ਘਰ ਅੱਗੇ ਤੂੜੀ ਸੁੱਟਣ ਤੋਂ ਹੋਏ ਝਗੜੇ ''ਚ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ

Wednesday, Apr 20, 2022 - 09:33 PM (IST)

ਘਰ ਅੱਗੇ ਤੂੜੀ ਸੁੱਟਣ ਤੋਂ ਹੋਏ ਝਗੜੇ ''ਚ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ

ਪਟਿਆਲਾ (ਕੰਵਲਜੀਤ ਕੰਬੋਜ) : ਬਹਾਦਰਗੜ੍ਹ ਵਿਖੇ ਇਕ ਭਰਾ ਨੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ। ਦੱਸ ਦੇਈਏ ਕਿ ਦੋਵਾਂ ਭਰਾਵਾਂ ਦੀ ਆਪਸ 'ਚ ਬਣਦੀ ਨਹੀਂ ਸੀ ਅਤੇ ਵੱਖੋ-ਵੱਖ ਘਰ ਵਿਚ ਰਹਿੰਦੇ ਸਨ ਪਰ ਵੱਡਾ ਭਰਾ ਜਵਾਲਾ ਸਿੰਘ ਛੋਟੇ ਭਰਾ ਅਮਰ ਸਿੰਘ ਦੇ ਘਰ ਅੱਗੇ ਜਾਣਬੁੱਝ ਕੇ ਤੂੜੀ ਸੁੱਟਦਾ ਹੁੰਦਾ ਸੀ। ਅੱਜ ਜਦੋਂ ਅਮਰ ਸਿੰਘ ਆਪਣੀ ਪਤਨੀ ਨਾਲ ਵੱਡੇ ਭਰਾ ਦੇ ਘਰ ਗੱਲ ਕਰਨ ਗਿਆ ਤਾਂ ਜਵਾਲਾ ਸਿੰਘ ਨੇ ਪਹਿਲਾਂ ਉਸ ਦੀ ਘਰਵਾਲੀ ਨੂੰ ਧੱਕਾ ਮਾਰਿਆ, ਜੋ ਕਿ ਕੰਧ ਵਿਚ ਵੱਜੀ ਅਤੇ ਦੋਵੇਂ ਭਰਾਵਾਂ ਵਿਚਕਾਰ ਹੱਥੋਪਾਈ ਹੋ ਗਈ, ਜਿਸ ਵਿਚ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਅਮਰ ਸਿੰਘ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਦਿੱਤੀ, ਜਿਸ ਨਾਲ ਅਮਰ ਸਿੰਘ ਦੀ ਹਸਪਤਾਲ 'ਚ ਮੌਤ ਹੋ ਗਈ। ਮ੍ਰਿਤਕ ਅਮਰ ਸਿੰਘ ਦੇ ਬੇਟੇ ਬਿੰਦਰ ਸਿੰਘ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਪਤੀ ਦੀ ਮੌਤ ਤੋਂ ਬਾਅਦ ਲਿਵਿੰਗ ’ਚ ਰਹਿਣ ਲੱਗੀ ਪਤਨੀ, ਪੁੱਤਾਂ ਨੂੰ ਕਰੋੜਾਂ ਦੀ ਜਾਇਦਾਦ ਵੰਡ ਵੇਚਣ ਲੱਗੀ ਨਸ਼ਾ

PunjabKesari

ਦੂਜੇ ਪਾਸੇ ਸੁਖਵਿੰਦਰ ਸਿੰਘ ਚੌਹਾਨ ਡੀ.ਐੱਸ. ਪੀ. ਰੁੱਲਰ ਨੇ ਕਿਹਾ ਕਿ ਸਾਡੇ ਵੱਲੋਂ ਦੋਸ਼ੀ ਜਵਾਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੋਵਾਂ ਭਰਾਵਾਂ ਦੀ ਕੋਈ ਆਪਸੀ ਰੰਜਿਸ਼ ਨਹੀਂ ਸੀ, ਸਿਰਫ ਘਰ ਅੱਗੇ ਤੂੜੀ ਸੁੱਟਣ ਨੂੰ ਲੈ ਕੇ ਦੋਵਾਂ 'ਚ ਝਗੜਾ ਹੋਇਆ ਸੀ, ਜਿਸ ਵਿਚ ਜਵਾਲਾ ਸਿੰਘ ਨੇ ਆਪਣੇ ਭਰਾ ਅਮਰ ਸਿੰਘ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਦਿੱਤੀ, ਜਿਸ ਨਾਲ ਅਮਰ ਸਿੰਘ ਬੇਹੋਸ਼ ਹੋ ਗਿਆ, ਜਦ ਉਸ ਨੂੰ ਹਸਪਤਾਲ ਗਿਆ ਤਾਂ ਉਥੇ ਉਸ ਦੀ ਮੌਤ ਹੋ ਗਈ। ਦੋਸ਼ੀ ਜਵਾਲਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਜਨਾਨੀ ਦੀਆਂ ਧਮਕੀਆਂ ਤੋਂ ਤੰਗ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਹਿਲਾਂ ਫੋਨ ’ਤੇ ਪਾਇਆ ਸਟੇਟਸ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Gurminder Singh

Content Editor

Related News