾ ਪਾਸ ਕਰਨ ਦਾ ਕੇਸ ਸਿਫਾਰਸ਼ ਦੇ ਨਾਲ ਆਲਾ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਲਈ ਮੌਸਮ ਵਿਭਾਗ ਨੇ ਮੁੜ ਜਾਰੀ ਕੀਤਾ ਅਲਰਟ, ਇਨ੍ਹਾਂ ਤਾਰੀਖਾਂ ਨੂੰ ਪੈ ਸਕਦਾ ਹੈ ਭਾਰੀ ਮੀਂਹ

ਲੋਕਾਂ ਦੀ ਸਹੂਲਤ ਲਈ ਸਰਕਾਰ ਵਲੋਂ ਇਹ ਵੀ ਲਏ ਗਏ ਹਨ ਫੈਸਲੇ

ਇਸ ਤੋਂ ਪਹਿਲਾਂ ਵੀ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਕਈ ਫੈਸਲੇ ਲਏ ਗਏ ਹਨ, ਜਿਸ ਦੇ ਤਹਿਤ ਸੀ. ਐੱਲ. ਯੂ. ਤੋਂ ਬਾਅਦ 500 ਗਜ਼ ਤੋਂ ਉੱਪਰ ਦੇ ਨਕਸ਼ੇ ਪਾਸ ਕਰਨ ਦੀ ਪਾਵਰ ਵੀ ਕਮਿਸ਼ਨਰ ਨੂੰ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਕਸ਼ਾ ਪਾਸ ਕਰਨ ਦੇ ਨਾਲ ਸੀ. ਐੱਲ. ਯੂ. ਦੀ ਮਨਜ਼ੂਰੀ ਲਈ ਵੱਖਰੇ ਤੌਰ ’ਤੇ ਅਪਲਾਈ ਕਰਨ ਦੀ ਰਿਵਾਇਤ ਨੂੰ ਬੰਦ ਕਰ ਕੇ ਇਕੱਠੇ ਵੀ ਅਪਲਾਈ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਏ. ਐੱਸ. ਆਈ. ਦੇ ਪੁੱਤ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਕਾਰਨਾਮਾ ਸੁਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News