ਕਦੇ ਵੀ ਡਿੱਗ ਸਕਦੀ ਹੈ ਕੋਟ ਪਕਸ਼ੀਆਂ ਦੀ 90 ਸਾਲ ਪੁਰਾਣੀ ਖਸਤਾ ਹਾਲ ਬਿਲਡਿੰਗ
Thursday, Mar 29, 2018 - 12:25 PM (IST)

ਜਲੰਧਰ (ਖੁਰਾਣਾ)— ਵਾਰਡ ਨੰਬਰ 51 ਦੇ ਅਧੀਨ ਆਉਂਦੇ ਮੁਹੱਲਾ ਕੋਟ ਪਕਸ਼ੀਆਂ ਵਿਚ 90 ਸਾਲ ਪੁਰਾਣੀ ਖਸਤਾ ਹਾਲ ਬਿਲਡਿੰਗ ਕਦੀ ਵੀ ਡਿੱਗ ਕੇ ਲੋਕਾਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਇਸ ਮਾਮਲੇ ਨੂੰ ਲੈ ਕੇ ਕੌਂਸਲਰਪਤੀ ਅਨੂਪ ਪਾਠਕ ਅਤੇ ਮੁਹੱਲਾ ਵਾਸੀਆਂ ਨੇ ਬੁੱਧਵਾਰ ਨਿਗਮ ਐਕਸੀਅਨ ਰਾਹੁਲ ਧਵਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਅਤੇ ਮੰਗ ਕੀਤੀ ਕਿ ਇਸ ਬਿਲਡਿੰਗ ਨੂੰ ਤੁਰੰਤ ਢਾਹ ਦਿੱਤਾ ਜਾਵੇ ਤਾਂ ਜੋ ਕੋਈ ਮੰਦਭਾਗੀ ਘਟਨਾ ਨਾ ਵਾਪਰ ਸਕੇ।
ਪਾਠਕ ਨੇ ਦੱਸਿਆ ਕਿ ਨਿਗਮ ਪਹਿਲਾਂ ਵੀ ਦੋ ਵਾਰ ਬਿਲਡਿੰਗ 'ਤੇ ਨੋਟਿਸ ਚਿਪਕਾ ਚੁੱਕਾ ਹੈ ਪਰ ਮਕਾਨ ਮਾਲਕ ਕੋਈ ਪ੍ਰਵਾਹ ਨਹੀਂ ਕਰਦਾ। ਬਿਲਡਿੰਗ ਦੇ ਹੇਠਾਂ ਅਤੇ ਆਲੇ-ਦੁਆਲੇ ਬੱਚੇ ਖੇਡਦੇ ਰਹਿੰਦੇ ਹਨ ਅਤੇ ਬਿਲਡਿੰਗ ਦਾ ਮਲਬਾ ਸੜਕ 'ਤੇ ਆ ਕੇ ਡਿੱਗਦਾ ਰਹਿੰਦਾ ਹੈ। ਨਿਗਮ ਐਕਸੀਅਨ ਨੇ ਜਲਦ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਜੋਸ਼ੀ ਫੋਟੋਗ੍ਰਾਫਰ, ਰਾਜੇਸ਼ ਮਿੱਕੀ, ਹਿਤੇਸ਼ ਚੱਢਾ, ਬੱਬੂ ਸ਼ਰਮਾ, ਬਿੱਲੂ ਹਾਂਡਾ ਆਦਿ ਵੀ ਮੌਜੂਦ ਸਨ।