ਬੁੱਢੇ ਦਰਿਆ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜਿਆ, ਤਸਵੀਰਾਂ 'ਚ ਦੇਖੋ ਕਿਹੋ ਜਿਹੇ ਬਣ ਗਏ ਹਾਲਾਤ
Wednesday, Jul 12, 2023 - 03:42 PM (IST)
ਭਾਮੀਆਂ ਕਲਾਂ (ਜਗਮੀਤ) : ਬੁੱਢੇ ਦਰਿਆ 'ਚ ਪਾਣੀ ਦਾ ਵਹਾਅ ਤੇਜ਼ ਹੋ ਗਿਆ ਹੈ। ਇਸ ਨਾਲ ਪਾਣੀ ਐੱਮ. ਐੱਸ. ਕਾਲੋਨੀ, ਸੀ. ਐੱਮ. ਸੀ. ਕਾਲੋਨੀ, ਗੁਰੂ ਰਾਮਦਾਸ ਨਗਰ, ਮਾਤਾ ਰਾਣੀ ਕਾਲੋਨੀ, ਵ੍ਰਿੰਦਾਵਨ ਕਾਲੋਨੀ 'ਚ ਦਾਖ਼ਲ ਹੋ ਗਿਆ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੀ. ਐੱਮ. ਸੀ. ਕਾਲੋਨੀ ਦੇ ਸੈਂਕੜੇ ਘਰਾਂ 'ਚ ਬੁੱਢੇ ਦਰਿਆ ਦਾ ਓਵਰਫਲੋ ਹੋਇਆ ਪਾਣੀ ਕਰੀਬ 3 ਤੋਂ 4 ਫੁੱਟ ਤੱਕ ਭਰ ਗਿਆ ਹੈ।
ਲੋਕ ਆਪਣਾ ਜ਼ਰੂਰੀ ਸਾਮਾਨ ਘਰਾਂ 'ਚੋਂ ਕੱਢ ਸੁਰੱਖਿਅਤ ਥਾਵਾਂ ਵੱਲ ਲਿਜਾ ਰਹੇ ਹਨ। ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ ਸੀ. ਐੱਮ. ਸੀ. ਕਾਲੋਨੀ 'ਚ ਨੌਜਵਾਨ ਸਿਮਰਨਜੀਤ ਸਿੰਘ ਹੁੰਦਲ, ਰਜਿੰਦਰ ਸਿੰਘ ਹੁੰਦਲ, ਲਵਪ੍ਰੀਤ ਸਿੰਘ ਅਤੇ ਹੋਰ ਨੌਜਵਾਨ ਪਾਣੀ ਦੀ ਮਾਰ ਹੇਠ ਆਏ ਲੋਕਾਂ ਅਤੇ ਸਾਮਾਨ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਮਦਦ ਕਰ ਰਹੇ ਹਨ।
ਇਹ ਵੀ ਪੜ੍ਹੋ : ਰੇਲ ਦਾ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਅਹਿਮ ਖ਼ਬਰ, ਰੱਦ ਹੋ ਗਈਆਂ ਇਹ ਟਰੇਨਾਂ
ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਰਾਹੀਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਪ੍ਰਸ਼ਾਸ਼ਨ ਦੇ ਅਧਿਕਾਰੀਆਂ ਵੱਲੋਂ ਵੀ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ