ਸਾਲ 2020 ਦੌਰਾਨ ਬੀ.ਐੱਸ.ਐੱਫ. ਨੇ ਫਿਰੋਜ਼ਪੁਰ ’ਚੋਂ ਬਰਾਮਦ ਕੀਤੀ ਕਰੋੜਾਂ ਦੀ ਹੈਰੋਇਨ

Wednesday, Dec 30, 2020 - 06:14 PM (IST)

ਸਾਲ 2020 ਦੌਰਾਨ ਬੀ.ਐੱਸ.ਐੱਫ. ਨੇ ਫਿਰੋਜ਼ਪੁਰ ’ਚੋਂ ਬਰਾਮਦ ਕੀਤੀ ਕਰੋੜਾਂ ਦੀ ਹੈਰੋਇਨ

ਫਿਰੋਜ਼ਪੁਰ (ਕੁਮਾਰ): ਇਨ੍ਹਾਂ ਦਿਨਾਂ ’ਚ ਪੰਜਾਬ ’ਚ ਭਾਰੀ ਧੁੰਦ ਪੈ ਰਹੀ ਹੈ ਅਤੇ ਇਸ ਧੁੰਦ ਨੂੰ ਦੇਖਦੇ ਹੋਏ ਪਾਕਿਸਤਾਨੀ ਅਤੇ ਭਾਰਤੀ ਤਸਕਰ ਆਪਣੀ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਤੇਜ਼ ਕਰਨਗੇ ਅਤੇ ਇਸ ਕੋਹਰੇ ਨੂੰ ਦੇਖ਼ਦੇ ਹੋਏ ਬੀ.ਐੱਸ.ਐੱਫ ਵਲੋਂ ਪੰਜਾਬ ਭਰ ਦੀ ਭਾਰਤ ਪਾਕਿਸਤਾਨ ਸਰਹੱਦਾਂ ’ਤੇ ਸੁਰੱਖਿਆ ਅਤੇ ਪੈਟਰੋਲਿੰਗ ਹੋਰ ਸਖ਼ਤ ਕਰ ਦਿੱਤੀ ਗਈ ਹੈ ਅਤੇ ਫੈਸਿੰਗ ਦੇ ਨਾਲ-ਨਾਲ ਸਤਲੁਜ ਦਰਿਆ ’ਚ ਵੀ ਮੋਟਰ ਬੋਟਸ ਦੇ ਜ਼ਰੀਏ ਪੈਟਰੋਲਿੰਗ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕਿਸਾਨੀ ਘੋਲ ’ਚ ਸ਼ਾਮਲ ਟਿਕਰੀ ਸਰਹੱਦ 'ਤੇ ਇੱਕ ਹੋਰ ਨੌਜਵਾਨ ਦੀ ਹੋਈ ਮੌਤ

ਪੰਜਾਬ ਦੀ ਭਾਰਤ ਪਾਕਿ ਸਰਹੱਦਾਂ ਦੇ ਰਸਤੇ ਪਾਕਿਸਤਾਨੀ ਤਸਕਰਾਂ ਵਲੋਂ ਕੋਵਿਡ-19 ਦੇ ਦੌਰਾਨ ਖੁੱਲ੍ਹ ਕੇ ਹੈਰੋਇਨ ਅਤੇ ਹਥਿਆਰ ਭੇਜੇ ਗਏ ਅਤੇ ਭਾਰਤ ਪਾਕਿ ਬਾਰਡਰ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਸਾਲ 2020 ਦੌਰਾਨ ਪਾਕਿਸਤਾਨੀ ਤਸਕਰਾਂ ਵਲੋਂ ਭੇਜੀ ਗਈ 498 ਕਿਲੋ 265 ਗ੍ਰਾਮ ਹੈਰੋਇਨ ਫੜ੍ਹਨ ’ਚ ਸਫ਼ਲਤਾ ਹਾਸਲ ਕੀਤੀ ਹੈ। ਬੀ.ਐੱਸ.ਐੱਫ. ਦੇ ਨਾਲ-ਨਾਲ ਪੰਜਾਬ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਵੀ ਭਾਰੀ ਮਾਤਰਾ ’ਚ ਹੈਰੋਇਨ ਫੜ੍ਹਨ ’ਚ ਸਫ਼ਲਤਾ ਹਾਸਲ ਕੀਤੀ ਹੈ। ਬੀ.ਐੱਸ.ਐੱਫ ਪੰਜਾਬ ਫਰੰਟੀਅਰ ਦੇ ਡੀ.ਆਈ.ਜੀ. ਕਮ ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕਿ ਬੀ.ਐੱਸ.ਐੱਫ ਦੇ ਜਵਾਨ ਪਾਕਿਤਸਾਨ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਸਾਲ 2020 ਦੌਰਾਨ ਜਿੱਥੇ ਬੀ.ਐੱਸ.ਐੱਫ ਨੇ ਪਾਕਿਸਤਾਨੀ ਤਸਕਰਾਂ ਨੂੰ ਭੇਜੀ ਗਈ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ, ਉਥੇ ਪਾਕਿਸਤਾਨੀ ਘੁਸਪੈਠੀਆਂ ਨੂੰ ਵੀ ਫੜਿ੍ਹਆ ਗਿਆ ਹੈ। ਬੀ.ਐੱਸ.ਐੱਫ ਪੰਜਾਬ ਫਰੰਟੀਅਰ ਦੇ ਅਧਿਕਾਰੀਆਂ ਦੇ ਮੁਤਾਬਕ ਪੰਜਾਬ ਦੀਆਂ ਭਾਰਤ-ਪਾਕਿ ਸਰਹੱਦਾਂ ’ਤੇ ਬੀ.ਐੱਸ.ਐੱਫ ਨੇ ਪੰਜਾਬ ਭਰ ’ਚ ਵੱਖ-ਵੱਖ ਤਰ੍ਹਾਂ ਦੇ 36 ਹਥਿਆਰ, 57 ਮੈਗਜੀਨ, 650 ਕਾਰਤੂਸ, 6 ਪਾਕਿਸਤਾਨ ਮੋਬਾਇਲ ਫੋਨ ਕੰਪਨੀਆਂ ਦੇ ਸਿਮ ਕਾਰਡ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ: ਕਿਸਾਨ ਸੰਘਰਸ਼ ਦਾ ਸਮਰਥਨ ਕਰਨ ਦਾ ਇੱਕ ਢੰਗ ਇਹ ਵੀ, ਪੇਂਟਿੰਗਾਂ ਰਾਹੀਂ ਬਿਆਨੀ ਲੋਕ ਆਵਾਜ਼

ਏਜੰਸੀਆਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਦੇ ਮੁਤਾਬਕ ਭਾਰਤ ’ਚ ਹੈਰੋਇਨ, ਹਥਿਆਰ ਅਤੇ ਤਸਕਰ ਭੇਜਣ ’ਚ ਪਾਕਿਸਤਾਨੀ ਫੌਜ ਪੂਰੀ ਤਰ੍ਹਾਂ ਨਾਲ ਦੇਸ਼ ਵਿਰੋਧੀ ਤਾਕਤਾਂ ਨੂੰ ਮਦਦ ਦਿੰਦੀ ਹੈ ਅਤੇ ਪਾਕਿਸਤਾਨੀ ਫੌਜ ਵਲੋਂ ਪਾਕਿਸਤਾਨੀ ਵਲੋਂ ਵੱਖ-ਵੱਖ ਘੰਟਿਆਂ ਦੇ ਹਿਸਾਬ ਨਾਲ ਤਸਕਰਾਂ ਨੂੰ ਵੇਚ ਦਿੱਤੀਆਂ ਜਾਂਦੀਆਂ ਹਨ ਅਤੇ ਉਸ ਨੂੰ ਨਿਸ਼ਚਿਤ ਸਮੇਂ ’ਚ ਪਾਕਿਸਤਾਨੀ ਤਸਕਰ ਭਾਰਤ ’ਚ ਜਿੰਨੀ ਮਰਜ਼ੀ ਚਾਹੇ ਹੈਰੋਇਨ ਅਤੇ ਹਥਿਆਰ ਭੇਜ ਸਕਦੇ ਹਨ। ਬੀ.ਐੱਸ.ਐੱਫ. ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਦੀਆਂ ਸਾਰੀਆਂ ਸਰਹੱਦਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਵਲੋਂ ਵਿਸ਼ੇਸ਼ ਆਦੇਸ਼ ਜਾਰੀ ਕਰਦੇ ਹੋਏ ਸਰਹੱਦ ਦੇ ਨਾਲ ਤਾਰ ਦੇ ਪਾਰ ਲੱਗਦੀ ਜ਼ਮੀਨਾਂ ’ਚ ਉੱਚੀਆਂ ਫਸਲਾਂ ਦੀ ਬਿਜਾਈ ਕਰਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। 


author

Shyna

Content Editor

Related News