ਹੈਰੋਇਨ ਸਮੱਗਲਿੰਗ ਦੇ ਮਾਮਲਿਆਂ 'ਚ BSF ਨੇ ਪੁਲਸ ਜਾਂਚ ਦੀ ਬਜਾਏ NCB ਨੂੰ ਸੌਂਪੀ ਜ਼ਿੰਮੇਵਾਰੀ

Monday, Mar 04, 2024 - 04:41 PM (IST)

ਹੈਰੋਇਨ ਸਮੱਗਲਿੰਗ ਦੇ ਮਾਮਲਿਆਂ 'ਚ BSF ਨੇ ਪੁਲਸ ਜਾਂਚ ਦੀ ਬਜਾਏ NCB ਨੂੰ ਸੌਂਪੀ ਜ਼ਿੰਮੇਵਾਰੀ

ਅੰਮ੍ਰਿਤਸਰ(ਨੀਰਜ)- ਪਿਛਲੇ 4 ਮਹੀਨਿਆਂ ਦੌਰਾਨ ਬੀ. ਐੱਸ. ਐੱਫ. ਵੱਲੋਂ 12 ਭਾਰਤੀ ਸਮੱਗਲਰ ਫੜੇ ਜਾ ਚੁੱਕੇ ਹਨ, ਜਿਸ ਵਿਚ ਕੁਝ ਸਮੱਗਲਰ ਬੀ. ਐੱਸ. ਐੱਫ. ਅਤੇ ਪੁਲਸ ਦੇ ਜੁਆਇੰਟ ਆਪ੍ਰੇਸ਼ਨ ਦੌਰਾਨ ਵੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜੋ ਹੈਰੋਇਨ ਦੀ ਖੇਪ ਨੂੰ ਟਿਕਾਣੇ ਲਗਾਉਣ ਦਾ ਯਤਨ ਕਰ ਰਹੇ ਸਨ ਜਾਂ ਫਿਰ ਹੈਰੋਇਨ ਦੀ ਖੇਪ ਨੂੰ ਰਸੀਵ ਕਰਨ ਲਈ ਆਏ ਸਨ ਪਰ ਜ਼ਿਆਦਾਤਰ ਮਾਮਲਿਆਂ ਵਿਚ ਬੀ. ਐੱਸ. ਐੱਫ. ਵੱਲੋਂ ਇਨ੍ਹਾਂ ਕੇਸਾਂ ਦੀ ਜਾਂਚ ਪੁਲਸ ਨੂੰ ਦੇਣ ਦੀ ਬਜਾਏ ਐੱਨ. ਸੀ. ਬੀ. ਨੂੰ ਸੌਂਪੀ ਜਾ ਰਹੀ ਹੈ। ਹਾਲਾਂਕਿ ਬੀਤੇ ਦਿਨ ਇਕ ਸਮੱਗਲਰ ਨੂੰ ਰਮਦਾਸ ਦੇ ਇਲਾਕੇ ਵਿਚ ਐੱਸ. ਐੱਚ. ਓ. ਸੀ. ਅਤੇ ਬੀ. ਐੱਸ. ਐੱਫ. ਦੇ ਜੁਆਇੰਟ ਆਪ੍ਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਦੇਖਣ ਵਿਚ ਆਇਆ ਹੈ ਕਿ ਜਿਸ ਤਰ੍ਹਾਂ ਦਾ ਤਾਲਮੇਲ ਕੇਂਦਰੀ ਅਤੇ ਰਾਜ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਵਿਚ ਹੋਣਾ ਚਾਹੀਦਾ ਹੈ, ਉਸ ਤਰ੍ਹਾਂ ਦਾ ਨਹੀਂ ਹੈ।

ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਵੱਡੀ ਵਾਰਦਾਤ ਦੀ ਖ਼ਬਰ, ਪਾਕਿਸਤਾਨੀ ਮੁੰਡਿਆਂ ਨਾਲ ਝਗੜੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਘੱਟ ਹੋ ਰਹੀ ਹੈ ਡਰੋਨਸ ਅਤੇ ਸਮੱਗਲਰਾਂ ਦੀ ਮੂਵਮੈਂਟ

ਪਿਛਲੇ ਦੋ ਮਹੀਨਿਆਂ ਦੌਰਾਨ ਸਰਹੱਦੀ ਇਲਾਕਿਆਂ ਸਮੇਤ ਸ਼ਹਿਰੀ ਇਲਾਕਿਆਂ ਵਿਚ ਸੰਘਣੀ ਧੁੰਦ ਪਈ ਰਹੀ ਜਿਸ ਕਾਰਨ ਭਾਰਤ ਅਤੇ ਪਾਕਿਸਤਾਨ ਦੋਨਾਂ ਪਾਸਿਓਂ ਸਮੱਗਲਰਾਂ ਨੇ ਆਪਣੀਆਂ ਗਤੀਵਿਧੀਆਂ ਨੂੰ ਵਧਾ ਦਿੱਤਾ ਸੀ ਪਰ ਫਿਲਹਾਲ ਮੌਸਮ ਸਾਫ਼ ਹੋ ਚੁੱਕਾ ਹੈ, ਜਿਸ ਕਾਰਨ ਸਮੱਗਲਰਾਂ ਅਤੇ ਡਰੋਨਸ ਦੀ ਮੂਵਮੈਂਟ ਘੱਟ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਬੀਐੱਸਐੱਫ ਅਤੇ ਪੰਜਾਬ ਪੁਲਸ ਵੱਲੋਂ ਦਰਜਨਾਂ ਆਪ੍ਰੇਸ਼ਨ ਸਫ਼ਲਤਾ ਪੂਰਵਕ ਚਲਾਏ ਜਾ ਰਹੇ ਹਨ ਅਤੇ ਕਈ ਅਹਿਮ ਖੁਲਾਸੇ ਵੀ ਹੋਏ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਖੇ 'ਸਰਕਾਰ-ਵਪਾਰ ਮਿਲਣੀ' 'ਚ ਪੁੱਜੇ CM ਮਾਨ ਤੇ ਕੇਜਰੀਵਾਲ, ਆਖੀਆਂ ਅਹਿਮ ਗੱਲਾਂ

ਨਹੀਂ ਫੜੇ ਜਾ ਰਹੇ ਛੋਟੇ ਡਰੋਨਸ

ਪਿਛਲੇ ਕਈ ਮਹੀਨਿਆਂ ਨੂੰ ਦੇਖਿਆ ਜਾ ਰਿਹਾ ਹੈ ਕਿ ਸਮੱਗਲਰਾਂ ਵੱਲੋਂ ਵੱਡੇ ਡਰੋਨਸ ਜੋ 15 ਤੋਂ 25 ਕਿਲੋਮੀਟਰ ਤੱਕ ਖੇਪ ਉਠਾਉਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਦੀ ਤੁਲਨਾ ਵਿਚ ਛੋਟੇ ਡਰੋਨਸ ਉਡਾਏ ਜਾ ਰਹੇ ਹਨ ਜੋ ਵੱਧ ਤੋਂ ਵੱਧ ਇਕ ਕਿਲੋ ਤੱਕ ਭਾਰ ਉਠਾਉਣ ਦੀ ਸਮਰੱਥਾ ਰੱਖਦੇ ਹਨ ਪਰ ਵੱਡੇ ਡਰੋਨਸ ਦੀ ਤੁਲਨਾ ਵਿਚ ਛੋਟੇ ਡਰੋਨਸ ਪਕੜ ਵਿਚ ਘੱਟ ਆਉਂਦੇ ਹਨ ਅਤੇ ਡਿੱਗਣ ਨਾਲ ਨੁਕਸਾਨ ਵੀ ਘੱਟ ਹੁੰਦਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ’ਚ ਸ਼ਿਫਟ ਕਰਨ ਤੋਂ ਪੰਜਾਬ ਸਰਕਾਰ ਨੇ ਕੀਤੀ ਨਾਂਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News