ਭਰਾ ਨਾਲੋਂ ਪਿਆਰੀ ਹੋਈ ਜ਼ਮੀਨ! ਐਨਾ ਵਧਿਆ ਵਿਵਾਦ ਕਿ ਵੱਡੇ ਭਰਾ ਦੀ ਚਲੀ ਗਈ ਜਾਨ
Thursday, May 18, 2023 - 04:14 PM (IST)

ਲੁਧਿਆਣਾ (ਅਨਿਲ) : ਥਾਣਾ ਲਾਡੋਵਾਲ ਦੇ ਅਧੀਨ ਆਉਂਦੀ ਹੰਬੜਾਂ ਪੁਲਸ ਚੌਂਕੀ ਦੇ ਅਧੀਨ ਆਉਂਦੇ ਪਿੰਡ ਗੌਂਸਪੁਰ ’ਚ ਜ਼ਮੀਨੀ ਵਿਵਾਦ ਕਾਰਨ ਹੋਏ ਝਗੜੇ ’ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਚੁੱਕਣ ਜਾ ਰਹੀ ਅਹਿਮ ਕਦਮ, ਵੱਡੀ ਸਮੱਸਿਆ ਤੋਂ ਮਿਲੇਗੀ ਨਿਜ਼ਾਤ
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਗਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੁਲਸ ਨੂੰ ਪਿੰਡ ਗੌਂਸਪੁਰ ਦੇ ਰਹਿਣ ਵਾਲੇ ਜਗਸੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਿਤਾ ਗੁਰਚਰਨ ਸਿੰਘ ਅਤੇ ਚਾਚੇ ਦੀ ਸਾਂਝੀ ਜ਼ਮੀਨ ਇਸੇ ਪਿੰਡ ਵਿਚ ਹੈ। ਮੰਗਲਵਾਰ ਸਵੇਰੇ ਉਹ ਆਪਣੇ ਪਿਤਾ ਨਾਲ ਆਪਣੀ ਜ਼ਮੀਨ ਜੋਤ ਰਹੇ ਸਨ ਅਤੇ ਉਸੇ ਸਮੇਂ ਉੱਥੇ ਉਸ ਦਾ ਚਾਚਾ ਜਗਤਾਰ ਸਿੰਘ ਅਤੇ ਉਸ ਦਾ ਮੁੰਡਾ ਹਰਜਿੰਦਰ ਸਿੰਘ ਆ ਗਏ ਅਤੇ ਉਸ ਦੇ ਪਿਤਾ ਗੁਰਚਰਨ ਸਿੰਘ ਨਾਲ ਬਹਿਸਬਾਜ਼ੀ ਕਰਨ ਲੱਗ ਗਏ। ਇਸੇ ਦੌਰਾਨ ਕਿਹਾ-ਸੁਣੀ ਤੋਂ ਬਾਅਦ ਝਗੜਾ ਹੋ ਗਿਆ। ਇਸੇ ਦੌਰਾਨ ਉਸ ਦਾ ਪਿਤਾ ਜ਼ਮੀਨ ’ਤੇ ਡਿੱਗ ਪਿਆ। ਜਦੋਂ ਉਸ ਨੇ ਆਪਣੇ ਪਿਤਾ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ 'ਚ ਸੈਕਸ ਰੈਕੇਟ ਦਾ ਪਰਦਾਫਾਸ਼, ਜੋੜੇ ਨੇ 17 ਸਾਲਾ ਕੁੜੀ ਦੇ ਕਰਵਾਏ 18 ਵਿਆਹ
ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਪੁੱਤ ਦੀ ਸ਼ਿਕਾਇਤ ’ਤੇ ਜਗਤਾਰ ਸਿੰਘ ਅਤੇ ਉਸ ਦੇ ਮੁੰਡੇ ਹਰਜਿੰਦਰ ਸਿੰਘ ’ਤੇ ਆਈ. ਪੀ. ਸੀ. ਦੀ ਧਾਰਾ 304 ਤਹਿਤ ਕੇਸ ਦਰਜ ਕੀਤਾ ਹੈ। ਹੁਣ ਤੱਕ ਉਕਤ ਮਾਮਲੇ ਵਿਚ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਦੋਵੇਂ ਮੁਲਜ਼ਮ ਫ਼ਰਾਰ ਹਨ।
ਇਹ ਵੀ ਪੜ੍ਹੋ : ਮਤਰੇਈ ਮਾਂ ਨੇ ਕਮਾਇਆ ਧ੍ਰੋਹ, 7 ਸਾਲਾ ਮਾਸੂਮ ਬੱਚੀ ਨੂੰ ਦਿੱਤੀ ਰੂਹ ਕੰਬਾਊ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ