ਬੀ. ਐੱਸ. ਐੱਫ. ਨੇ ਮਨਾਈ 34ਵੀਂ ਵਰ੍ਹੇਗੰਢ

Saturday, Jan 06, 2018 - 07:34 PM (IST)

ਅਜਨਾਲਾ (ਰਮਨਦੀਪ) : ਬੀ. ਐੱਸ. ਐੱਫ. ਦੀ 32 ਬਟਾਲੀਅਨ ਨੇ 34ਵੀ ਵਰ੍ਹੇਗੰਢ ਅਜਨਾਲਾ ਦੇ ਮੁੱਖ ਦਫਤਰ ਵਿਖੇ ਧੂਮ ਧਾਮ ਨਾਲ ਮਨਾਈ। ਜਿਸ ਵਿਚ ਵਿਸ਼ੇਸ਼ ਤੌਰ 'ਤੇ ਬੀ.ਐੱਸ.ਐੱਫ 70 ਬਟਾਲੀਅਨ ਦੇ ਕਮਾਂਡੈਂਟ ਬਲਰਾਜ ਸਿੰਘ, ਸਿਵਲ ਸੀਨੀਅਰ ਜੱਜ ਗੁਰਬੀਰ ਸਿੰਘ, ਸਿਵਲ ਜੱਜ ਚੇਤਨ ਸ਼ਰਮਾ, ਸਿਵਲ ਜੱਜ ਸ਼ਿੰਕੂ ਕੁਮਾਰ ਇਸ ਸਮਾਗਮ ਵਿਚ ਪਹੁੰਚੇ। ਇਸ ਮੌਕੇ ਬੀ.ਐੱਸ.ਐੱਫ ਦੇ ਜਵਾਨਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।


Related News