ਔਰਤ ਨੇ ਆਪਣੀਆਂ 2 ਬੇਟੀਆਂ ਸਮੇਤ ਭਾਖੜਾ ਨਹਿਰ 'ਚ ਮਾਰੀ ਛਾਲ

Thursday, Apr 04, 2019 - 10:58 AM (IST)

ਔਰਤ ਨੇ ਆਪਣੀਆਂ 2 ਬੇਟੀਆਂ ਸਮੇਤ ਭਾਖੜਾ ਨਹਿਰ 'ਚ ਮਾਰੀ ਛਾਲ

ਬੁਢਲਾਡਾ (ਬਾਂਸਲ) : ਜ਼ਿਲੇ ਦੇ ਪਿੰਡ ਮਲਕੋ ਦੀ ਇਕ ਗਰੀਬ ਦਲਿਤ ਪਰਿਵਾਰ ਦੀ ਔਰਤ ਨੇ ਆਪਣੀਆਂ ਦੋ ਛੋਟੀਆਂ ਬੇਟੀਆਂ ਸਮੇਤ ਬਾਹਮਣ ਵਾਲਾ (ਹਰਿਆਣਾ) ਕੋਲੋਂ ਲੰਘਦੀ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ। ਉਥੋਂ ਲੰਘਦੇ ਰਾਹਗੀਰਾਂ ਨੇ ਔਰਤ ਨੂੰ ਤਾਂ ਬਚਾ ਲਿਆ ਪਰ ਉਸ ਦੀਆਂ ਦੋਵੇਂ ਬੇਟੀਆਂ ਮੌਤ ਦੇ ਮੂੰਹ ਵਿਚ ਚਲੀਆਂ ਗਈਆਂ।

ਔਰਤ ਦੀ ਪਛਾਣ ਵੀਰਪਾਲ ਕੌਰ ਪਤਨੀ ਕੁਲਵੰਤ ਸਿੰਘ ਵਜੋਂ ਹੋਈ ਹੈ। ਪੁਲਸ ਤੇ ਲੋਕਾਂ ਦੇ ਸਾਂਝੇ ਯਤਨਾਂ ਨਾਲ ਛੋਟੀ ਬੇਟੀ ਖੁਸਪ੍ਰੀਤ ਕੌਰ (ਦੋ ਸਾਲ) ਦੀ ਲਾਸ਼ ਭਾਖੜਾ ਨਹਿਰ ਵਿਚੋਂ ਬਰਾਮਦ ਕਰ ਲਈ ਗਈ ਹੈ ਪਰ ਬਹੁਤ ਯਤਨ ਕਰਨ 'ਤੇ ਵੀ ਚਾਰ ਸਾਲ ਦੀ ਵੱਡੀ ਬੇਟੀ ਅੰਮ੍ਰਿਤ ਪਾਲ ਕੌਰ ਦੀ ਲਾਸ਼ ਅਜੇ ਤੱਕ ਨਹੀਂ ਮਿਲੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਐਚ. ਓ.  ਮੋਹਨ ਲਾਲ ਨੇ ਦੱਸਿਆ ਕਿ ਨਹਿਰ ਵਿਚ ਛਾਲ ਮਾਰਨ ਵਾਲੀ ਔਰਤ ਦਾ ਆਪਣੀ ਜੇਠਾਣੀ ਗੁਰਦੀਪ ਕੌਰ ਪਤਨੀ ਮੰਗਾ ਸਿੰਘ ਨਾਲ ਝਗੜਾ ਰਹਿੰਦਾ ਸੀ। ਬੁੱਧਵਾਰ ਸਵੇਰ ਜੇਠ ਦੇ ਪਰਿਵਾਰ ਨਾਲ ਤਕਰਾਰ ਹੋਣ 'ਤੇ ਪ੍ਰੇਸ਼ਾਨ ਹੋ ਕੇ ਉਸ ਨੇ ਆਪਣੀਆਂ ਬੇਟੀਆ ਸਮੇਤ ਨਹਿਰ ਵਿਚ ਛਾਲ ਮਾਰ ਦਿੱਤੀ । ਉਨ੍ਹਾਂ ਕਿਹਾ ਕਿ ਪੁਲਸ ਡੂੰਘਾਈ ਨਾਲ ਤਫਤੀਸ਼ ਕਰ ਰਹੀ ਹੈ ਤੇ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

cherry

Content Editor

Related News