ਸੀਵਰੇਜ਼ ਟਰੀਟਮੈਂਟ ਪਲਾਂਟ ਦੇ ਲੀਕ ਹੋਏ ਗੰਦੇ ਪਾਣੀ ''ਚ ਕਿਸਾਨਾਂ ਦੀ ਡੁੱਬੀ 25 ਏਕੜ ਫਸਲ

Wednesday, Jul 17, 2019 - 05:23 PM (IST)

ਸੀਵਰੇਜ਼ ਟਰੀਟਮੈਂਟ ਪਲਾਂਟ ਦੇ ਲੀਕ ਹੋਏ ਗੰਦੇ ਪਾਣੀ ''ਚ ਕਿਸਾਨਾਂ ਦੀ ਡੁੱਬੀ 25 ਏਕੜ ਫਸਲ

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ 'ਚ ਭਾਰੀ ਮੁਹਲੇਧਾਰ ਬਾਰਿਸ਼ ਤੋਂ ਬਾਅਦ ਸ਼ਹਿਰ ਦਾ ਸਾਰਾ ਪਾਣੀ ਸੀਵਰੇਜ ਟਰੀਟਮੈਂਟ ਪਲਾਂਟ ਦੇ ਲੀਕ ਹੋ ਜਾਣ ਕਾਰਨ ਚੋਏ 'ਚ ਪੈ ਰਿਹਾ ਹੈ। ਚੋਏ 'ਚ ਪੈ ਰਿਹਾ ਇਹ ਗੰਦਾ ਪਾਣੀ ਖੇਤਾਂ 'ਚ ਜਾ ਰਿਹਾ ਹੈ, ਜਿਸ ਕਾਰਨ ਕਿਸਾਨਾਂ ਦੀ 25 ਏਕੜ ਜੀਰੀ, 3 ਏਕੜ ਨਰਮੇ ਅਤੇ 9 ਏਕੜ ਸਬਜ਼ੀਆਂ ਦੀ ਫਸਲ ਡੁੱਬ ਚੁੱਕੀ ਹੈ। ਪੀੜਤ ਕਿਸਾਨਾਂ ਨੇ ਟਰੀਟਮੈਂਟ ਪਲਾਂਟ ਦੇ ਬਾਹਰ ਜ਼ਿਲਾ ਪ੍ਰਸ਼ਾਸਨ ਅਤੇ ਸਥਾਨਕ ਅਧਿਕਾਰੀਆਂ ਦੇ ਖਿਲਾਫ ਨਾਅਰੇਬਾਜ਼ੀ ਕਰਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਮੁਆਵਜ਼ੇ ਦੀ ਮੰਗ ਕੀਤੀ ਹੈ। ਸਾਬਕਾ ਕੌਂਸਲਰ ਗੁਰਵਿੰਦਰ ਸੋਨੂ, ਕਿਸਾਨ ਗੋਰਾ ਸਿੰਘ, ਮਨਜੀਤ ਸਿੰਘ, ਪਰਵੀਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ 8-8 ਏਕੜ ਜੀਰੀ ਦੀ ਫਸਲ ਸੀਵਰੇਜ ਬੋਰਡ ਦੀ ਅਣਗਹਿਲੀ ਕਾਰਨ ਡੁੱਬ ਗਈ ਹੈ ਅਤੇ 9 ਕਿਲਿਆਂ 'ਚ ਬੀਜੀ ਸਬਜ਼ੀ ਚੰਗੀ ਤਰ੍ਹਾਂ ਖਰਾਬ ਹੋ ਚੁੱਕੀ ਹੈ। 

PunjabKesari

ਇਸ ਮੌਕੇ ਪੀੜਤ ਜਸਵੀਰ ਸਿੰਘ, ਦੇਵ ਰਾਜ, ਬੁੱਧ ਰਾਮ ਨੇ ਕਿਹਾ ਕਿ ਫਸਲ ਤਬਾਹ ਹੋਣ ਕਾਰਨ ਸਾਡੀ ਰੋਜ਼ੀ ਰੋਟੀ ਦਾ ਸਾਧਨ ਖਤਮ ਹੋ ਚੁੱਕਾ ਹੈ। ਬੁੱਧ ਰਾਮ ਨੇ ਦੱਸਿਆ ਕਿ ਉਸਦੀ 3 ਏਕੜ ਨਰਮੇ ਦੀ ਫਸਲ ਗੰਦੇ ਪਾਣੀ 'ਚ ਡੁੱਬ ਚੁੱਕੀ ਹੈ। ਦੱਸ ਦੇਈਏ ਕਿ ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਪਾਣੀ ਦੀ ਨਿਕਾਸੀ ਦੇ ਸਹੀ ਪ੍ਰਬੰਧਾਂ 'ਚ ਅਣਗਹਿਲੀ ਕਰਨ ਵਾਲੇ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ।


author

rajwinder kaur

Content Editor

Related News