ਕੋਰੋਨਾ ਦੇ ਤਿੰਨ ਮਾਮਲੇ ਸਾਹਮਣੇ ਆਉਣ ਤੋਂ ਬਾਅਦ, ਸਹਿਮਿਆਂ ਸ਼ਹਿਰ ਬੁਢਲਾਡਾ

04/04/2020 5:57:20 PM

ਬੁਢਲਾਡਾ (ਮਨਜੀਤ): ਸ਼ਹਿਰ ਬੁਢਲਾਡਾ ਦੀ ਇੱਕ ਮਸਜਿਦ ਵਿੱਚ ਨਿਜ਼ਾਮੂਦੀਨ ਦਿੱਲੀ ਤੋਂ ਆ ਕੇ ਠਹਿਰੇ ਮੁਸਲਿਮ ਸਮਾਜ ਦੇ ਤਿੰਨ ਵਿਅਕਤੀਆਂ 'ਚ ਕੋਰੋਨਾ ਵਾਇਰਸ ਨੂੰ ਪਾਏ ਜਾਣ ਨੂੰ ਲੈ ਕੇ ਬੁਢਲਾਡਾ ਸ਼ਹਿਰ ਅਤੇ ਆਸ-ਪਾਸ ਦਾ ਇਲਾਕਾ ਸਹਿਮ ਗਿਆ ਹੈ। ਸ਼ਨੀਵਾਰ ਇਨ੍ਹਾਂ ਕੇਸਾਂ ਨੂੰ ਲੈ ਕੇ ਸ਼ਹਿਰ 'ਚ ਲੋਕਾਂ ਦਾ ਆਮ ਜਨ ਜੀਵਨ ਥੋੜਾ ਮੱਠਾ ਰਿਹਾ ਅਤੇ ਲੋਕ ਬਜ਼ਾਰਾਂ 'ਚ ਨਾ-ਮਾਤਰ ਹੀ ਨਿਕਲੇ। ਬਾਜ਼ਾਰ ਸੁੰਨਸਾਨ ਰਹੇ ਅਤੇ ਖਾਣ-ਪੀਣ ਦੀਆਂ ਵਸਤਾਂ ਦੀ ਵੀ ਪਹਿਲਾਂ ਵਾਂਗ ਵਿੱਕਰੀ ਨਹੀਂ ਹੋ ਸਕੀ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸਭ ਕੁਝ ਆਮ ਵਾਂਗ ਹੋਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਪਰ ਬੁਢਲਾਡਾ ਵਿੱਚ ਕੋਰੋਨਾ ਵਾਇਰਸ ਦੇ ਤਿੰਨ ਮਾਮਲੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਲੋਕਾਂ ਵਿੱਚ ਡਰ ਬਣਿਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ  ਅਨੁਸਾਰ ਦੋ ਵਿਅਕਤੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਜਦਕਿ 6 ਦੀ ਰਿਪੋਰਟ ਨੈਗੇਟਿਵ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕੋਰੋਨਾ ਮੁਸੀਬਤ 'ਚ ਮੋਗਾ ਪੁਲਸ ਦਾ ਸ਼ਲਾਘਾਯੋਗ ਉਪਰਾਲਾ, ਕੀਤੇ 24 ਲੱਖ ਦਾਨ

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਕਡਾਊਨ ਦੇ ਚੱਲਦਿਆਂ ਸ਼ਹਿਰ ਵਿੱਚ ਕਰਫਿਊ ਬਰਕਰਾਰ ਹੈ ਪਰ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਅਤੇ ਹੋਰ ਲੋੜੀਂਦੀਆਂ ਵਸਤਾਂ ਖਰੀਦਣ ਦੀ ਥੌੜ੍ਹੀ ਮੋਟੀ ਨਰਮੀ ਵਰਤੀ ਜਾ ਰਹੀ ਸੀ ਪਰ ਸ਼ੁੱਕਰਵਾਰ ਦੀ ਸ਼ਾਮ ਦਿੱਲੀ ਦੀ ਨਿਜ਼ਾਮੂਦੀਨ ਜਮਾਤ 'ਚੋਂ ਪਰਤੇ ਬੁਢਲਾਡਾ ਦੀ ਮਸਜਿਦ ਵਿੱਚ ਠਹਿਰੇ 10 ਦੇ ਕਰੀਬ ਵਿਅਕਤੀਆਂ 'ਚੋਂ 3 ਮੁਸਲਿਮ ਵਿਅਕਤੀਆਂ ਜਿਨ੍ਹਾਂ ਵਿੱਚ ਦੋ ਔਰਤਾਂ ਸ਼ਾਮਲ ਹਨ, ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਆਈਸੋਲੇਟ ਵਾਰਡ ਵਿੱਚ ਸ਼ਿਫਟ ਕੀਤਾ ਹੈ। ਇਸ ਤੋਂ ਇਲਾਵਾ 2 ਵਿਅਕਤੀਆਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਇਸ ਦੇ ਮੱਦੇਨਜ਼ਰ ਲੋਕਾਂ 'ਚ ਡਰ ਮਹਿਸੂਸ ਹੋਣ ਲੱਗਿਆ ਹੈ।

ਇਹ ਵੀ ਪੜ੍ਹੋ:ਕਿਸਾਨਾਂ ਦੀ ਮੁਸ਼ਕਲ ਹੋਈ ਹੱਲ, ਲੋੜ ਪੈਣ 'ਤੇ ਕਰ ਸਕਦੈ ਹਨ ਇਨ੍ਹਾਂ ਨੰਬਰਾਂ 'ਤੇ ਫੋਨ

ਇਸ ਤੋਂ ਪਹਿਲਾਂ ਜਿੱਥੇ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਸ਼ੱਕੀ ਅਤੇ ਪਾਜ਼ੇਟਿਵ ਮਾਮਲੇ ਲਗਾਤਾਰ ਵਧ ਰਹੇ ਸਨ ਪਰ ਮਾਨਸਾ 'ਚ ਅਜਿਹਾ ਮਾਮਲਾ ਕੋਈ ਵੀ ਸਾਹਮਣੇ ਨਹੀਂ ਆਇਆ ਸੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਸਾ ਵਿੱਚ ਕੋਈ ਵੀ ਸ਼ੱਕੀ ਕੋਰੋਨਾ ਪਾਜ਼ੇਟਿਵ ਨਾ ਹੋਣ ਦਾ ਦਾਅਵਾ ਕੀਤਾ, ਪਰ ਦਿੱਲੀ ਦੀ ਨਿਜ਼ਾਮੂਦੀਨ ਤੋਂ ਪਰਤ ਕੇ ਬੁਢਲਾਡਾ ਆਏ ਤਿੰਨ ਮੁਸਲਿਮ ਵਿਅਕਤੀਆਂ ਵਿੱਚ ਕੋਰੋਨਾ ਪਾਜੇਟਿਵ ਪਾਏ ਜਾਣ ਤੋਂ ਬਾਅਦ ਹਡਕੰਪ ਮੱਚ ਗਿਆ ਹੈ। ਇਸ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਦੇ ਸੰਪਰਕ ਆਉਣ ਵਾਲੇ ਵਿਅਕਤੀਆਂ ਦੀ ਨਜਰਸ਼ਾਨੀ ਸ਼ੁਰੂ ਹੋ ਗਈ। ਜਿਨ੍ਹਾਂ ਦੀ ਭਾਲ ਅਤੇ ਸਨਾਖਤ ਕੀਤੀ ਜਾ ਰਹੀ ਹੈ। ਇਨ੍ਹਾਂ ਵਿਅਕਤੀਆਂ ਦੇ ਸੰਪਰਕ ਵਿੱਚ ਬੁਢਲਾਡਾ ਅਤੇ ਮਾਨਸਾ ਦੇ ਕੁਝ ਵਿਅਕਤੀਆਂ ਦੀ ਚਰਚਾ ਹੈ। ਸਿਹਤ ਵਿਭਾਗ ਅਨੁਸਾਰ ਇਨ੍ਹਾਂ ਸਾਰੇ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੇ ਸੈਂਪਲ ਲਏ ਜਾਣਗੇ। ਸਿਵਲ ਸਰਜਨ ਡਾ: ਲਾਲ ਚੰਦ ਠੁਕਰਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਤਿੰਨ ਮਾਮਲੇ ਪਾਜੇਟਿਵ ਆ ਚੁੱਕੇ ਹਨ। ਪਰ ਹੁਣ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜਿਨ੍ਹਾਂ ਦੀ ਰਿਪੋਰਟ ਉੱਪਰ ਭੇਜੀ ਜਾਵੇਗੀ। ਜੇਕਰ ਉਨ੍ਹਾਂ ਵਿਅਕਤੀਆਂ ਵਿੱਚ ਕਿਸੇ ਵਿੱਚ ਇਹ ਲੱਛਣ ਪਾਏ ਗਏ ਤਾਂ ਉਸ ਨੂੰ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਇਸ ਤੋਂ ਨਾ ਘਬਰਾਉਣ ਬਾਹਰੋਂ ਆਉਣ ਵਾਲੇ ਵਿਅਕਤੀਆਂ ਬਾਰੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਸੂਚਿਤ ਕਰਨ ਤਾਂ ਜੋ ਇਸ ਦਾ ਉਪਾਅ ਕੀਤਾ ਜਾ ਸਕੇ।

ਇਹ ਵੀ ਪੜ੍ਹੋ:ਕੁਆਰਿੰਟਾਈਨ ਦੌਰਾਨ 'ਜਗ ਬਾਣੀ' ਦੇਖ ਰਹੇ ਹਨ ਕੈਪਟਨ ਅਮਰਿੰਦਰ ਸਿੰਘ

ਇਸ ਸੰਬੰਧੀ ਸਬਜੀ ਯੂਨੀਅਨ ਦੇ ਆਗੂ ਰਾਧੇ ਸ਼ਿਆਮ, ਰਾਜੂ ਸ਼ਰਮਾ, ਟਿੰਕੂ, ਰਾਜੂ ਮਨਚੰਦਾ, ਸੰਜੇ ਫਰੂਟ ਵਾਲੇ, ਜੈ ਭਾਨ ਸੈਣੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਦਾ ਭੈਅ ਲੋਕਾਂ ਵਿੱਚ ਜਿਆਦਾ ਦੇਖਿਆ ਜਾ ਰਿਹਾ ਹੈ ਜੋ ਉਨ੍ਹਾਂ ਦੀ ਵਸਤਾਂ ਹਰ ਦਿਨ ਤੇਜੀ ਨਾਲ ਵਿਕ ਰਹੀਆਂ ਸਨ। ਉਨ੍ਹਾਂ ਦੀ ਸੇਲ ਵਿੱਚ ਵੀ ਵੱਡੀ ਖੜੋਤ ਆ ਗਈ ਹੈ, ਜਿਸ ਕਰਕੇ ਉਨ੍ਹਾਂ ਦੀ ਫਲ-ਸਬਜੀਆਂ ਦੀ ਪਹਿਲਾਂ ਦੇ ਮੁਕਾਬਲੇ ਸੇਲ ੨੦ ਫੀਸਦੀ ਰਹੀ।  ਉਨ੍ਹਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਜਿਸ ਕਰਕੇ ਉਹ ਹੋਰ ਸਬਜੀ ਬਾਹਰੋਂ ਨਹੀਂ ਮੰਗਵਾਉਣਗੇ, ਜੋ ਉਨ੍ਹਾਂ ਕੋਲ ਮਾਲ ਸਟੋਰ ਹੈ, ਉਹ ਹੀ ਵੇਚਣਗੇ।ਇਸੇ ਦੌਰਾਨ ਕਰਫਿਉ ਨੂੰ ਲੈ ਕੇ ਪੁਲਿਸ ਨੇ ਲੋਕਾਂ ਤੇ ਸਖਤੀ ਰੱਖੀ ਹੋਈ ਹੈ ਅਤੇ ਸ਼ਨੀਵਾਰ ਨੂੰ ਆਈ.ਟੀ.ਆਈ ਚੋਂਕ ਬੁਢਲਾਡਾ ਅਤੇ ਹੋਰ ਥਾਵਾਂ ਤੇ ਵਾਹਨਾਂ ਦੇ ਚਲਾਨ ਵੀ ਕੱਟੇ ਅਤੇ ਲੋਕਾਂ ਨੂੰ ਆਪਣੇ  ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਸੀ। ਥਾਣਾ ਸਿਟੀ ਦੇ ਮੁੱਖੀ ਗੁਰਦੀਪ ਸਿੰਘ, ਆਈ.ਟੀ.ਆਈ ਚੋਂਕ ਦੇ ਇੰ: ਤਰਸੇਮ ਸ਼ਰਮਾ ਈ.ਓ ਵਿੰਗ ਮਾਨਸਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੇ-ਮਤਲਬੇ ਸ਼ਹਿਰ ਅਤੇ ਪਿੰਡਾਂ ਵਿੱਚ ਨਾ-ਘੁੰਮਣ, ਆਪਣੇ ਘਰਾਂ ਵਿੱਚ ਰਹਿ ਕੇ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਣ ਤਾਂ ਜੋ ਇਸ ਨਾਮੁਰਾਦ ਬਿਮਾਰੀ ਨੂੰ ਟੱਕਰ ਦਿੱਤੀ ਜਾ ਸਕੇ।


Shyna

Content Editor

Related News