ਅਕਾਲੀਆਂ ਤੋਂ ਬਾਅਦ ਕਾਂਗਰਸ ਦੇ ਰਾਜ 'ਚ ਵੀ ਮਾਫੀਆ ਦਾ ਕਬਜ਼ਾ : ਖਹਿਰਾ

Saturday, Mar 02, 2019 - 10:30 AM (IST)

ਅਕਾਲੀਆਂ ਤੋਂ ਬਾਅਦ ਕਾਂਗਰਸ ਦੇ ਰਾਜ 'ਚ ਵੀ ਮਾਫੀਆ ਦਾ ਕਬਜ਼ਾ : ਖਹਿਰਾ

ਬੁਢਲਾਡਾ (ਬਾਂਸਲ)— ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਦੋ ਸਾਲ  ਕਾਰਜਕਾਲ ਦੌਰਾਨ ਹੁਣ ਤੱਕ ਦੀਆਂ ਸਰਕਾਰਾਂ 'ਚੋਂ ਸਭ ਨਿਕੰਮੀ ਸਰਕਾਰ ਸਾਬਤ ਹੋਈ ਹੈ ਅਤੇ ਅਕਾਲੀਆਂ ਤੋਂ ਬਾਅਦ ਹੁਣ ਕਾਂਗਰਸ ਦੇ ਰਾਜ 'ਚ ਵੀ ਮਾਫੀਆ ਦਾ ਕਬਜ਼ਾ ਹੋ ਚੁੱਕਾ ਹੈ। ਇਹ ਸ਼ਬਦ ਅੱਜ ਇੱਥੇ ਨੇੜਲੇ ਪਿੰਡ ਦਾਤੇਵਾਸ ਵਿਖੇ ਪੰਜਾਬ ਏਕਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਹੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ 'ਚ ਅੱਜ ਵੀ ਰੇਤ, ਕੇਬਲ, ਟਰਾਂਸਪੋਰਟ ਤੇ ਸ਼ਰਾਬ ਮਾਫੀਆ ਵਧ-ਫੁਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਸੂਬੇ ਦੀ ਮਜ਼ਬੂਤੀ ਲਈ ਪੰਜਾਬ ਦੀਆਂ 9 ਪਾਰਟੀਆਂ ਦਾ ਗਠਜੋੜ ਬਣਾਇਆ ਹੈ ਅਤੇ ਜੇਕਰ ਗਠਜੋੜ ਦੇ ਆਗੂ ਸਹੀ ਸਮਝਣਗੇ ਤਾਂ ਉਹ ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਹੋਣਗੇ। ਖਹਿਰਾ ਨੇ ਕਿਹਾ ਕਿ 'ਆਪ' ਮੁਖੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਜਾਂ ਪੰਜਾਬੀਅਤ ਨਾਲ ਕੋਈ ਲੈਣਾ-ਦੇਣਾ ਨਹੀਂ। ਇਸ ਮੌਕੇ ਕਰਮਜੀਤ ਕੌਰ ਚਹਿਲ, ਦੀਪਕ ਬਾਂਸਲ ਬਠਿੰਡਾ, ਗੁਰਜੰਟ ਸਿੰਘ ਦਾਤੇਵਾਸ, ਜ਼ਿਲਾ ਪ੍ਰਧਾਨ ਭਰਪੂਰ ਸਿੰਘ ਆਦਿ ਹਾਜ਼ਰ ਸਨ।    


author

cherry

Content Editor

Related News