ਬੁਢਲਾਡਾ ਦੇ ਸ਼ਿਵਮ ਨੇ ਚਮਕਾਇਆ ਸੂਬੇ ਦਾ ਨਾਮ, ਮਾਂ-ਪਿਓ ਨੂੰ ਹਰ ਕੋਈ ਦੇ ਰਿਹੈ ਵਧਾਈਆਂ

Wednesday, May 24, 2023 - 01:06 PM (IST)

ਬੁਢਲਾਡਾ ਦੇ ਸ਼ਿਵਮ ਨੇ ਚਮਕਾਇਆ ਸੂਬੇ ਦਾ ਨਾਮ, ਮਾਂ-ਪਿਓ ਨੂੰ ਹਰ ਕੋਈ ਦੇ ਰਿਹੈ ਵਧਾਈਆਂ

ਬੁਢਲਾਡਾ (ਬਾਂਸਲ) : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ. ਐੱਸ. ਸੀ.) ਵੱਲੋਂ ਹਾਲ ਹੀ ’ਚ ਐਲਾਨੇ ਗਏ ਨਤੀਜੇ ’ਚ ਬੁਢਲਾਡਾ ਦੇ ਸ਼ਿਵਮ ਗਰਗ ਪੁੱਤਰ ਸ਼ਾਮ ਲਾਲ ਨੂੰ ਚੁਣਿਆ ਗਿਆ ਹੈ। ਸ਼ਿਵਮ ਦੇ ਘਰ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸ਼ਿਵਮ ਨੇ ਦੱਸਿਆ ਕਿ ਇਸ ਮੁਕਾਮ ਨੂੰ ਹਾਸਲ ਕਰਨ ਲਈ ਉਨ੍ਹਾਂ ਦੇ ਮਾਮਾ ਸਾਬਕਾ ਐੱਸ. ਡੀ. ਐੱਮ. ਵਿਨੋਦ ਬਾਂਸਲ ਬਠਿੰਡਾ ਹਨ। ਉਨ੍ਹਾਂ ਦੱਸਿਆ ਕਿ ਮੇਰੀ ਅਧਿਆਪਕ ਵਜੋਂ ਮਾਰਗ ਦਰਸ਼ਨ ਮੇਰੀ ਮਾਤਾ ਕਾਂਤਾ ਅਤੇ ਪਿਤਾ ਸ਼ਾਮ ਲਾਲ ਹਨ। ਡੀ. ਏ. ਵੀ. ਪਬਲਿਕ ਸਕੂਲ ਬੁਢਲਾਡਾ ਦੇ ਹੋਣਹਾਰ ਵਿਦਿਆਰਥੀ ਨੇ ਦੂਸਰੇ ਪੜਾਅ 'ਚ ਇਸ ਪ੍ਰੀਖਿਆ ਦੇ ਨਤੀਜੇ ’ਚੋਂ ਸਫ਼ਲਤਾ ਪ੍ਰਾਪਤ ਕੀਤੀ ਹੈ। ਪਿਤਾ ਸ਼ਾਮ ਲਾਲ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਹੁਣ ਤਕ ਇਸ ਦੀ ਰੈਂਕਿੰਗ ਨਹੀਂ ਕੀਤੀ ਗਈ, ਜਿਸ ਦੀ ਸੂਚਨਾ ਵਿਭਾਗ ਵੱਲੋਂ ਮਿਲਣੀ ਬਾਕੀ ਹੈ।

ਇਹ ਵੀ ਪੜ੍ਹੋ- ਕਾਲ ਬਣ ਕੇ ਆਇਆ ਬੇਸਹਾਰਾ ਪਸ਼ੂ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਗੱਭਰੂ ਪੁੱਤ

ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਹਮੇਸ਼ਾ ਹੀ ਆਈ. ਐੱਸ. ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਸੀ। ਸ਼ਿਵਮ ਦੇ ਮਾਤਾ-ਪਿਤਾ ਨੇ ਕਿਹਾ ਕਿ ਅੱਜ ਆਪਣੇ ਪੁੱਤਰ ਸ਼ਿਵਮ ਦੀ ਸਫ਼ਲਤਾ 'ਤੇ ਅੱਖਾਂ ਵਿੱਚੋਂ ਖ਼ੁਸ਼ੀ ਦੇ ਹੰਝੂ ਡਿੱਗ ਰਹੇ ਸਨ। ਉੁਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੁੱਤਰੀ ਪ੍ਰਿੰਯਕਾ ਗਰਗ ਵੀ ਇਸ ਦੀ ਮਾਰਗਦਰਸ਼ਨ ਹੈ। ਮੱਧਵਰਗੀ ਪਰਿਵਾਰ ਨਾਲ ਸਬੰਧਤ ਕਾਂਗਰਸੀ ਆਗੂ ਸਵ. ਥੈਲੀ ਰਾਮ ਗੁਪਤਾ ਦਾ ਇਹ ਹੋਣਹਾਰ ਪੋਤੇ ਨੇ ਜਿੱਥੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ, ਉਥੇ ਅੱਜ ਦੀ ਨੌਜਵਾਨ ਪੀੜ੍ਹੀ ਲਈ ਆਕਰਸ਼ਿਤ ਹੋਵੇਗਾ।

ਇਹ ਵੀ ਪੜ੍ਹੋ- ਬਰਨਾਲਾ ’ਚ ਦੋਹਰਾ ਕਤਲ ਕਾਂਡ, ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੇ ਪ੍ਰੇਮੀ-ਪ੍ਰੇਮਿਕਾ

ਇਸ ਸਫ਼ਲਤਾ ਦੇ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਮੁੱਖ ਮੰਤਰੀ ਪੰਜਾਬ ਵੱਲੋਂ ਓ. ਐੱਸ. ਡੀ. ਮਨਜੀਤ ਸਿੰਘ ਸਿੱਧੂ, ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ, ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਠੇਕੇਦਾਰ ਗੁਰਪਾਲ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ, ਕੌਂਸਲਰ ਕਾਲੂ ਮਦਾਨ, ਕਰਮਜੀਤ ਸਿੰਘ ਮਾਘੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ, ਕੌਂਸਲਰ ਵਿਵੇਕ ਜਲਾਨ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੇ ਵਿਸ਼ੇਸ਼ ਤੌਰ ’ਤੇ ਸੰਪਰਕ ਕਰ ਕੇ ਵਧਾਈ ਦਿੱਤੀ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News