ਬਸਪਾ ਆਗੂਆਂ ਨੇ ਕੀਤੀ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ

Monday, Apr 02, 2018 - 05:02 AM (IST)

ਸੁਲਤਾਨਪੁਰ ਲੋਧੀ, (ਧੀਰ)- ਦੇਸ਼ ਦੀ ਮੋਦੀ ਸਰਕਾਰ ਦਾ ਸੂਫੜਾ ਸਾਫ ਕਰਨ ਦੀ ਜ਼ਰੂਰਤ ਹੈ। ਜੇਕਰ ਮੋਦੀ ਸਰਕਾਰ ਨੂੰ 2019 ਦੀਆਂ ਚੋਣਾਂ 'ਚ ਸੱਤਾ ਤੋਂ ਲਾਂਭੇ ਨਾ ਕੀਤਾ ਤਾਂ ਦੇਸ਼ 'ਚ ਅਰਾਜਕਤਾ ਫੈਲ ਜਾਵੇਗੀ ਤੇ ਦੇਸ਼ ਟੁੱਟ ਵੀ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪਿੰਡ ਚੁਲੱਧਾ ਵਿਖੇ ਬਸਪਾ ਆਗੂਆਂ ਦੇ ਨਾਲ ਮੋਦੀ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕਰਨ ਮੌਕੇ ਜਲੰਧਰ ਜ਼ੋਨ ਦੇ ਬਸਪਾ ਕੋਆਰਡੀਨੇਟਰ ਤਰਸੇਮ ਸਿੰਘ ਡੋਲਾ ਨੇ ਕੀਤੇ। ਉਨ੍ਹਾਂ ਕਿਹਾ ਕਿ ਜੋ ਐੱਸ. ਸੀ./ਐੱਸ. ਟੀ. ਐਕਟ ਦਾ ਫੈਸਲਾ ਅਨੁਸੂਚਿਤ ਜਾਤੀਆਂ ਦੇ ਲੋਕਾਂ ਦਾ ਖਿਲਾਫ ਮਾਣਯੋਗ ਸੁਪਰੀਮ ਕੋਰਟ ਨੇ ਦਿੱਤਾ ਹੈ ਉਹ ਬਹੁਤ ਹੀ ਮੰਦਭਾਗਾ ਹੈ। ਜੇਕਰ ਕੇਂਦਰ ਦੀ ਸਰਕਾਰ ਇਸ ਦੀ ਪੈਰਵਾਈ ਕਰਦੀ ਹੈ ਤਾਂ ਦਲਿਤਾਂ ਦੇ ਖਿਲਾਫ ਜੋ ਫੈਸਲਾ ਆਇਆ ਹੈ ਉਹ ਨਹੀਂ ਆਉਂਦਾ। 
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਸੁਪਰੀਮ ਕੋਰਟ 'ਚ ਰੀਵਿਊ ਪਟੀਸ਼ਨ ਪਾਉਣੀ ਚਾਹੀਦੀ ਹੈ ਤਾਂ ਦਲਿਤ ਲੋਕਾਂ ਦੇ ਹੋਏ ਜ਼ਖਮਾਂ 'ਤੇ ਮਰ੍ਹਮ ਪੱਟੀ ਹੋ ਸਕੇ। ਡਾ. ਬਲਕਾਰ ਸਿੰਘ ਉੱਘੇ ਸਮਾਜ ਸੇਵਕ ਨੇ ਵੀ ਸੰਬੋਧਨ ਕੀਤਾ ਤੇ ਕਿਹਾ ਕਿ ਅਸੀਂ ਵੱਧ ਤੋਂ ਵੱਧ ਸਾਥੀਆਂ ਨਾਲ ਸੰਪਰਕ ਕਰਕੇ ਭਾਰਤ ਬੰਦ ਕਰਾਉਣ ਲਈ ਉਪਰਾਲੇ ਕਰਾਂਗੇ ਤਾਂ ਦਲਿਤ ਵਿਰੋਧੀ ਸਰਕਾਰ ਦਾ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਸਕੇ। ਇਸ ਮੌਕੇ ਅਮਰੀਕ ਸਿੰਘ, ਦਲਬੀਰ ਸਿੰਘ, ਸੰਤੋਖ ਸਿੰਘ, ਕਸ਼ਮੀਰ ਸਿੰਘ, ਪਿਆਰਾ ਸਿੰਘ, ਅਮਰਜੀਤ ਸਿੰਘ, ਬਿਕਰ ਸਿੰਘ, ਕਸ਼ਮੀਰਾ, ਰੇਸ਼ਮ ਸਿੰਘ, ਸ਼ਿੰਗਾਰਾ ਸਿੰਘ, ਜਸਵੰਤ ਸਿੰਘ, ਜਗੀਰ ਸਿੰਘ ਆਦਿ ਵੀ ਹਾਜ਼ਰ ਸਨ।


Related News