ਹੁਸ਼ਿਆਰਪੁਰ ਵਿਖੇ ਭੈਣ-ਭਰਾ ਨਾਲ ਵਾਪਰਿਆ ਦਰਦਨਾਕ ਹਾਦਸਾ, 40 ਦਿਨ ਪਹਿਲਾਂ ਵਿਆਹੀ ਭੈਣ ਦੀ ਹੋਈ ਮੌਤ

Thursday, Jun 15, 2023 - 06:33 PM (IST)

ਹੁਸ਼ਿਆਰਪੁਰ ਵਿਖੇ ਭੈਣ-ਭਰਾ ਨਾਲ ਵਾਪਰਿਆ ਦਰਦਨਾਕ ਹਾਦਸਾ, 40 ਦਿਨ ਪਹਿਲਾਂ ਵਿਆਹੀ ਭੈਣ ਦੀ ਹੋਈ ਮੌਤ

ਹਾਜੀਪੁਰ (ਜੋਸ਼ੀ)- ਪੁਲਸ ਸਟੇਸ਼ਨ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਜੁਗਿਆਲ ਦੇ ਕੰਡੀ ਨਹਿਹ ਪੁੱਲ 'ਤੇ ਇਕ ਮੋਟਰਸਾਈਕਲ ਸਵਾਰ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਕੰਡੀ ਨਹਿਰ 'ਚ ਡਿੱਗ ਪਿਆ, ਜਿਸ ਕਾਰਨ ਮੋਟਰਸਾਈਕਲ 'ਤੇ ਸਵਾਰ ਭੈਣ-ਭਰਾ ਵੀ ਨਹਿਰ ਵਿੱਚ ਜਾ ਡਿੱਗੇ। ਲੋਕਾਂ ਵੱਲੋਂ ਭਰਾ ਨੂੰ ਤਾਂ ਜਿੰਦਾ ਬਾਹਰ ਕੱਢ ਲਿਆ ਪਰ ਭੈਣ ਦੀ ਨਹਿਰ 'ਚ ਡੁੱਬਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾ ਦੀ ਪਛਾਣ ਨਿਕਿਤਾ (22) ਵਜੋਂ ਹੋਈ ਹੈ, ਜੋਕਿ ਕਰੀਬ 40 ਦਿਨ ਪਹਿਲਾਂ ਹੀ ਵਿਆਹੀ ਸੀ। ਨਿਕਿਤਾ ਦਾ ਵਿਆਹ ਰਵੀ ਕੁਮਾਰ ਵਾਸੀ ਪਿੰਡ ਨਾਹਰਪੁਰ ਲਾਗੇ ਭੰਗਾਲਾ ਪੁਲਸ ਸਟੇਸ਼ਨ ਮੁਕੇਰੀਆਂ ਨਾਲ ਹੋਇਆ ਸੀ। 

ਇਹ ਵੀ ਪੜ੍ਹੋ-  ਪੰਜਾਬ 'ਚ ਹੁਣ ਇਨ੍ਹਾਂ ਲੋਕਾਂ ਨੂੰ 2 ਰੁਪਏ ਕਿਲੋ ਦੀ ਬਜਾਏ ਮੁਫ਼ਤ ਮਿਲੇਗੀ ਕਣਕ, ਸਰਕਾਰ ਵੱਲੋਂ ਕੋਟਾ ਜਾਰੀ

ਪ੍ਰਾਪਤ ਜਾਣਕਾਰੀ ਅਨੁਸਾਰ ਰਮਨ ਕੁਮਾਰ ਨਿਕਿਤਾ ਨੂੰ ਮੋਟਸਾਈਕਲ ਨੰਬਰ ਪੀ. ਬੀ. 21-ਈ-1491 'ਤੇ ਬਿਠਾ ਕੇ ਹਾਜੀਪੁਰ ਤੋਂ ਦਵਾਈ ਲੈ ਕੇ ਕਰੀਬ ਰਾਤ 9 ਵਜੇ ਵਾਪਸ ਆਪਣੇ ਪਿੰਡ ਸਿੰਘੋਵੱਲ ਵਾਇਆ ਸਵਾਰ ਸਹੋੜਾ ਕੰਡੀ ਜਾ ਰਿਹਾ ਸੀ। ਇਸੇ ਦੌਰਾਨ ਕੰਡੀ ਨਹਿਰ 'ਤੇ ਪੈਂਦੇ ਜੁਗਿਆਲ ਪੁੱਲ ਨੇੜੇ ਅਚਾਨਕ ਇਕ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ  ਮੋਟਰਸਾਈਕਲ ਸਮੇਤ ਦੋਵੇਂ ਭੈਣ-ਭਰਾ ਕੰਡੀ ਨਹਿਰ ਵਿੱਚ ਡਿੱਗ ਪਏ। ਰਮਨ ਕੁਮਾਰ ਨੂੰ ਤੈਰਨਾ ਆਉਂਦਾ ਸੀ। ਉਹ ਤਾਂ ਨਹਿਰ ਵਿਚੋਂ ਬਾਹਰ ਨਿਕਲ ਗਿਆ ਪਰ ਉਸ ਦੀ ਭੈਣ ਨਿਕਿਤਾ ਨਹਿਰ ਵਿਚ ਡੁੱਬ ਗਈ, ਜਿਸ ਨੂੰ ਲੋਕਾਂ ਵੱਲੋਂ ਕੀਤੀ ਇਕ ਘੰਟੇ ਦੀ ਮੁਸ਼ੱਕਤ ਪਿੱਛੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ 'ਤੇ ਪੈਂਦੇ ਸੀਪਰੀਆਂ ਪੁੱਲ ਤੋਂ ਬਾਹਰ ਕੱਢਿਆ ਪਰ ਉਸ ਵੇਲੇ ਤੱਕ ਬੜੀ ਦੇਰ ਹੋ ਚੁੱਕੀ ਸੀ।

ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਹਾਜੀਪੁਰ ਸਤਵਿੰਦਰ ਸਿੰਘ ਧਾਲੀਵਾਲ ਅਤੇ ਏ. ਐੱਸ. ਆਈ. ਓਮ ਪ੍ਰਕਾਸ਼ ਆਪਣੀ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 174 ਦੀ ਕਾਰਵਾਈ ਉਪਰੰਤ ਲਾਸ਼ ਦਾ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਬਹਾਨੇ ਨਾਲ 82 ਸਾਲਾ ਦਾਦੀ ਨੂੰ ਕਾਰ 'ਚ ਬਿਠਾ ਲੈ ਗਿਆ ਬਾਹਰ, ਫਿਰ ਪੋਤੇ ਨੇ ਕੀਤਾ ਲੂ ਕੰਡੇ ਖੜ੍ਹੇ ਕਰਨ ਵਾਲਾ ਕਾਰਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News