ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ, ''ਬੁੱਢੇ ਨਾਲੇ'' ਦੀ ਸਫ਼ਾਈ ਲਈ ਬਜਟ ''ਚ ਹੋਇਆ ਇਹ ਐਲਾਨ
Monday, Mar 08, 2021 - 01:57 PM (IST)
ਲੁਧਿਆਣਾ : ਪੰਜਾਬ ਸਰਕਾਰ ਦੇ ਕਾਰਜਕਾਲ ਦੇ ਆਖ਼ਰੀ ਬਜਟ ਦੌਰਾਨ ਅੱਜ ਮਹਾਂਨਗਰ 'ਚ ਸਥਿਤ ਬੁੱਢੇ ਨਾਲੇ ਦੀ ਸਾਫ-ਸਫਾਈ ਸਬੰਧੀ ਅਹਿਮ ਐਲਾਨ ਕੀਤਾ ਗਿਆ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਜਟ ਭਾਸ਼ਣ ਪੜ੍ਹਦਿਆਂ ਦੱਸਿਆ ਕਿ ਬੁੱਢੇ ਨਾਲੇ ਦੀ ਸਾਫ਼-ਸਫ਼ਾਈ ਲਈ 650 ਕਰੋੜ ਰੁਪਏ ਖ਼ਰਚੇ ਜਾਣਗੇ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਕਾਫੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਮੁੜ ਬੰਦ ਹੋ ਸਕਦੇ ਨੇ ਰੈਸਟੋਰੈਂਟ, ਮਾਲਜ਼ ਤੇ ਸਿਨੇਮਾ ਘਰ
ਦੱਸਣਯੋਗ ਹੈ ਕਿ ਬੁੱਢੇ ਨਾਲੇ ਦੇ ਪ੍ਰਦੂਸ਼ਣ ਕਾਰਨ ਲੁਧਿਆਣਾ ਹੀ ਨਹੀਂ, ਸਗੋਂ ਸਤਲੁਜ ਦੇ ਖੇਤਰ 'ਚ ਆਉਣ ਵਾਲੇ ਮਾਲਵਾ ਅਤੇ ਰਾਜਸਥਾਨ ਦੇ ਕੁੱਝ ਜ਼ਿਲ੍ਹੇ ਵੀ ਪ੍ਰਭਾਵਿਤ ਹਨ।
ਇਹ ਵੀ ਪੜ੍ਹੋ : 'ਖੁਰਾਲਗੜ੍ਹ' ਜਾਣ ਵਾਲੀਆਂ ਸੰਗਤਾਂ ਲਈ ਸਰਕਾਰ ਦਾ ਵੱਡਾ ਤੋਹਫ਼ਾ, ਬਜਟ 'ਚ ਕੀਤਾ ਇਹ ਐਲਾਨ
ਪਿਛਲੇ 10 ਸਾਲਾਂ ਤੋਂ ਦਰਿਆ ਸਾਫ਼ ਤਾਂ ਨਹੀਂ ਹੋਇਆ, ਉਲਟਾ ਨਗਰ ਨਿਗਮ ਨੇ ਉਸੇ ਪੁਲੀ ਦੇ ਦੋਹਾਂ ਪਾਸੇ ਕੂੜੇ ਦੇ 2 ਸੈਕੰਡਰੀ ਡੰਪ ਜ਼ਰੂਰ ਬਣਾ ਦਿੱਤੇ, ਜਿਸ ਕਾਰਨ ਲੁਧਿਆਣਾ ਵਾਸੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਨੋਟ : ਬੁੱਢੇ ਨਾਲੇ ਦੀ ਸਫਾਈ ਲਈ ਬਜਟ 'ਚ ਕੀਤੇ ਗਏ ਐਲਾਨ ਬਾਰੇ ਦਿਓ ਰਾਏ