ਫਿਰੋਜ਼ਪੁਰ ਸਰਹੱਦ ਤੋਂ ਬੀ. ਐੱਸ. ਐੱਫ. ਵਲੋਂ 25 ਕਰੋੜ ਦੀ ਹੈਰੋਇਨ ਤੇ ਹਥਿਆਰ ਬਰਾਮਦ

Sunday, May 10, 2020 - 09:42 AM (IST)

ਫਿਰੋਜ਼ਪੁਰ ਸਰਹੱਦ ਤੋਂ ਬੀ. ਐੱਸ. ਐੱਫ. ਵਲੋਂ 25 ਕਰੋੜ ਦੀ ਹੈਰੋਇਨ ਤੇ ਹਥਿਆਰ ਬਰਾਮਦ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀ. ਐੱਸ. ਐੱਫ. ਵੱਲੋਂ 25 ਕਰੋੜ ਰੁਪਏ ਦੇ ਅੰਤਰ ਰਾਸ਼ਟਰੀ ਮੁੱਲ ਦੀ 5 ਕਿੱਲੋ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦੇ ਹੋਏ ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਅਫਸਰ ਨੇ ਦੱਸਿਆ ਕਿ ਇਹ ਹੈਰੋਇਨ ਅਤੇ ਹਥਿਆਰ ਪਾਕਿਸਤਾਨੀ ਤਸਕਰਾਂ ਵੱਲੋਂ ਭੇਜੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਬੀ. ਐੱਸ. ਐੱਫ. ਦੀ 14 ਬਟਾਲੀਅਨ ਨੇ 2 ਅਤੇ 1 ਲੀਟਰ ਦੀਆਂ ਬੋਤਲਾਂ 'ਚ ਬੰਦ ਇਹ ਹੈਰੋਇਨ ਅਤੇ ਇਕ 9 ਐੱਮ. ਐੱਮ. ਦੀ ਪਿਸਤੌਲ, ਇਕ ਮੈਗਜ਼ੀਨ ਅਤੇ 4 ਕਾਰਤੂਸ ਬਰਾਮਦ ਕੀਤੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਭਾਰਤੀ ਤਸਕਰਾਂ ਵਲੋਂ ਇਹ ਹੈਰੋਇਨ ਦੀ ਡਲਿਵਰੀ ਲੈ ਕੇ ਅੱਗੇ ਪਹੁੰਚਾਈ ਜਾਣੀ ਸੀ ਪਰ ਬੀ. ਐੱਸ. ਐੱਫ. ਦੀ ਚੌਕਸੀ ਕਾਰਨ ਇਹ ਹਥਿਆਰ ਅਤੇ ਹੈਰੋਇਨ ਫੜ੍ਹ ਲਈ ਗਈ ਅਤੇ ਬੀ. ਐੱਸ. ਐੱਫ. ਨੇ ਭਾਰਤੀ ਅਤੇ ਪਾਕਿਸਤਾਨੀ ਤਸਕਰਾਂ ਦੇ ਮਨਸੂਬਿਆਂ ਨੂੰ ਫੇਲ ਕਰ ਦਿੱਤਾ ਹੈ।
 


author

Babita

Content Editor

Related News