ਭਰਾ ਦੀ ਮੌਤ ਹੋਣ ''ਤੇ ਮੂੰਹ ਦੇਖਣ ਤੋਂ ਪਹਿਲਾਂ ਹੀ ਭੈਣ ਨੇ ਵੀ ਤਿਆਗੇ ਪ੍ਰਾਣ

Thursday, Jul 29, 2021 - 02:27 PM (IST)

ਭਰਾ ਦੀ ਮੌਤ ਹੋਣ ''ਤੇ ਮੂੰਹ ਦੇਖਣ ਤੋਂ ਪਹਿਲਾਂ ਹੀ ਭੈਣ ਨੇ ਵੀ ਤਿਆਗੇ ਪ੍ਰਾਣ

ਨਾਭਾ (ਭੂਪਾ, ਜੈਨ, ਖੁਰਾਣਾ) : ਰਿਆਸਤੀ ਸ਼ਹਿਰ ਨਾਭਾ ਦੇ ਪ੍ਰਸਿੱਧ ਜੋਤਸ਼ੀ ਪੰਡਿਤ ਮਨੋਹਰ ਲਾਲ ਪੁੱਤਰ ਸਵ. ਪੰਡਿਤ ਮੁਰਾਰੀ ਲਾਲ ਜੀ ਦਾ ਅਚਾਨਕ ਦਿਹਾਂਤ ਹੋ ਗਿਆ ਸੀ। ਇਸ ਦੀ ਖ਼ਬਰ ਸੁਣਦਿਆਂ ਹੀ ਨਾਭਾ ਹਲਕੇ 'ਚ ਸੋਗ ਦੀ ਲਹਿਰ ਦੌੜ ਗਈ। ਜੋਤਸ਼ੀ ਮਨੋਹਰ ਲਾਲ ਦੀ ਮੌਤ ਦੀ ਖ਼ਬਰ ਸੁਣਦਿਆਂ ਜਿਵੇਂ ਹੀ ਰਿਸ਼ਤੇਦਾਰ, ਦੋਸਤ-ਮਿੱਤਰ ਉਨ੍ਹਾਂ ਦੇ ਘਰ ਪੁੱਜਣੇ ਸ਼ੁਰੂ ਹੋ ਤਾਂ ਉਨ੍ਹਾਂ ਦੀ ਵੱਡੀ ਭੈਣ ਅੰਬੋਜ ਸ਼ਰਮਾ ਵੀ ਭਰਾ ਦੇ ਘਰ ਆਈ।

ਅੰਬੋਜ ਸ਼ਰਮਾ ਜਿਵੇਂ ਹੀ ਆਪਣੇ ਭਰਾ ਦਾ ਮੂੰਹ ਦੇਖਣ ਲਈ ਘਰ ਦੀਆਂ ਪੌੜੀਆਂ ਚੜ੍ਹ ਰਹੀ ਸੀ ਤਾਂ ਅਚਾਨਕ ਉਸ ਦੀ ਮੌਤ ਹੋ ਗਈ। ਸਵ. ਪੰਡਿਤ ਮਨੋਹਰ ਲਾਲ ਦੇ ਭਾਣਜੇ ਡਿੰਪਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਮਾਸੀ ਅੰਬੋਜ ਸ਼ਰਮਾ ਨੂੰ ਜਿਵੇਂ ਹੀ ਅਟੈਕ ਆਇਆ ਤਾਂ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਸਿਵਲ ਹਸਪਤਾਲ ਨਾਭਾ ਵਿਖੇ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨਿਆ। ਦੋਵੇਂ ਭੈਣ-ਭਰਾ ਦਾ ਅੰਤਿਮ ਸੰਸਕਾਰ ਸਥਾਨਕ ਅਲੌਹਰਾਂ ਗੇਟ ਸਥਿਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।
 


author

Babita

Content Editor

Related News