ਬੁੱਢੇ ਨਾਲੇ ਦਾ ਪ੍ਰਦੂਸ਼ਣ ਵਧਾਉਣ ਵਾਲੇ ਮੁਲਜ਼ਮ ਖ਼ਿਲਾਫ਼ ਐਕਸ਼ਨ
Sunday, Nov 23, 2025 - 06:43 PM (IST)
ਲੁਧਿਆਣਾ (ਅਨਿਲ): ਪੀ. ਏ. ਯੂ. ਥਾਣੇ ਦੀ ਪੁਲਸ ਨੇ ਡੇਅਰੀ ਦਾ ਕੂੜਾ ਬੁੱਢੇ ਦਰਿਆ ਵਿਚ ਸੁੱਟਣ ਵਾਲੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਐੱਸ.ਐੱਚ.ਓ. ਸਤਨਾਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਸਹਾਇਕ ਇੰਜੀਨੀਅਰ ਸ਼ਹਿਰੀ ਜਲ ਪ੍ਰਬੰਧਨ ਅਧਿਕਾਰੀ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਡੇਅਰੀ ਮਾਲਕ ਗੌਰਵ ਸਤਪਾਲ ਡੇਅਰੀ ਕੰਪਲੈਕਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
