ਬਸਪਾ ਅੰਬੇਡਕਰ ਨੇ ਪੈਦਲ ਮਾਰਚ ਦੌਰਾਨ ਕੱਢੇ ਹਾੜ੍ਹੇ

Friday, Aug 11, 2017 - 04:07 AM (IST)

ਬਸਪਾ ਅੰਬੇਡਕਰ ਨੇ ਪੈਦਲ ਮਾਰਚ ਦੌਰਾਨ ਕੱਢੇ ਹਾੜ੍ਹੇ

ਅੰਮ੍ਰਿਤਸਰ,   (ਲਖਬੀਰ)-  ਬਹੁਜਨ ਸਮਾਜ ਪਾਰਟੀ ਅੰਬੇਡਕਰ ਵੱਲੋਂ ਸੂਬੇ ਦੇ ਡਿਪਟੀ ਕਮਿਸ਼ਨਰਾਂ ਤੇ ਸਬ-ਡਵੀਜ਼ਨਾਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਯਾਦ ਪੱਤਰ ਦਿੱਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪਾਰਟੀ ਦੇ ਯੂਥ ਨੇਤਾ ਕੰਵਲਜੀਤ ਸਿੰਘ ਸਹੋਤਾ ਦੀ ਅਗਵਾਈ ਹੇਠ ਪੈਦਲ ਮਾਰਚ ਡੇਰਾ ਨਟ ਪੀਰ ਨੇੜੇ ਥਾਣਾ ਐੱਨ. ਆਰ. ਆਈ. ਤੋਂ ਡੀ. ਸੀ. ਦਫਤਰ ਨੂੰ ਪਾਰਟੀ ਪ੍ਰਧਾਨ ਦੇਵੀ ਦਾਸ ਨਾਹਰ ਨੇ ਝੰਡੀ ਦੇ ਕੇ ਰਵਾਨਾ ਕਰਦਿਆਂ ਹਾੜ੍ਹੇ ਕੱਢੇ। ਬਸਪਾ ਆਗੂ ਨਾਹਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੈਨੀਫੈਸਟੋ ਦੌਰਾਨ ਜੋ ਵਾਅਦੇ ਦਲਿਤ ਪਰਿਵਾਰਾਂ ਨਾਲ ਕੀਤੇ ਸਨ, ਕਰੀਬ 4 ਮਹੀਨੇ ਬੀਤ ਜਾਣ ਮਗਰੋਂ ਵੀ ਪੂਰੇ ਨਹੀਂ ਕੀਤੇ। ਸਰਕਾਰ ਪੂਰੀ ਤਰ੍ਹਾਂ ਵਾਅਦਿਆਂ ਭੱਜ ਚੁੱਕੀ ਹੈ।
ਕੰਵਲਜੀਤ ਸਿੰਘ ਸਹੋਤਾ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਦੇਸ਼ ਦੀ ਆਜ਼ਾਦੀ ਨੂੰ ਤਕਰੀਬਨ 70 ਸਾਲ ਦਾ ਸਮਾਂ ਹੋ ਚੁੱਕਾ ਹੈ, ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਦਲਿਤਾਂ ਨਾਲ ਝੂਠੇ ਵਾਅਦੇ ਕਰ ਕੇ ਸਰਕਾਰਾਂ ਬਣਾਉਣ ਪਿੱਛੋਂ ਕਦੇ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਦਲਿਤ ਸਮਾਜ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਬਣਦੇ ਹੱਕ ਲੈਣ ਲਈ ਬਸਪਾ ਅੰਬੇਡਕਰ ਦੇ ਝੰਡੇ ਹੇਠ ਇਕੱਠੇ ਹੋਣਾ ਪਵੇਗਾ ਕਿਉਂਕਿ ਬਸਪਾ (ਅ) ਹੀ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ।
ਇਸ ਪੈਦਲ ਮਾਰਚ 'ਚ ਆਗੂ ਸ਼ੰਕਰ ਸਿੰਘ ਸਹੋਤਾ, ਕਰਨੈਲ ਸਿੰਘ ਨਵਾਂ ਪਿੰਡ, ਹਰਦੀਪ ਸਿੰਘ ਰਸੂਲਪੁਰ, ਸੁਖਦੇਵ ਸਿੰਘ ਵੇਰਕਾ, ਕਸ਼ਮੀਰ ਸਿੰਘ ਨਵਾਂ ਪਿੰਡ, ਬੀਬੀ ਮਾਇਆ, ਕਰਮ ਸਿੰਘ, ਸੁਖਰਾਜ ਸਿੰਘ, ਮਲਕੀਤ ਸਿੰਘ, ਬੀਬੀ ਮਨਜੀਤ ਕੌਰ, ਗੁਰਮੀਤ ਕੌਰ, ਕੁਲਦੀਪ ਸਿੰਘ, ਹਰਜੀਤ ਸਿੰਘ ਲੱਡੂ, ਜਸਵੰਤ ਸਿੰਘ, ਗੁਰਮੀਤ ਸਿੰਘ ਨਿੰਮਾ, ਰਣਧੀਰ ਕੌਰ, ਸੁਖਦੇਵ ਸਿੰਘ, ਲਖਵਿੰਦਰ ਕੌਰ, ਹਰਦੀਪ ਸਿੰਘ, ਮਨਜੀਤ ਕੌਰ, ਮਨੋਹਰ ਸਿੰਘ, ਬੀਬੀ ਸ਼ਾਂਤੀ, ਬਲਦੇਵ ਸਿੰਘ, ਬੱਬੂ, ਸਾਹਿਬ ਸਿੰਘ ਖਾਸਾ, ਰਾਜਵਿੰਦਰ ਸਿੰਘ ਭੱਟੀ, ਸਵਿੰਦਰ ਸਿੰਘ, ਮੈਡਮ ਸੁਨੀਤਾ, ਜਸਵਿੰਦਰ ਕੌਰ, ਹਰਜਿੰਦਰ ਕੌਰ, ਬਾਬਾ ਕਲਿਆਣ, ਪਰਮਜੀਤ ਕੌਰ, ਠੇਕੇਦਾਰ ਭਜਨ ਸਿੰਘ, ਅਮਰਪ੍ਰੀਤ ਗਰੇਵਾਲ, ਸੂਰਜ ਤੇ ਪਰਮਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਪਾਰਟੀ ਵਰਕਰ ਸ਼ਾਮਿਲ ਸਨ।


Related News