ਤਲਵੰਡੀ ਭਾਈ ’ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਲਾਸ਼ ਨੂੰ ਖੇਤ ’ਚ ਸੁੱਟ ਲਗਾ ਦਿੱਤੀ ਅੱਗ

Tuesday, Aug 29, 2023 - 06:26 PM (IST)

ਤਲਵੰਡੀ ਭਾਈ ’ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਲਾਸ਼ ਨੂੰ ਖੇਤ ’ਚ ਸੁੱਟ ਲਗਾ ਦਿੱਤੀ ਅੱਗ

ਤਲਵੰਡੀ ਭਾਈ (ਗੁਲਾਟੀ) : ਤਲਵੰਡੀ ਭਾਈ ਦੇ ਅਜੀਤ ਨਗਰ ’ਚ ਹੱਡਾਰੋੜੀ ਦੇ ਸਾਹਮਣੇ ਬੀਤੀ ਰਾਤ ਇਕ 22 ਸਾਲਾ ਪ੍ਰਵਾਸੀ ਮਜ਼ਦੂਰ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਭਰਾ ਰਣਜੀਤ ਪਾਸਵਾਨ ਪੁੱਤਰ ਸਵੋਦ ਪਾਸਵਾਨ ਵਾਸੀ ਅਜੀਤ ਨਗਰ, ਤਲਵੰਡੀ ਭਾਈ ਨੇ ਦੱਸਿਆ ਕਿ ਬੀਤੀ ਰਾਤ ਉਸਦੇ ਛੋਟੇ ਭਰਾ ਸੈਂਟੂ ਉਮਰ 22 ਸਾਲ ਨੂੰ ਕਤਲ ਕਰ ਦਿੱਤਾ ਗਿਆ। ਜਿਸਦੀ ਲਾਸ਼ ਰੇਲਵੇ ਸਟੇਸ਼ਨ ਨੇੜੇ ਹੱਡਾਰੋੜੀ ਦੇ ਸਾਹਮਣੇ ਤਲਵੰਡੀ ਭਾਈ ਤੋਂ ਹਰਾਜ ਰੋਡ ਨਾਲ ਪੈਂਦੇ ਝੋਨੇ ਦੇ ਖੇਤ ਵਿਚ ਪਈ ਮਿਲੀ ਹੈ, ਜਿਸਦਾ ਸਰੀਰ ਅੱਗ ਲਗਾ ਕੇ ਸੜਿਆ ਗਿਆ ਸੀ। 

ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਦਿਓਰ ਨੇ ਭਾਬੀ ਨਾਲ ਕਰ ’ਤਾ ਵੱਡਾ ਕਾਂਡ, ਮੰਜ਼ਰ ਦੇਖ ਬੱਚਿਆਂ ਦੀਆਂ ਨਿਕਲੀਆਂ ਚੀਕਾਂ

ਉਕਤ ਨੇ ਦੱਸਿਆ ਕਿ ਉਸਦਾ ਭਰਾ ਬੀਤੀ ਰਾਤ ਤੋਂ ਲਾਪਤਾ ਸੀ, ਜਿਸਦੀ ਪਰਿਵਾਰ ਵਲੋਂ ਕਾਫੀ ਭਾਲ ਕੀਤੀ ਗਈ। ਪਰੂੰਤ ਉਸਦੀ ਲਾਸ਼ ਸਵੇਰੇ ਸਾਨੂੰ ਮਿਲੀ। ਉਸ ਨੇ ਦੱਸਿਆ ਕਿ ਇਸਦੀ ਪੁਲਸ ਨੂੰ ਇਤਲਾਹ ਕੀਤੀ ਗਈ। ਘਟਨਾ ਸਥਾਨ ’ਤੇ ਪੁੱਜ ਕੇ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਸੂਬੇ ਦੇ ਸਕੂਲਾਂ ਨੂੰ ਲੈ ਕੇ ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਵਿਜ਼ਟਿੰਗ ਫੈਕਲਟੀ ਨੂੰ ਪ੍ਰਵਾਨਗੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News