ਡਿਊਟੀ ਦੌਰਾਨ BSF ਦੇ ਜਵਾਨ ਨੇ ਆਪਣੀ ਸਰਵਿਸ ਰਾਈਫਲ ਨਾਲ ਖ਼ੁਦ ਨੂੰ ਮਾਰੀ ਗੋਲੀ, ਹੋਈ ਮੌਤ

Sunday, Dec 19, 2021 - 03:54 PM (IST)

ਡਿਊਟੀ ਦੌਰਾਨ BSF ਦੇ ਜਵਾਨ ਨੇ ਆਪਣੀ ਸਰਵਿਸ ਰਾਈਫਲ ਨਾਲ ਖ਼ੁਦ ਨੂੰ ਮਾਰੀ ਗੋਲੀ, ਹੋਈ ਮੌਤ

ਖੇਮਕਰਨ/ਖਾਲੜਾ (ਸੋਨੀਆ, ਭਾਟੀਆ, ਅਮਨ, ਸੁੱਖਚੈਨ) - ਸਰਹੱਦੀ ਖੇਤਰ ਖਾਲੜਾ ਅਧੀਨ ਪੈਂਦੇ ਬੀ. ਐੱਸ. ਐੱਫ. ਦੀ ਚੌਕੀ ਕੇ. ਐੱਸ. ਵਾਲਾ ਵਿਖੇ ਤਾਇਨਾਤ ਬਟਾਲੀਅਨ 103 ਦੇ ਇਕ ਨੌਜਵਾਨ ਦੁਆਰਾ ਡਿਊਟੀ ਦੌਰਾਨ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਜਵਾਨ ਦੀ ਪਛਾਣ ਸਿਪਾਹੀ ਉਂਕਾਰ ਸਿੰਘ ਪੁੱਤਰ ਕਾਲੂ ਰਾਮ ਪਿੰਡ ਭੱਲਾਦ ਤਹਿਸੀਲ ਜਵਾਲੀ ਜ਼ਿਲ੍ਹਾ ਕਾਂਗੜਾ ਵਜੋਂ ਹੋਈ ਹੈ, ਜਿਸ ਦੀ ਉਮਰ 51 ਸਾਲ ਦੇ ਕਰੀਬ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਕਪੂਰਥਲਾ ਦੇ ਗੁਰਦੁਆਰਾ ਸਾਹਿਬ ’ਚ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼

ਮਿਲੀ ਜਾਣਕਾਰੀ ਅਨੁਸਾਰ ਜਵਾਨ ਉਂਕਾਰ ਸਿੰਘ ਆਪਣੇ ਪਿੱਛੇ ਇਕ ਪੁੱਤਰ ਅਤੇ 2 ਧੀਆਂ ਛੱਡ ਗਿਆ ਹੈ। ਹਾਲ ਹੀ ’ਚ ਉਸ ਨੂੰ ਆਪਣੀ ਧੀ ਦੇ ਵਿਆਹ ਲਈ ਛੁੱਟੀ ਮਿਲੀ ਸੀ ਪਰ ਘਰੇਲੂ ਪ੍ਰੇਸ਼ਾਨੀਆਂ ਦੇ ਚੱਲਦਿਆਂ ਉਨ੍ਹਾਂ ਨੇ ਆਪਣੀ ਸਰਵਿਸ ਰਾਈਫਲ ਤੋਂ ਤਿੰਨ ਰੌਂਦ ਫਾਇਰ ਕਰ ਕੇ ਖੁਦਕੁਸ਼ੀ ਕਰ ਲਈ। ਉਂਕਾਰ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਲਿਜਾਇਆ ਗਿਆ। ਪੋਸਟਮਾਰਟਮ ਤੋਂ ਬਾਅਦ ਉਂਕਾਰ ਸਿੰਘ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ

 


author

rajwinder kaur

Content Editor

Related News