BSF ਤੇ ਪੰਜਾਬ ਪੁਲਸ ਨੂੰ ਮਿਲੀ ਇਕ ਹੋਰ ਸਫ਼ਲਤਾ, ਸਰਹੱਦ ਨੇੜਿਓਂ 6 ਪੈਕਟ ਹੈਰੋਇਨ ਬਰਾਮਦ
Thursday, Oct 26, 2023 - 07:36 PM (IST)
ਗੁਰਦਾਸਪੁਰ (ਹਰਮਨ, ਗੋਰਾਇਆ) : ਬੀ.ਐੱਸ.ਐੱਫ. ਸੈਕਟਰ ਗੁਰਦਾਸਪੁਰ ਦੀ ਆਦੀਆਂ ਪੋਸਟ ਨੇੜੇ ਬੀ.ਐੱਸ.ਐੱਫ. ਅਤੇ ਪੰਜਾਬ ਪੁਲਸ ਨੂੰ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਮਿਲੀ ਹੈ। ਸਰਚ ਅਭਿਆਨ ਦੌਰਾਨ ਬੀ.ਐੱਸ.ਐੱਫ. ਨੂੰ 6 ਪੈਕਟ ਹੈਰੋਇਨ ਦੇ ਮਿਲੇ ਹਨ। ਦੱਸ ਦੇਈਏ ਕਿ 22 ਅਕਤੂਬਰ ਦੀ ਰਾਤ ਨੂੰ ਬੀ.ਐੱਸ.ਐੱਫ. ਸੈਕਟਰ ਗੁਰਦਾਸਪੁਰ ਦੀ ਆਦੀਆਂ ਪੋਸਟ 'ਤੇ ਪਾਕਿਸਤਾਨੀ ਡਰੋਨ ਦੇਖਿਆ ਗਿਆ ਸੀ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਡਰੋਨ 'ਤੇ 21 ਰਾਊਂਡ ਫਾਇਰ ਵੀ ਕੀਤੇ ਗਏ ਸਨ।
ਇਹ ਵੀ ਪੜ੍ਹੋ : ਕੈਨੇਡਾ 'ਚ ਵਾਪਰਿਆ ਸੜਕ ਹਾਦਸਾ, ਨੌਜਵਾਨ ਦੀ ਮੌਤ ਨੇ ਖੋਹ ਲਈਆਂ ਹੱਸਦੇ-ਵਸਦੇ ਪਰਿਵਾਰ ਦੀਆਂ ਖੁਸ਼ੀਆਂ
ਗੋਲ਼ੀਬਾਰੀ ਕਰਨ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਪਰਤ ਗਿਆ ਸੀ, ਜਿਸ ਤੋਂ ਬਾਅਦ ਬੀ.ਐੱਸ.ਐੱਫ. ਅਤੇ ਪੁਲਸ ਵੱਲੋਂ ਇਲਾਕੇ 'ਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਤਲਾਸ਼ੀ ਮੁਹਿੰਮ ਆਦੀਆਂ ਪੋਸਟ ਦੇ ਨੇੜੇ ਕਰਨੈਲ ਸਿੰਘ ਬੱਗਾ ਪੁੱਤਰ ਸਵਰਨ ਸਿੰਘ ਦੇ ਖੇਤਾਂ 'ਚ ਪਲਾਸਟਿਕ ਦੇ ਲਿਫਾਫੇ ਨਾਲ ਬੰਨ੍ਹਿਆ ਇਕ ਵੱਡਾ ਪੈਕਟ ਦੇਖਿਆ ਗਿਆ, ਜਿਸ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਚੈੱਕ ਕਰਨ 'ਤੇ ਉਸ ਵਿੱਚੋਂ 6 ਪੈਕਟ ਹੈਰੋਇਨ ਦੇ ਬਰਾਮਦ ਕੀਤੇ ਗਏ। ਫਿਲਹਾਲ ਪੁਲਸ ਵੱਲੋਂ ਇਸ ਮਾਮਲੇ 'ਚ ਹੋਰ ਛਾਣਬੀਣ ਕੀਤੀ ਜਾ ਰਹੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8